ਕੈਨੇਡਾ ਪੜਨ ਆਏ ਵਿਦਿਆਰਥੀ ਵੱਲੋ ਹਾਲਾਤਾਂ ਤੋਂ ਤੰਗ ਆਕੇ ਕੀਤੀ ਗਈ ਖੁਦਕਸ਼ੀ

ਬਰੈਂਪਟਨ,ਉਨਟਾਰੀਓ : ਕੈਨੇਡਾ ਚ ਭਾਈਚਾਰੇ ਲਈ ਦੁਖਦਾਈ ਖਬਰ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਮਈ 2019 ਚ ਕੈਨੇਡਾ ਪੜਾਈ ਲਈ ਪੰਜਾਬ ਦੇ ਪਿੰਡ ਘੱਗਾ ਜਿਲ੍ਹਾ ਪਟਿਆਲਾ ਤੋਂ ਆਏ ਨੌਜਵਾਨ ਅਰਸ਼ਦੀਪ ਵਰਮਾ ਪੁੱਤਰ ਰਾਜ ਕੁਮਾਰ ਵਰਮਾ ਵੱਲੋ ਲੰਘੇ ਸ਼ਨਿਚਰਵਾਰ ਖੁਦਕੁਸ਼ੀ ਕਰ ਆਪਣੇ ਜੀਵਨ ਦਾ ਅੰਤ ਕਰ ਲਿਆ ਗਿਆ ਹੈ। ਨੌਜਵਾਨ ਕੈਨੇਡਾ ਦੇ ਉਨਟਾਰੀਓ ਨਾਲ ਸਬੰਧਤ ਕੈਮਬ੍ਰੀਅਨ ਕਾਲਜ਼ ਚ ਵਿਦਿਆਰਥੀ ਦੇ ਤੌਰ ਤੇ ਆਇਆ ਸੀ। ਨੌਜਵਾਨ ਬਾਰੇ ਪਤਾ ਲੱਗਿਆ ਹੈ ਕਿ ਉਹ ਜਿੰਦਗੀਆ ਦੀਆਂ ਵੱਖ-ਵੱਖ ਮੁਸ਼ਕਲਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ

ਜਿਸ ਕਾਰਨ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ, ਨੌਜਵਾਨ ਦੇ ਦੋਸਤ ਉਸਦੀ ਮਿ੍ਰਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾ ਕਰਕੇ ਕੈਨੈਡਾ ਚ ਲਗਾਤਾਰ ਅੰਤਰ- ਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾ ਹੋ ਰਹੀਆ ਹਨ ਪਰ ਇਸਨੂੰ ਰੋਕਣ ਦਾ ਕੋਈ ਵੀ ਠੋਸ ਹੱਲ ਨਹੀ ਨਿਕਲ ਰਿਹਾ ਹੈ।
ਕੁਲਤਰਨ ਸਿੰਘ ਪਧਿਆਣਾ

ਕੈਨੇਡਾ ‘ਚ ਯੂਕਰੇਨੀ ਚਰਚ ਦੇ ਪਾਦਰੀ ਦੇ ਘਰ ਨੂੰ ਲਾਈ ਅੱਗ
ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਸਥਿਤ ਸੇਂਟ ਨਿਕੋਲਸ ਯੂਕਰੇਨੀਅਨ ਕੈਥੋਲਿਕ ਚਰਚ ਦੇ ਪਾਦਰੀ ਯੂਰੀ ਵਾਈਸਹਨਵਸਕੀ ਦੇ ਘਰ ਨੂੰ ਅਣਪਛਾਤੇ ਵਿਅਕਤੀਆਂ ਨੇ ਮੇਲ ਬੌਕਸ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ | ਅੱਗ ਲੱਗਣ ਕਾਰਨ ਘਰ ਦਾ ਤਾਂ ਕਾਫ਼ੀ ਨੁਕਸਾਨ ਹੋ ਗਿਆ, ਪਰ ਪਾਦਰੀ ਤੇ ਉਸ ਦੇ ਪਰਿਵਾਰ ਦਾ ਬਚਾਅ ਹੋ ਗਿਆ | ਮਿਲੀ ਖ਼ਬਰ ਅਨੁਸਾਰ ਇਹ ਘਟਨਾ ਰਾਤ ਸਵਾ ਇਕ ਵਜੇ ਦੀ ਹੈ | ਜਦੋਂ ਯੂਕਰੇਨੀ ਚਰਚ ਦੇ ਪਾਦਰੀ ਯੂਰੀ ਵਾਈਸਹਨਵਸਕੀ ਦੇ ਕੇਲਡੇਨੀਆ ਐਵਨਿਊ ‘ਤੇ ਸਥਿਤ ਘਰ ਨੂੰ ਅੱਗ ਲੱਗ ਗਈ ਤਾਂ ਉਸ ਸਮੇਂ ਪਾਦਰੀ ਤੇ ਉਸ ਦੀ ਪਤਨੀ 5,7 ਤੇ 11 ਸਾਲ ਦੀਆਂ ਤਿੰਨ ਧੀਆਂ ਸੁੱਤੇ ਪਏ ਸਨ, ਤਾਂ ਪਾਦਰੀ ਤੇ ਉਸ ਦੀ ਪਤਨੀ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ, ਤਾਂ ਉਸ ਨੇ ਸਾਰੇ ਪਰਿਵਾਰ ਨੂੰ ਜਗਾਇਆ ਤੇ ਪੁਲਿਸ ਨੂੰ ਫੋਨ ਕਰ ਦਿੱਤਾ ਉਨ੍ਹਾਂ ਨੇ ਦਲੇਰੀ ਨਾਲ ਘਰ ‘ਚੋਂ ਨਿਕਲ ਕੇ ਆਪਣੀ ਜਾਨ ਬਚਾਈ | ਅੱਗ ਬੁਝਾਊ ਅਮਲੇ ਨੇ ਕਈ ਘੰਟਿਆਂ ਮਗਰੋਂ ਅੱਗ ‘ਤੇ ਕਾਬੂ ਪਾਇਆ | ਪੁਲਿਸ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ |