ਘਰ ਜਾਂ ਜ਼ਮੀਨ ਵੇਚਣ ਲਈ ਨਵੀਂ ਸ਼ਰਤ, ਇਸ ਤੋਂ ਬਿਨਾਂ ਨਹੀਂ ਵੇਚ ਸਕੋਗੇ ਜਾਇਦਾਦ..

1621

ਹੁਣ ਕੋਈ ਵੀ ਪ੍ਰਾਪਰਟੀ ਨੂੰ ਵੇਚਣਾ ਆਸਾਨ ਨਹੀਂ ਹੋਵੇਗਾ। ਜਾਇਦਾਦ ਵੇਚਣ ਤੋਂ ਪਹਿਲਾਂ ਬਿਜਲੀ ਵਿਭਾਗ ਤੋਂ NOC ਲੈਣਾ ਜ਼ਰੂਰੀ ਹੋਵੇਗਾ। ਹੁਣ ਬਿਜਲੀ ਦਾ ਬਿੱਲ ਭਰੇ ਬਿਨਾਂ ਲੋਕ ਪ੍ਰਾਪਰਟੀ ਨਹੀਂ ਵੇਚ ਸਕਣਗੇ।ਪਠਾਨਕੋਟ (Pathankot) ਵਿੱਚ ਬਿਜਲੀ ਵਿਭਾਗ ਵੱਲੋਂ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਤਹਿਸੀਲਦਾਰ ਮੁਤਾਬਿਕ ਹੁਣ ਘਰ ਜਾਂ ਜਮੀਨ ਵੇਚਣ ਲਈ ਬਿਜਲੀ ਵਿਭਾਗ ਤੋਂ NOC ਲੈਣੀ ਜ਼ਰੂਰੀ ਹੋਵੇਗੀ। ਜੇਕਰ ਕਿਸੇ ਵੀ ਸ਼ਖਸ ਦਾ ਬਿਜਲੀ ਬਿਲ ਬਕਾਇਆ ਰਿਹਾ ਤਾਂ, ਉਹ ਆਪਣਾ ਘਰ ਜਾਂ ਜਮੀਨ ਨਹੀਂ ਵੇਚ ਸਕੇਗਾ।

ਇੱਕ ਪਾਸੇ ਜਿੱਥੇ ਸੂਬਾ ਸਰਕਾਰ ਨੇ 1 ਜੁਲਾਈ ਤੋਂ ਸੂਬੇ ਭਰ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਬਿਜਲੀ ਵਿਭਾਗ ਵੱਲੋਂ ਤਹਿਸੀਲਦਾਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿਚ ਹਵਾਲਾ ਦਿੱਤਾ ਗਿਆ ਹੈ ਕਿ ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਭਰੇ ਬਿਨਾਂ ਹੀ ਆਪਣੀ ਜਾਇਦਾਦ ਵੇਚ ਦਿੰਦੇ ਹਨ, ਜਿਸ ਕਾਰਨ ਵਿਭਾਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਇਸ ਲਈ ਜੇਕਰ ਕੋਈ ਆਪਣੀ ਜਾਇਦਾਦ ਵੇਚਣਾ ਚਾਹੰਦਾ ਹੈ ਤਾਂ ਉਸ ਨੂੰ ਬਿਨਾਂ ਬਿਜਲੀ ਮਹਿਕਮੇ ਦੇ ਐਨ.ਓ.ਸੀ. ਬਿਨਾਂ ਜਾਇਦਾਦ ਵੇਚਣ ਦੀ ਇਜਾਜ਼ਤ ਨਾ ਦਿੱਤੀ ਜਾਵੇ | ਬਿਜਲੀ ਵਿਭਾਗ ਤੋਂ ਐਨ.ਓ.ਸੀ. ਵਿਭਾਗ ਨੂੰ ਇਸ ਨੁਕਸਾਨ ਤੋਂ ਬਚਾਇਆ ਜਾ ਸਕੇ।