ਕਰੂਜ਼ ਡ ਰੱ ਗ ਕੇਸ ਵਿੱਚ 26 ਦਿਨ ਹਿਰਾਸਤ ਵਿੱਚ ਰਹੇ ਆਰੀਅਨ ਖਾਨ ਦੇ ਖ਼ਿਲਾਫ਼ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਕੋਲ ਕੋਈ ਸਬੂਤ ਨਹੀਂ ਸੀ। ਬਾਲੀਵੁੱਡ ਅਦਾਕਾਰ ਸ਼ਾਹਰੁੱਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਨੇ ਜ਼ਮਾ ਲਤ ’ਤੇ ਰਿਹਾਅ ਕਰ ਦਿੱਤਾ ਸੀ। ਇਸ ਜ਼ਮਾਨਤ ਸਬੰਧੀ ਹੁਕਮਾਂ ਨੂੰ ਅੱਜ ਜਨਤਕ ਕੀਤਾ ਗਿਆ ਹੈ। ਹਾਈ ਕੋਰਟ ਦਾ ਮੰਨਣਾ ਹੈ ਕਿ ਆਰੀਅਨ ਖਾਨ ਨੇ ਕੇਸ ਦੇ ਦੋ ਹੋਰਨਾਂ ਮੁਲਜ਼ਮਾਂ ਅਰਬਾਜ਼ ਮਰਚੈਂਟ (ਆਰੀਅਨ ਦਾ ਦੋਸਤ) ਅਤੇ ਮਾਡਲ ਮੁਨਮੁਨ ਧਮੀਚਾ ਨਾਲ ਮਿਲ ਕੇ ਡ ਰੱ ਗ ਲੈਣ ਬਾਰੇ ਕੋਈ ਸਾਜ਼ਿਸ਼ ਰਚੀ ਸੀ, ਇਸ ਦਾ ਕੋਈ ਸਬੂਤ ਨਹੀਂ ਹੈ। ਅਦਾਲਤ ਅਨੁਸਾਰ ਆਰੀਅਨ ਦੀ ਵੱਟਸਐਪ ’ਤੇ ਹੋਈ ਗੱਲਬਾਤ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ।

ਅਦਾਲਤ ਨੇ ਕਿਹਾ ਕਿ ਆਰਿਅਨ ਖ਼ਾਨ ਦੇ ਮੋਬਾਈਲ ਫ਼ੌਨ ਤੋਂ ਮਿਲੀ ਵਟਸਅਪ ਚੈਟ ਤੋਂ ਤੋਂ ਪਤਾ ਲਗਦਾ ਹੈ ਕਿ ਅਜਿਹਾ ਕੁੱਝ ਇਤਰਾਜ਼ਯੋਗ ਨਹੀਂ ਪਾਇਆ ਗਿਆ ਜੋ ਦਿਖਾਉਂਦਾ ਹੋਵੇ ਕਿ ਉਸ ਨੇ ਮਰਚੈਂਟ ਅਤੇ ਧਮੇਚਾ ਤੇ ਮਾਮਲੇ ਦੇ ਹੋਰ ਦੋਸ਼ੀਆਂ ਨੇ ਅਪਰਾਧ ਦੀ ਸਾਜ਼ਸ਼ ਰਚੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਐਨ.ਡੀ.ਪੀ.ਐਸ. ਕਾਨੂੰਨ ਦੀ ਧਾਰਾ 67 ਤਹਿਤ ਐਨ.ਸੀ.ਬੀ. ਨੇ ਆਰਿਅਨ ਖ਼ਾਨ ਦੀ ਜੋ ਬਿਆਨ ਦਰਜ ਕਰਾਇਆ ਹੈ, ਉਸ ਉਪਰ ਸਿਰਫ਼ ਜਾਂਚ ਦੇ ਮਕਸਦ ਨਾਲ ਹੀ ਗ਼ੌਰ ਕੀਤਾ ਜਾ ਸਕਦਾ ਹੈ। ਉਸ ਦੀ ਵਰਤੋਂ ਇਹ ਸਿੱਟਾ ਕੱਢਣ ਲਈ ਹਥਿਆਰ ਦੇ ਤੌਰ ’ਤੇ ਨਹੀਂ ਕੀਤੀ ਜਾ ਸਕਦੀ ਕਿ ਦੋਸ਼ ਨੇ ਐਨ.ਡੀ.ਪੀ.ਐਸ. ਕਾਨੂੰਨ ਤਹਿਤ ਕੋਈ ਅਪਰਾਧ ਕੀਤਾ ਹੈ। 14 ਪੰਨਿਆਂ ਦੇ ਆਦੇਸ਼ ਵਿਚ ਕਿਹਾ ਗਿਆ ਹੈ, ‘‘ਅਜਿਹਾ ਕੋਈ ਸਾਕਾਰਾਤਮਕ ਸਬੂਤ ਰੀਕਾਰਡ ਵਿਚ ਨਹੀਂ ਹੈ ਜੋ ਅਦਾਲਤ ਨੂੰ ਇਸ ਗੱਲ ’ਤੇ ਰਾਜ਼ੀ ਕਰ ਸਕੇ ਕਿ ਇਕ ਸਮਾਨ ਮਨਸ਼ਾ ਵਾਲੇ ਸਾਰੇ ਦੋਸ਼ੀ ਗ਼ੈਰ ਕਾਨੂੰਨੀ ਕੰਮ ਕਰਨ ਲਈ ਸਹਿਮਤ ਹੋ ਗਏ।