ਨਸ਼ਾ ਕਰਕੇ ਟਰੱਕ-ਟਰੇਲਰ ਚਲਾਉਣ ਦੇ ਦੋਸ਼ ਹੇਠ ਟਰੱਕ ਡਰਾਈਵਰ ਸਚਿਤ ਵਰਮਾ ਗ੍ਰਿਫਤਾਰ

684

ਠੰਡਰ ਬੇਅ,ਉਨਟਾਰੀਓ(Thunder Bay, Ontario) : ਉਨਟਾਰੀਓ ਦੀ ਠੰਡਰ ਬੇਅ ਪੁਲਿਸ ਵੱਲੋ ਲੰਘੇ ਵੀਰਵਾਰ ਰਾਤੀ 10:22 ਵਜੇ ਨਸ਼ੇ ਦੀ ਹਾਲਤ ਚ ਟਰੱਕ ਟਰੈਲਰ ਚਲਾਉਣ,ਨਸ਼ਾ ਰੱਖਣ ਅਤੇ ਹਾਦਸਾ ਕਰਨ ਦੇ ਦੋਸ਼ ਹੇਠ ਟਰਾਂਟੋ ਉਨਟਾਰੀਓ ਨਾਲ ਸਬੰਧਤ ਟਰੱਕ ਡਰਾਈਵਰ ਸਚਿਤ ਵਰਮਾ (30) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਅਤੇ ਗ੍ਰਿਫਤਾਰੀ ਠੰਡਰ ਬੇਅ ਪੁਲਿਸ ਵੱਲੋ ਡਾਸਨ ਰੋਡ ਨੇੜੇ ਮੈਪਲਵਾਰਡ ਰੋਡ ਵਿਖੇ ਕੀਤੀ ਗਈ ਹੈ। ਸਚਿਤ ਵਰਮਾ ਕੋਲੋ ਪੁਲਿਸ ਨੂੰ ਕ੍ਰਿਸਟਲ ਮਿਥ ਅਤੇ ਫੈਨਾਟਿਲ ਵੀ ਬਰਾਮਦ ਹੋਈ ਹੈ। ਕਥਿਤ ਦੋਸ਼ੀ ਦੀ ਅਦਾਲਤ ਚ ਅੱਜ ਦੀ ਪੇਸ਼ੀ ਸੀ ਅਤੇ ਪੁਲਿਸ ਵੱਲੋ ਕਥਿਤ ਦੋਸ਼ੀ ਦਾ ਲਾਇਸੈਂਸ 90 ਦਿਨ ਲਈ ਤੇ ਟਰੱਕ ਦੋ ਹਫਤਿਆ ਤੱਕ ਲਈ ਠਾਣੇ ਚ ਰੱਖ ਲਿਆ ਗਿਆ ਹੈ। ਸਚਿਤ ਵਰਮਾ ਨੂੰ ਹੁਣ ਅਦਾਲਤਾ ਦੀ ਲੰਮੀ ਖੱਜਲ ਖੁਆਰੀਆਂ ਚੋਂ ਲੰਘਣਾ ਪਵੇਗਾ।
ਕੁਲਤਰਨ ਸਿੰਘ ਪਧਿਆਣਾ

ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ ’ਤੇ ਅਮਰੀਕੀ ਸੰਸਦ ਮੈਂਬਰ ਨੇ ਚਿੰਤਾ ਪ੍ਰਗਟਾਈ
ਵਾਸ਼ਿੰਗਟਨ, 22 ਅਪਰੈਲ – ਅਮਰੀਕਾ ਦੇ ਉੱਘੇ ਸੰਸਦ ਮੈਂਬਰ ਨੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਸੰਸਦ ਮੈਂਬਰ ਐਂਡੀ ਲੇਵਿਨ ਨੇ ਕਿਹਾ ਕਿ ਅਮਰੀਕੀ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਆਪਣੇ ਸਟੈਂਡ ਨੂੰ ਸਪਸ਼ਟ ਕਰੇ। ਵਿਦੇਸ਼ੀ ਮਾਮਲਿਆਂ ਦੀ ਕਮੇਟੀ ਅਤੇ ਏਸ਼ੀਆ-ਪ੍ਰਸ਼ਾਂਤ ਬਾਰੇ ਉਪ-ਕਮੇਟੀ ਦੇ ਮੈਂਬਰ ਐਂਡੀ ਲੇਵਿਨ ਨੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਅਤੇ 16 ਹੋਰ ਸਮੂਹਾਂ ਵੱਲੋਂ ਕਰਵਾਈ ਵਰਚੁਅਲ ਕਾਨਫਰੰਸ ਵਿੱਚ ਇਹ ਬਿਆਨ ਦਿੱਤਾ।