ਪੰਜਾਬੀ ਯੂਟਿਊਬ ਫੇਸਬੁੱਕ ਚੈਨਲਾਂ ਵਾਲਿਉ ਤੁਹਾਡੇ ਅੱਗੇ ਹੱਥ ਜੋੜੇ…ਰਹਿਣ ਦਿਉ ਕਿਰਪਾ ਕਰੋ, ਬਸ ਕਰੋ ਹੁਣ, ਕਿੰਨੀ ਕੁ ਕਵਰੇਜ ਦੇਣੀ ਇਸ ਲਵ ਸਟੋਰੀ ਨੂੰ?

ਪੰਜਾਬੀ ਯੂਟਿਊਬ ਫੇਸਬੁੱਕ ਚੈਨਲਾਂ ਵਾਲਿਉ ਤੁਹਾਡੇ ਅੱਗੇ ਹੱਥ ਜੋੜੇ ਰਹਿਣ ਦਿਉ ਕਿਰਪਾ ਕਰੋ, ਬਸ ਕਰੋ ਹੁਣ। ਮੱਕੜ ਤੇ ਕਰਫਿਊ ਜੀ ਤੁਸੀਂ ਹੀ ਬੱਸ ਕਰੋ ਕਿੰਨੀ ਕੁ ਕਵਰੇਜ ਦੇਣੀ ਇਸ ਲਵ ਸਟੋਰੀ ਨੂੰ। ਅੱਜਕਲ ਪੰਜਾਬੀ ਮੀਡੀਆ ਦੀਆਂ ਖਬਰਾਂ – ਮੁੰਡੇ ਨੇ ਗੋਰੀ ਨਾਲ ਵਿਆਹ ਕਰਾ ਲਿਆ, ਅਮਰੀਕਾ ਦੀ ਗੋਰੀ ਦਾ ਪੰਜਾਬੀ ਮੁੰਡੇ ਤੇ ਦਿਲ ਆ ਗਿਆ, ਰਸ਼ੀਆ ਦੀ ਕੁੜੀ ਪੰਜਾਬੀ ਮੁੰਡੇ ਲਈ ਭੱਜੀ ਆਈ, ਅਫਰੀਕਨ ਪੰਜਾਬੀ ਕੁੜੀ ਦੇ ਇਸ਼ਕ ਹੋ ਗਿਆ, ਪੰਜਾਬੀ ਕੁੜੀ ਕਹਿੰਦੀ ਅਫਰੀਕਨ ਤੋਂ ਜ਼ਿਆਦਾ ਕੋਈ ਪਿਆਰ ਹੀ ਨਹੀਂ ਕਰ ਸਕਦਾ। ਉੱਪਰ ਦੀ ਸਿਰਲੇਖ ਇੱਦਾ ਦੇ- ਅਫਰੀਕਨ ਨਾਲ ਵਿਆਹੀ ਪੰਜਾਬੀ ਕੁੜੀ ਕਹਿੰਦੀ ਮੈਂ ਮੇਰੇ ਜਿੰਨੀ ਖੁਸ਼ ਕੁੜੀ ਅਜੇ ਤੱਕ ਕੋਈ ਦੇਖੀ ਨਹੀਂ ਪੰਜਾਬ ਵਿਚ। ਸਾਰੀਆਂ ਰੋਂਦੀਆ ਹੀ ਹਨ। ਮੈਂ ਖੁਸ਼ ਹਾਂ। ਬਸ ਕਰੋ ਕਿਰਪਾ ਕਰਕੇ। ਤੁਸੀਂ ਤਾਂ ਘੱਟੋ ਘੱਟ ਯੂਟਿਊਬਰਾਂ ਵਾਂਗੂ ਨਾਂ ਕਰੋ। ਪੰਜਾਬ ਵਿਚ ਹੋਰ ਮਸਲੇ ਬਹੁਤ ਹਨ। ਕਰਾ ਲਿਆ ਵਿਆਹ ਅਗਲਿਆਂ ਦੀ ਮਰਜ਼ੀ। ਤੁਸੀਂ ਕਿਉਂ ਅੱਤ ਚੱਕੀ ਪਈ ਆ। ਸਾਰੀ ਦੁਨੀਆ ਵਿਆਹ ਕਰਾਉਂਦੀ ਇਨ੍ਹਾ ਵੀ ਕਰਾ ਲਿਆ। ਬਸ ਕਰੋ ਹੁਣ।

ਉਦਾਹਰਨ ਲਈ ਅੱਜਕਲ ਦੀਆਂ ਦੇ ਸਾਰੇ ਚੈਨਲਾਂ ਵਲੋਂ ਕਵਰ ਕੀਤੀਆ ਲਵ ਸਟੋਰੀਆਂ ਜ਼ਰਾ ਨਜ਼ਰ ਮਾਰੋ

ਅਫਰੀਕੀ ਮੁੰਡੇ ਨਾਲ ਵਿਆਹ ਕਰਵਾ ਇਸ ਕਾਰਨ ਆਪਣੇ ਆਪ ਨੂੰ ਖੁਸ਼ਨਸੀਬ ਮੰਨਦੀ

ਪੰਜਾਬਣ ਨੇ ਕਰਾਇਆ ਵਿਦੇਸ਼ੀ ਨਾਲ ਵਿਆਹ ਲੋਕ ਕਹਿੰਦੇ“ਤੁਸੀ ਭੱਜਕੇ ਵਿਆਹ

Africa ਦੇ ਮੁੰਡੇ ਤੇ ਪੰਜਾਬਣ ਕੁੜੀ ਦੀ Love Story ਸੁਣਨ ਵਾਲੀ ਹੈ…ਕਿੰਝ ਚੱਲਦੇ ਜਹਾਜ਼ ‘ਚ ਸ਼ੁਰੂ ਹੋਇਆ ਮੁਹੱਬਤ ਦਾ ਸਫ਼ਰ,ਠੋਕ ਕੇ ਦਿੱਤਾ ਉਨ੍ਹਾਂ ਨੂੰ ਜਵਾਬ ਜੋ ਕਹਿੰਦੇ ਸੀ ਪੈਸੇ ਲਈ ਕਰਵਾ ਲਿਆ ਵਿਆਹ

‘ਪੰਜਾਬੀਓ ਨਾ ਕਰਿਆ ਕਰੋ ਇਨ੍ਹਾਂ ਨੂੰ ਮਜ਼ਾਕ’, ਸੁਣੋ ਢਾਬੇ ਵਾਲੇ ਦੀ ਸਕੀਮ ਕਿਵੇਂ ਹੋ ਗਈ ਸੀ ਫੇਲ੍ਹ ?

ਪਿਆਰ ‘ਚ ਗੋਰੇ ਤੇ ਕਾਲੇ ਦਾ ਨ੍ਹੀ ਕੋਈ ਫ਼ਰਕ, ਕੀਨੀਆ ਦੇ ਮੁੰਡੇ ਨਾਲ ਵਿਆਹੀ ਪੰਜਾਬੀ ਕੁੜੀ

ਰਸ਼ੀਅਨ ਕੁੜੀ ਦਾ ਆ ਗਿਆ ਪੰਜਾਬੀ ਸਿੱਖ ਮੁੰਡੇ ‘ਤੇ ਦਿਲ, ਰੀਤੀ ਰਿਵਾਜ਼ਾਂ ਨਾਲ ਕਰਵਾਇਆ ਵਿਆਹ, ਪੰਜਾਬੀ ਸਭਿਆਚਾਰ ਨੂੰ ਵੀ ਕਰਦੀ ਐ ਪਿਆਰ

ਅਮਰੀਕਨ ਕੁੜੀ ਨੂੰ ਪੰਜਾਬੀ ਮੁੰਡੇ ਨਾਲ ਫੇਸਬੁੱਕ ‘ਤੇ ਹੋਇਆ ਪਿਆਰ..ਆ ਗਈ ਪੰਜਾਬ ਕਰਾ ਲਿਆ ਵਿਆਹ
ਦੇਖੋ ਪੂਰੀ ਖਬਰ

USA ਦੀ ਗੋਰੀ ਡਾਕਟਰ ਨਾਲ ਵਿਆਹ ਕਰਵਾਉਣ ਵਾਲੇ ਪੰਜਾਬੀ ਮੁੰਡੇ ਸਮੇਤ ਕੈਮਰੇ ‘ਤੇ ਰੋ ਪਿਆ ਸਾਰਾ ਪਰਿਵਾਰ,
ਸੱਚੇ ਪਿਆਰ ਦੀ ਮਿਸਾਲ ਹੈ ਇਹ ਕਹਾਣੀ,ਕਹਿੰਦਾ ਭਾਵੇਂ ਨਾ ਲੈ ਕੇ ਜਾਵੇ America ਪਰ ਹੁਣ ਜਿਓਣਾ-ਮਰਨਾ ਇਸਦੇ ਨਾਲ

ਅਮਰੀਕਨ ਗੋਰੀ ਨੂੰ ਪੰਜਾਬੀ ਮੁੰਡੇ ਨਾਲ ਹੋ ਗਿਆ ਪਿਆਰ
ਵਿਆਹ ਕਰਵਾਉਣ ਪਹੁੰਚ ਗਈ ਕਪੂਰਥਲਾ, ਦੇਖੋ ਵਿਆਹ ਦੀ ਵੀਡੀਓ…..