ਕਰਜ਼ਾ ਨਾ ਮੋੜਨ ‘ਤੇ ਕਿਸਾਨਾਂ ਨੂੰ ਜੇਲ੍ਹ, ਰੋਟੀ ਖਿਲਾਉਣ ਦੇ ਲਏ 640 ਰੁਪਏ

456

ਕਿਸਾਨਾਂ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਫਿਰਜ਼ਪੁਰ ਜੇਲ੍ਹ ਤੋਂ ਸਾਹਮਣੇ ਆਈ ਹੈ ਜਿਥੇ ਜੇਲ੍ਹ ‘ਚ ਰੋਟੀਆਂ ਖਿਲਾਉਣ ਲਈ ਉਨ੍ਹਾਂ ਤੋਂ ਡਾਈਟ ਮਨੀ ਲਿਤੀ ਗਈ। ਦੋਵਾਂ ਕੈਦੀਆਂ ਨੂੰ ਰੋਟੀ ਲਈ 640 ਰੁਪਏ ਭਰਨੇ ਪਏ।

ਫਿਰੋਜ਼ਪੁਰ, 22 ਅਪ੍ਰੈਲ 2022: ਕਤਲ, ਚੋਰੀ, ਡਕੈਤੀ ਵਰਗੇ ਘਿਨਾਉਣੇ ਜੁਰਮਾਂ ਵਿਚ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਕੈਦ ਕੱਟ ਰਹੇ ਕੈਦੀਆਂ ਨੂੰ ਮੁਫ਼ਤ ਖਾਣਾ ਮਿਲਦਾ ਹੈ, ਜੇਲ੍ਹ ‘ਚ ਖਾਣਾ ਮਿਲਣਾ ਕਿਸੀ ਵੀ ਕੈਦੀ ਲਈ ਉਸਦਾ ਮਾਨਵੀ ਅਧਿਕਾਰ ਹੈ। ਹਾਲਾਂਕਿ ਰੋਟੀ ਬਦਲੇ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਤੋਂ ਸ਼ਰੀਰਕ ਕੰਮ ਲੈਂਦਾ ਪਰ ਸ਼ਾਇਦ ਹੀ ਕੋਈ ਇਹੁ ਜਿਹੀ ਜੇਲ੍ਹ ਹੋਵੇਗੀ ਜਿਥੇ ਜੇਲ੍ਹ ਦੀ ਰੋਟੀ ਸ਼ਹਿਰ ‘ਚ ਸਥਿਤ ਕਿਸੀ ਰੈਸਟੂਰੈਂਟ ਦੇ ਬਦਲੇ ਦੁੱਗਣੇ ਦਾਮਾਂ ‘ਤੇ ਮਿਲੇ। ਕੁਛ ਇਹੋ ਜਿਹਾ ਹੀ ਹੋਇਆ ਕਰਜ਼ਾ ਨਾ ਮੋੜ ਸਕਣ ਵਾਲੇ ਕਿਸਾਨ ਸੁਖਜਿੰਦਰ ਸਿੰਘ ਅਤੇ ਜੀਤ ਸਿੰਘ ਨਾਲ, ਜੋ ਕਿ ਇੱਕ ਹਫ਼ਤੇ ਤੋਂ ਜੇਲ੍ਹ ਵਿੱਚ ਹਨ।

ਕਿਸਾਨਾਂ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਫਿਰਜ਼ਪੁਰ ਜੇਲ੍ਹ ਤੋਂ ਸਾਹਮਣੇ ਆਈ ਹੈ ਜਿਥੇ ਜੇਲ੍ਹ ‘ਚ ਰੋਟੀਆਂ ਖਵਾਉਣ ਲਈ ਉਨ੍ਹਾਂ ਤੋਂ ਡਾਈਟ ਮਨੀ ਲਿਤੀ ਗਈ। ਦੋਵਾਂ ਕੈਦੀਆਂ ਨੂੰ ਰੋਟੀ ਲਈ 640 ਰੁਪਏ ਭਰਨੇ ਪਏ। ਦਰਸਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2017 ਤੋਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਕੀਮ ਚਲਾਈ ਗਈ ਸੀ। ਪਰ ਇਸ ਸਕੀਮ ਅਧੀਨ ਦਰਮਿਆਨੀ ਤੋਂ ਛੋਟੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਹਾਲਾਂਕਿ ਉਨ੍ਹਾਂ ਵਿਚੋਂ ਜਿਨ੍ਹਾਂ ਕਿਸਾਨਾਂ ਦਾ ਕਰਜ਼ ਹੋਰ ਵੱਧ ਸੀ ਉਹ ਜਿਉਂ ਦਾ ਤਿਉਂ ਰਿਹਾ।

ਕਾਂਗਰਸ ਦੇ 5 ਸਾਲ ਦੇ ਰਾਜ ਦਰਮਿਆਨ ਪਹਿਲਾਂ ਕੈਪਟਨ ਵਾਅਦੇ ਕਰਦੇ ਰਹੇ ਵੀ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ ਪਰ ਅਫ਼ਸੋਸ ਪਾਰਟੀ ਦੀ ਉਥਲ-ਪੁਥਲ ‘ਚ ਫਸੇ ਕੈਪਟਨ ਨੂੰ ਪਾਰਟੀ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਹੀ ਸਾਫ਼ ਕਰਤਾ। ਆਖ਼ਰੀ ਚਾਰ ਮਹੀਨੇ ਕੈਪਟਨ ਦੀ ਕੁਰਸੀ ਸਾਂਭਣ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਸਰਕਾਰ ਦੇ ਵਾਅਦੇ ਦੁਹਰਾਏ ਲੇਕਿਨ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਆਫ਼ੀ ਦਾ ਵਾਅਦਾ ਵਫ਼ਾ ਨਾ ਕੀਤਾ ਗਿਆ।

ਹਾਲਾਤ ਹੁਣ ਇੰਜ ਬਣ ਚੁੱਕੇ ਨੇ ਕਿ ਕੁਝੱਕ ਦਰਮਿਆਨੀ ਅਤੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਤੋਂ ਇਲਾਵਾ ਬਹੁਤੇ ਵੱਡੇ ਅਤੇ ਦਰਮਿਆਨੀ ਕਿਸਾਨਾਂ ਦੇ ਸਿਰਾਂ ‘ਤੇ ਹੱਲੇ ਵੀ ਕਰਜ਼ਾ ਚੜ੍ਹਿਆ ਹੋਇਆ ਹੈ। ਸੱਤਾ ‘ਤੇ ਕਾਬਜ਼ ਹੋਈ ‘ਆਪ’ ਸਰਕਾਰ ਨੇ ਆਪਣੇ ਮੈਨੀਫੈਸਟੋ ਵਿਚ ਕਰਜ਼ਾ ਮੁਆਫ਼ੀ ਨੂੰ ਲੈ ਕੇ ਕੋਈ ਵਾਅਦਾ ਨਹੀਂ ਕੀਤਾ ਸੀ, ਜਿਸਤੋਂ ਬਾਅਦ ਹੁਣ ਸੂਬੇ ਭਰ ਵਿਚ ਪਿਛਲੀ ਸਰਕਾਰ ਦੇ ਵਾਅਦਾ ਵਫ਼ਾ ਨਾ ਹੋਣ ਤੋਂ ਬਾਅਦ ਬਹੁਤੀ ਗਿਣਤੀ ਵਿਚ ਕਿਸਾਨ ਬੈਂਕਾਂ ਵੱਲੋਂ ਡਿਫਾਲਟਰ ਘੋਸ਼ਿਤ ਕਰ ਦਿੱਤੇ ਗਏ ਹਨ। ਉਹ ਤਾਂ ਕਰਜ਼ਾ ਮੁਆਫੀ ਨੂੰ ਲੈ ਕੇ ਪਿਛਲੀ ਸਰਕਾਰ ਦੇ ਭਰੋਸੇ ‘ਤੇ ਸਨ ਜਿਸ ਕਰਕੇ ਉਨ੍ਹਾਂ ਕਿਸ਼ਤਾਂ ਵੀ ਨਹੀਂ ਉਤਾਰੀਆਂ।

ਹੁਣ ਉਨ੍ਹਾਂ ਕੋਲ ਦੋ ਹੀ ਰਾਹ ਬਚੇ ਨੇ ਜਾਂ ਤਾਂ ਕਰਜ਼ੇ ਅਧੀਨ ਗਿਰਵੀ ਪਈਆਂ ਆਪਣੀ ਜ਼ਮੀਨਾਂ ਨੂੰ ਦੁੱਗਣਾ ਬਿਆਜ ਅਦਾ ਕਰ ਕੇ ਛੜਵਾਇਆ ਜਾਵੇ ਨਹੀਂ ਤਾਂ ਜੇਲ੍ਹ ‘ਚ ਕਣਕ ਪੀਸਣ ਦੀ ਤਿਆਰੀ ਕੀਤੀ ਜਾਵੇ। ਹਾਲਾਤ ਇਹ ਹੋ ਚੁੱਕੇ ਨੇ ਕਿ ਪੰਜਾਬ ਸਰਕਾਰ ਹੁਣ ਕਰਜ਼ਾਈ ਕਿਸਾਨਾਂ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਤਿਆਰੀ ਵਿੱਚ ਹੈ।