ਸਾਬਕਾ ਮੰਤਰੀਆਂ ਦੇ ਕਾਕਿਆਂ ਤੋਂ ਮਾਨ ਸਰਕਾਰ ਨੇ ਸੁਰੱਖਿਆ ਲਈ ਵਾਪਿਸ .. ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ, ਸੁਖਜਿੰਦਰ ਰੰਧਾਵਾ ਦੇ ਪੁੱਤਰ ਉਦੈਵੀਰ ਰੰਧਾਵਾ ਤੋਂ ਸੁਰੱਖਿਆ ਲਈ ਵਾਪਿਸ

ਪੰਜਾਬ ਦੀ ‘ਆਪ’ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ: 184 ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਦੀ ਸੁਰੱਖ਼ਿਆ ਵਾਪਸੀ ਦੇ ਆਦੇਸ਼ – ਸੂਚੀ
ਚੰਡੀਗੜ੍ਹ, 22 ਅਪ੍ਰੈਲ, 2022:ਪੰਜਾਬ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ 184 ਸ਼ਖਸੀਅਤਾਂ ਦੀ ਸੁਰੱਖ਼ਿਆ ਵਾਪਸੀ ਦੇ ਹੁਕਮ ਕੀਤੇ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਕੁਝ ਪ੍ਰਾਈਵੇਟ ਹਸਤੀਆਂ ਸ਼ਾਮਲ ਹਨ। ਇਸ ਸੰਬੰਧੀ ਹੁਕਮ ਏ.ਡੀ.ਜੀ.ਪੀ. ਸਕਿਉਰਿਟੀ, ਪੰਜਾਬ ਵੱਲੋਂ ਸੁਰੱਖ਼ਿਆ ਨੂੂੰ ਖ਼ਤਰੇ ਸੰਬੰਧੀ ਸਮੀਖ਼ਿਆ ਉਪਰੰਤ ਜਾਰੀ ਕੀਤੇ ਗਏ ਹਨ। ਇਹ ਸਪਸ਼ਟ ਕੀਤਾ ਗਿਆ ਹ ਕਿ ਅਦਾਲਤੀ ਹੁਕਮਾਂ ’ਤੇ ਮਿਲੀ ਹੋਈ ਸੁਰੱਖ਼ਿਆ ਵਾਪਸ ਨਹੀਂ ਲਈ ਜਾਵੇਗੀ।

ਪੰਜਾਬ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ 184 ਸ਼ਖਸੀਅਤਾਂ ਦੀ ਸੁਰੱਖ਼ਿਆ ਵਾਪਸੀ ਦੇ ਹੁਕਮ ਕੀਤੇ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਕੁਝ ਹੋਰ ਹਸਤੀਆਂ ਸ਼ਾਮਲ ਹਨ। ਪੰਜਾਬ ਸਿਰੋਂ ਇਹ ਵਾਧੂ ਬੋਝ ਲਾਹੁਣਾ ਚੰਗਾ ਫੈਸਲਾ ਹੈ। ਕਮਾਲ ਦੀ ਗੱਲ ਹੈ ਕਿ ਸਤਿੰਦਰ ਸੱਤੀ, ਮਾਹੀ ਗਿੱਲ ਤੇ ਸਪੀਡ ਰਿਕਾਰਡ ਵਾਲੇ ਵੀ ਸਕਿਓਰਟੀ ਲਈ ਬੈਠੇ ਸਨ। ਦੂਜੇ ਪਾਸੇ ਇਸ ਸੂਚੀ ‘ਚ ਗੁਰਸਿਮਰਨ ਮੰਡ ਜਾਂ ਨਿਸ਼ਾਂਤ ਸ਼ਰਮਾ ਵਰਗਿਆਂ ਦਾ ਕੋਈ ਨਾਮ ਨਹੀਂ, ਉਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਵੀ ਸਕਿਓਰਟੀ ਦੇਈ ਰੱਖਣ ਲਈ ਰਾਜ਼ੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
(ਸੂਚੀ ਧੰਨਵਾਦ ਸਹਿਤ: ਯੈੱਸ ਪੰਜਾਬ.ਕਾਮ)