ਦਿਲਜੀਤ ਦੋਸਾਂਝ ਦੇ ਸ਼ੋਅ ‘ਚ LPU ਦੇ ਕੰਟੀਨ ਵਾਲਿਆਂ ਨੇ 200 ਰੁਪਏ ‘ਚ ਵੇਚੀ ਪਾਣੀ ਦੀ ਇੱਕ ਬੋਤਲ, ਵੇਖੋ ਵੀਡੀਓ

756

ਦਿਲਜੀਤ ਦੋਸਾਂਝ ਦੇ ਸ਼ੋਅ ‘ਚ LPU ਦੇ ਕੰਟੀਨ ਵਾਲਿਆਂ ਨੇ 200 ਰੁਪਏ ‘ਚ ਵੇਚੀ ਪਾਣੀ ਦੀ ਇੱਕ ਬੋਤਲ, ਵੇਖੋ ਵੀਡੀਓ .. ਆਪ ਵਲੋਂ ਬਣਾਏ ਰਾਜ ਸਭਾ ਮੈਂਬਰ ਅਸ਼ੌਕ ਮਿੱਤਲ ਦੀ ਹਲਵਾਈਆਂ ਦੀ
ਯੂਨੀਵਰਸਿਟੀ ਦਾ ਮਕਸਦ ਸਿਰਫ ਪੈਸੇ ਕਮਾਉਣਾ..200 ਰੁਪਏ ‘ਚ ਵੇਚੀ ਪਾਣੀ ਦੀ ਬੋਤਲ

200 ਰੁਪਏ ‘ਚ ਵਿਕੀ 20 ਰੁਪਏ ਵਾਲੀ ਪਾਣੀ ਦੀ ਬੋਤਲ ਦਿਲਜੀਤ ਦੁਸਾਂਝ ਦਾ ਸੀ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ‘ਚ ਸ਼ੋਅ

ਬੀਤੇ ਐਤਵਾਰ ਨੂੰ ਇੱਥੋਂ ਦੀ ਇਕ ਨਿੱਜੀ ਯੂਨੀਵਰਸਿਟੀ ‘ਚ ਪੰਜਾਬੀ ਗਾਇਕ ਦਲਜੀਤ ਦੁਸਾਂਝ ਦੇ ਹੋਏ ਸ਼ੋਅ ਮੌਕੇ ਕੰਪਨੀ ਵਲੋਂ ਲਈ ਮਨਜ਼ੂਰੀ ਤੋਂ ਇਕ ਘੰਟਾ ਦੇਰੀ ਨਾਲ ਸਮਾਗਮ ਸਮਾਪਤ ਕਰਨ ਤੇ ਚੌਪਰ ਨੂੰ ਮਿੱਥੇ ਪੈਂਡ ‘ਤੇ ਨਾ ਉਤਾਰਨ ਦੇ ਮਾਮਲੇ ‘ਚ ਸਤਨਾਮਪੁਰਾ ਪੁਲਿਸ ਨੇ ਚੋਪਰ ਦੇ ਪਾਇਲਟ ‘ਤੇ ਸਾਰੇਗਾਮਾ ਕੰਪਨੀ ਖ਼ਿਲਾਫ਼ ਧਾਰਾ 336, 188 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ।

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਇਕ ਖਾਸ ਜਗ੍ਹਾ ਬਣਾਈ ਹੈ। ਦਿਲਜੀਤ ਦਾ ਕੋਈ ਗਾਣਾ ਹੋਵੇ ਜਾਂ ਫਿਲਮ ਸੁਪਰਹਿੱਟ ਸਾਬਤ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਦਿਲਜੀਤ ਦੁਸਾਂਝ ਨੂੰ ਲੈ ਕੇ ਇਕ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਮਾਮਲਾ ਇਹ ਹੈ ਕਿ ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਵਿਖੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਇਕ ਸਮਾਗਮ ਕਰਵਾਇਆ ਗਿਆ ਸੀ ਜੋ ਹੁਣ ਵਿਵਾਦਾਂ ‘ਚ ਹੈ।

ਜਾਣਕਾਰੀ ਅਨੁਸਾਰ 17-04-2020 ਨੂੰ ਸਾਰੇਗਾਮਾ ਕੰਪਨੀ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਗਾਇਕ ਦਿਲਜੀਤ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ, ਜੋ ਸਾਰੇਗਾਮਾ ਕੰਪਨੀ ਵਲੋਂ ਪ੍ਰੋਗਰਾਮ ਦੌਰਾਨ ਲਈ ਗਈ ਮਨਜ਼ੂਰੀ ਮੁਤਾਬਕ ਮਿੱਥੇ ਸਮੇਂ ਤੋਂ ਇਕ ਘੰਟਾ ਵੱਧ ਚਲਾਇਆ ਗਿਆ।

ਇਸ ਦੌਰਾਨ ਜਿਸ ਹੈਲੀਕਾਪਟਰ ‘ਚ ਦਿਲਜੀਤ ਦੁਸਾਂਝ ਨੇ ਆਉਣਾ ਸੀ ਉਸ ਹੈਲੀਕਾਪਟਰ ਦੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ ‘ਤੇ ਹੈਲੀਕਾਪਟਰ ਨਾ ਉਤਾਰ ਕੇ ਆਪਣੀ ਮਰਜ਼ੀ ਨਾਲ ਕਿਸੇ ਹੋਰ ਥਾਂ ਚੌਪਰ ਉਤਾਰਿਆ। ਸਾਰੇਗਾਮਾ ਕੰਪਨੀ ਅਤੇ ਹੈਲੀਕਾਪਟਰ ਦੇ ਪਾਇਲਟ ਨੇ ਅਜਿਹਾ ਕਰਕੇ ਐੱਸ.ਡੀ.ਐੱਮ. ਫਗਵਾੜਾ ਦੇ ਹੁਕਮਾਂ ਦੀ ਉਲੰਘਣਾ ਕੀਤੀ, ਇਸ ਦੌਰਾਨ ਪੁਲਸ ਨੇ 336,188 ਆਈ.ਪੀ.ਸੀ. ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।