ਸੁਖਪਾਲ ਖਹਿਰਾ ਸਾਬ੍ਹ ਇਨਾ ਸੱਚ ਨਾਂ ਬੋਲਿਆ ਕਰੋ – ਤੁਹਾਡੀ ਖੁਦਮੁਖਤਿਆਰੀ ਦੀ ਗੱਲ ਤੇ ਚੁੱਟਕਲੇ ਬਣਾਉਣ ਵਾਲੇ ਦਿੱਲੀਕਿਆਂ ਨੂੰ ਰਾਸ ਨਹੀਂ ਆਉਂਦਾ..

ਮਹਿਕਮਾ ਪੰਜਾਬੀ ਨੇ ਲਿਖਿਆ-
ਸੁਖਪਾਲ ਖਹਿਰੇ ਨੂੰ ਮਰਨ ਮਿੱਟੀ ਚੜੀ ਪਈ ਏ। ਜੋ ਗੱਲਾਂ ਇਹ ਕਰ ਰਿਹਾ। ਭਾਵੇਂ ਸੱਚੀਆਂ ਨੇ ਪਰ ਖਹਿਰੇ ਵਾਸਤੇ ਠੀਕ ਨਹੀਂ। ਪਹਿਲਾਂ ਵੀ ਖਹਿਰਾ ਈਡੀ ਦੇ ਘੇਰੇ ਵਿੱਚ ਆ ਚੁੱਕਾ। ਉਦੋਂ ਵੀ ਕਾਰਨ ਇਸ ਦਾ ਜਿਆਦਾ ਸੱਚ ਬੋਲਣਾ ਹੀ ਸੀ। ਖਹਿਰਾ ਜੀ ਮੁਫਤ ਦੀ ਸਲਾਹ ਏ! ਜੋ ਗੱਲਾਂ ਤੁਸੀ ਕਰ ਰਹੇ ਹੋ। ਇਹ ਕਿਸੇ ਪਾਰਟੀ ਨੂੰ ਰਾਸ ਨਹੀਂ ਆਉਣੀਆਂ। ਨਾ ਹੀ ਕਿਸੇ ਨੇ ਤੁਹਾਡੇ ਮਗਰ ਖੜਨਾ। ਜੇ ਐਕਸੀਡੈਂਟ ‘ਚ ਤੁਹਾਨੂੰ ਕੁਝ ਹੋ ਗਿਆ ਤਾਂ ਇਥੇ ਬਹੁਤ ਵਿਦਵਾਨ ਹੋਣਗੇ ਜੋ ਤੁਹਾਡੀ ਮੌਤ ‘ਤੇ ਵੀ ਤੁਹਾਡੀ ਖੁਦਮੁਖਤਿਆਰੀ ਦੀ ਗੱਲ ਤੇ ਚੁੱਟਕਲੇ ਬਣਾਉਣਗੇ। ਪਰ ਜੇ ਤੁਸੀਂ ਹੁਣ ਮਰਜੀਵੜਿਆਂ ਵਾਲੇ ਰਾਹ ‘ਤੇ ਤੁਰ ਹੀ ਪਏ ਹੋ ਤਾਂ ਮਰਜੀਵੜਿਆਂ ਦਾ ਭੇਸ ਵੀ ਅਪਣਾ ਲਉ।
#ਮਹਿਕਮਾ_ਪੰਜਾਬੀ

ਦੋਸਤੋ, ਪੰਜਾਬ ਦੇ ਨਵੇਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਾਫ਼ੀ ਜ਼ੋਰ ਨਾਲ ਆਖ ਰਹੇ ਹਨ ਕਿ ਉਹ ਸਰਕਾਰੀ/ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣਗੇ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਉਹ Justice Kuldeep Singh Commission ਦੀ ਰਿਪੋਰਟ ਚੁੱਕ ਲੈਣ। ਇਕੱਲੇ ਮੋਹਾਲੀ ਜਿਲੇ ਵਿੱਚ 50000 ਏਕੜ ਸਰਕਾਰੀ ਜ਼ਮੀਨ ਤੇ ਬਾਦਲ, ਕੈਪਟਨ, DGP ਸੈਣੀ ਸਮੇਤ ਵੱਡੇ ਵੱਡੇ ਸਿਆਸਤਦਾਨਾਂ ਅਤੇ ਆਲਾ ਅਫਸਰਾਂ ਦੇ ਬੇਤਹਾਸ਼ਾ ਕਬਜ਼ੇ ਹਨ – ਖਹਿਰਾ