ਵਾਰਿਸ ਪੰਜਾਬ ਦੇ ਵਲੋਂ ਡਾ. ਸਵੈਮਾਣ ਨੂੰ ਜਵਾਬ – ਪੰਥ ਦੇ ਨਿਸ਼ਾਨਾਂ ਤੋੰ ਭਗੋੜਾ ਡਾ: ਸਵੈਮਾਣ ਅੱਜ ਸਿੱਖਾਂ ਨੂੰ ਮੱਤਾਂ ਦੇ ਰਿਹਾ ਹੈ ਕਿ ਸਾਡਾ ਯੌਧਾ ਕੌਣ ਹੈ ਤੇ ਸ਼ਹੀਦ ਕੌਣ ?

ਦੁਨੀਆਂ ਭਰ ‘ਚ ਜਿੱਥੇ ਵੀ ਗੁਰਦੁਆਰਾ ਸਾਹਿਬ ਬਣੇ ਹਨ ਉਹਨਾਂ ਦੀ ਸਥਾਪਤੀ ਪਿੱਛੇ ਸਿੱਖਾਂ ਦਾ ਬਹੁਤ ਵੱਡਾ ਸੰਘਰਸ਼ ਹੈ, ਸੋ ਜੇ ਅੱਜ ਕੋਈ ਉਨ੍ਹਾਂ ਗੁਰਦੁਆਰਾ ਸਾਹਿਬਾਨਾਂ ਦੀਆਂ ਸਟੇਜਾਂ ਤੋਂ ਗੁਰੂ ਸਾਹਿਬ ਦੀ ਹਜ਼ੂਰੀ ‘ਚ ਖੜ ਕੇ ਸਿੱਖ ਸ਼ਹੀਦਾਂ ਦੀ ਕਿਰਦਾਰਕੁਸ਼ੀ ਕਰੇ ਤਾਂ ਸਬੰਧਤ ਪ੍ਰਬੰਧਕ ਕਮੇਟੀ ਇਸ ਲਈ ਜਿੰਮੇਵਾਰ ਹੈ ਤੇ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ।
ਜਿਹੜੇ ਆਪਣੇ ਆਪ ਨੂੰ ਕਾਮਰੇਡ ਮੰਨਦੇ ਹਨ ਉਹਨਾਂ ਦਾ ਗੁਰਦੁਆਰਾ ਸਾਹਿਬਾਨਾਂ ‘ਚ ਕੀ ਕੰਮ ਹੈ? ਡਾ. ਸਵੈਮਾਨ ਵਰਗੇ ਮੂਰਖ ਬੰਦੇ ਨੂੰ ਲੋੜੋਂ ਵੱਧ ਸਿਰ ਤੇ ਚੜਾਉਣ ਦਾ ਨਤੀਜਾ ਹੈ ਕਿ ਉਹ ਹੁਣ ਸਾਡੇ ਕੌਮੀ ਯੋਧਿਆਂ ਖਿਲਾਫ ਗੁਰਦੁਆਰਾ ਸਾਹਿਬ ‘ਚ ਖੜ ਕੇ ਬੋਲਣ ਲੱਗ ਪਿਆ ਹੈ ਤੇ ਕਮੇਟੀ ਸਮੇਤ ਸੰਗਤ ਸਭ ਤਮਾਸ਼ਬੀਨ ਬਣੇ ਹਨ। ਜਿਹੜਾ ਆਪਣੇ ਆਪ ਨੂੰ ਕਾਮਰੇਡ ਕਹਿੰਦਾ ਹੋਵੇ ਉਹ ਸਿੱਖਾਂ ਦਾ ਓਨਾ ਹੀ ਵਿਰੋਧੀ ਹੈ ਜਿੰਨਾ ਕੁ ਕੋਈ RSS ਦਾ ਕਾਰਕੁੰਨ ਹੈ।
– ਅਮ੍ਰਿਤਪਾਲ ਸਿੰਘ

ਇਹ ਚਵਲ 26 ਜਨਵਰੀ ਤੋੰ ਪਹਿਲਾਂ ਨਿਸ਼ਾਨ ਸਾਹਿਬ ਦੇ ਉਲਟ ਮੋਰਚੇ’ਚ “ਤਿਰੰਗੀਆਂ ਲੀਰਾਂ” ਵੰਢ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਸੀ। ਜਿਹੜਾ ਗੁਰੂ ਪੰਥ ਦੇ ਨਿਸ਼ਾਨਾਂ ਦੇ ਉਕਟ ਖੜਾ ਹੋਵੇ ਉਹ ਸਿੱਖਾਂ ਨੂੰ ਮੱਤਾਂ ਦੇਣ ਵਾਲਾ ਹੁੰਦਾ ਕੌਣ ਹੈ ? ਇਹ ਹਰ ਵਾਰ ਪੰਥ ਦੇ ਨੈਰੇਟਿਵ ਦੇ ਉਲਟ ਖੜਿਆ। ਕਾਮਰੇਡ ਉਗਰਾਹਾਂ ਦਾ ਮੋਰਚੇ’ਚ ਪੁੱਤ ਬਣ ਕੇ ਵਿਚਰਿਆ। ਗਦਰੀ ਬਾਬਿਆਂ ਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਇਹ ਕਾਮਰੇਡ ਦੱਸਦਾ। ਕਈ ਭੋਲੇ ਭਾਲੇ ਸਿੱਖ ਇਸ ਨੂੰ ਪ੍ਰਚਾਰਕ ਸਮਝ ਕੇ ਗੁਰਦੁਆਰਿਆਂ’ਚ ਬੁਲਾ ਲੈਂਦੇ ਨੇ। ਪਰ ਇਹ ਚੇਤੇ ਰੱਖੇ ਇਸ ਦੀਆਂ ਕਹੀਆਂ ਦਾ ਹਿਸਾਬ ਪੰਥ ਨੇ ਇਸ ਤੋੰ ਲੈਣਾ ਹੈ। ਇਹ ਚਵਲ ਡਾਕਟਰ ਨੂੰ ਕਹਿ ਦਵੋ ਕਿ ਦੀਪ ਵਾਰੇ ਆਪਣੀ ਬਕਵਾਸ ਬੰਦ ਰੱਖੇ। ਜੇ ਕੋਈ ਭੁਲੇਖਾ ਹੈ ਤਾਂ ਇਸ ਮਸਲੇ ਤੇ ਕਿਤੇ ਵੀ ਬਹਿਸ ਕਰ ਲਵੇ।
– ਸਤਵੰਤ ਸਿੰਘ

ਡਾ: ਸਵੈਮਾਣ “ਦੀਪ ਸਿੱਧੂ” ਵਾਰੇ ਫਾਲਤੂ ਦੀ ਬਕਵਾਸ ਬੰਦ ਕਰੇ। ਜੇਕਰ ਉਸ ਨੂੰ ਕੋਈ ਭੁਲੇਖਾ ਹੈ ਤਾਂ ਕਿਸੇ ਵੀ ਮੰਚ ਤੇ ਬਹਿਸ ਕਰ ਲਵੇ। ਜਿਹੜੇ ਬੰਦੇ ਨੂੰ ਧਰਮ ਵਾਰੇ ਡੱਕੇ ਦੀ ਸਮਝ ਨੇ ਹੋਵੇ ਉਹ ਦੱਸੇਗਾ ਕਿ ਸਾਡਾ ਯੌਧਾ ਕੌਣ ਹੈ ਅਤੇ ਸ਼ਹੀਦ ਕੌਣ ? ਸਾਰੇ ਕਿਸਾਨ ਮੋਰਚੇ’ਚ ਡਾ:ਸਵੈਮਾਣ ਕਾਮਰੇਡ ਉਗਰਾਹਾਂ ਦਾ ਪੁੱਤ ਬਣ ਕੇ ਵਿਚਰਿਆ ਤੇ ਹੁਣ ਸਿੱਖਾਂ ਨੂੰ ਮੱਤਾਂ ਦੇ ਰਿਹਾ। 26 ਜਨਵਰੀ ਤੋੰ ਪਹਿਲਾਂ ਹੀ ਇਹ ਪੰਥ ਦੇ ਨਿਸ਼ਾਨਾਂ ਤੋਂ ਮਨੁੱਕਰ ਹੋ ਗਿਆ ਸੀ ਅਤੇ ਗੁਰੂ ਪੰਥ ਦੇ ਨਿਸ਼ਾਨਾਂ ਦੇ ਉਲਟ “ਤਿਰੰਗੀਆਂ ਲੀਰਾਂ” ਵੰਡਣ ਲੱਗਿਆ ਸੀ। ਇਹ ਬੰਦਾ ਹਮੇਸ਼ਾਂ ਪੰਥ ਦੇ ਨੈਰੇਟਿਵ ਦੇ ਉਲਟ ਖੜਿਆ ਕਿਉਂਕਿ ਇਸ ਨੂੰ ਪੰਥ ਦੀ ਸਮਝ ਹੀ ਨਹੀੰ। ਗਦਰੀ ਬਾਬਿਆਂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਇਸ ਨੇ ਕਾਮਰੇਡ ਪ੍ਰਚਾਰਿਆ। ਹੁਣ ਤੱਕ ਪੰਥ ਦੇ ਉਲਟ ਭੁਗਤਣ ਵਾਲਾ , ਸਿੱਖਾਂ ਨੂੰ ਮੱਤਾਂ ਦੇਣ ਵਾਲਾ ਇਹ ਹੁੰਦਾ ਕੌਣ ਹੈ? ਇਸ ਨੂੰ ਗੁਰਦੁਆਰਿਆਂ’ਚ ਸਟੇਜ ਤੇ ਬਿਲਕੁਲ ਜਗਾ ਨਹੀੰ ਦੇਣੀ ਚਾਹੀਦੀ। ਪਰ ਇਸ ਦੀਆਂ ਹੁਣ ਤੱਕ ਕਹੀਆਂ ਦਾ ਹਿਸਾਬ ਪੰਥ ਜ਼ਰੂਰ ਮੰਗੇਗਾ।
– ਸਤਵੰਤ ਸਿੰਘ