ਬਰੈਂਪਟਨ ‘ਚ ਵਾਰਦਾਤ ਮਗਰੋਂ ਪੁਲਿਸ ਨੂੰ 4 ਸ਼ੱਕੀਆਂ ਦੀ ਭਾਲ

2343

ਇਰਾਦਾ ਕਤਲ ਮਾਮਲੇ ‘ਚ ਮਨਜੋਤ ਸਿੰਘ ਤੇ ਗੁਰਕੀਰਤ ਸਿੰਘ ਦੇ ਵਾਰੰਟ ਜਾਰੀ
ਟੋਰਾਂਟੋ, 19 ਅਪ੍ਰੈਲ -ਬੀਤੇ ਸਾਢੇ ਤਿੰਨ ਕੁ ਮਹੀਨਿਆਂ ਤੋਂ ਕੈਨੇਡਾ ਦੇ ਟੋਰਾਂਟੋ ਇਲਾਕੇ ਵਿਚ ਅਪਰਾਧਾਂ ਅਤੇ ਵਾਰਦਾਤਾਂ ‘ਚ ਪੰਜਾਬੀਆਂ ਦੀ ਸ਼ਮੂਲੀਅਤ ਅਤੇ ਗਿ੍ਫ਼ਤਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਸਾਲ ਦੇ ਬੀਤੇ 109 ਦਿਨਾਂ ਦੌਰਾਨ ਗਿ੍ਫਤਾਰੀਆਂ ਅਤੇ ਭਗੌੜੇ ਹੋਏ ਸ਼ੱਕੀਆਂ ਦੀ ਗਿਣਤੀ 75 ਦੇ ਨੇੜੇ ਪੁੱਜ ਚੁੱਕੀ ਹੈ |

ਬੀਤੇ 24 ਘੰਟਿਆਂ ਦੌਰਾਨ ਹੀ ਪੀਲ ਪੁਲਿਸ ਨੇ ਬਰੈਂਪਟਨ ‘ਚ ਹਥੌੜਾ ਮਾਰਨ ਦਾ ਡਰਾਵਾ ਦੇ ਕੇ ਕਾਰ ਖੋਹਣ ਦੀ ਘਟਨਾ ਕਰਨ ਮਗਰੋਂ ਮਾਲਟਨ ‘ਚ ਗੁਰਦੁਆਰਾ ਸਾਹਿਬ ਅੰਦਰ ਜਾ ਵੜੇ ਮਨਦੀਪ ਸਿੰਘ (33) ਨੂੰ ਗਿ੍ਫਤਾਰ ਕੀਤਾ ਅਤੇ ਇਰਾਦਾ ਕਤਲ ਦੇ ਇਕ ਵੱਖਰੇ ਕੇਸ ‘ਚ ਮਨਜੋਤ ਸਿੰਘ (25) ਅਤੇ ਉਸ ਦੇ ਸਾਥੀ ਗੁਰਕੀਰਤ ਸਿੰਘ (24) ਦੀ ਗਿ੍ਫਤਾਰੀ ਦੇ ਵਰੰਟ ਕੱਢੇ ਹਨ |

ਮਿਲੀ ਜਾਣਕਾਰੀ ਅਨੁਸਾਰ ਮਨਜੋਤ ਅਤੇ ਗੁਰਕੀਰਤ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਬਰੈਂਪਟਨ ਵਿਚ ਅੱਧੀ ਰਾਤ ਮਗਰੋਂ ਇਕ ਸਟੋਰ ਅੰਦਰ 2 ਵਿਅਕਤੀਆਂ ਉਪਰ ਡੰਡਿਆਂ, ਬੈਟਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਆਪਣੀ ਕਾਰ ਭਜਾ ਕੇ ਫਰਾਰ ਹੋ ਗਏ | ਦੋਸ਼ੀਆਂ ਦੇ ਦੋ ਹੋਰ ਸਾਥੀਆਂ ਦੀ ਪਹਿਚਾਣ ਅਜੇ ਨਹੀਂ ਹੋ ਸਕੀ ਅਤੇ ਪੁਲਿਸ ਦੀ ਜਾਂਚ ਜਾਰੀ ਹੈ |

Region of Peel – Investigators from the 21 Division Criminal Investigation Bureau have obtained warrants for the arrest of two men, after a vicious attack on two men in the City of Brampton.On Saturday, April 16, 2022, at approximately 12:45 a.m., the two victims were at a business in the area of Bramtree Court and Chrysler Drive, Brampton. Upon leaving the business, the two victims were attacked by a group of four men who were armed with weapons ranging from sticks to bats. After causing injury to the victims, all of the suspects fled the area in a white, 2015 Volkswagen Jetta with Ontario license plate CFEB 295.

One of the victims was transported to a trauma centre, and has sustained life altering injuries. The second victim was transported to a local hospital with non-life-threatening injuries.Two of the suspects have been identified by investigators, and a warrant for their arrest has been issued.

Manjot Singh, a 25-year-old man from Brampton, is currently wanted for the following offences: – Attempt Murder – Assault With a Weapon
– Assault Cause Bodily Harm

Gurkirat Singh, a 24-year-old man from Markham, is currently wanted for the following offences:- Attempt Murder – Assault With a Weapon
– Assault Cause Bodily Harm

The other two suspects remain unidentified at this time, however investigators are working diligently to obtain their identity and bring them before the courts. All of the involved suspects are encouraged to speak with legal counsel, and make arrangements to surrender to police.