ਇਹ ਤਸਵੀਰ ਵੇਖ ਕੇ ਜੇ ਕਿਸੇ ਸਿੱਖ ਨੂੰ ਇਹ ਅਹਿਸਾਸ ਨਹੀੰ ਹੁੰਦਾ ਕਿ ਉਹ ਭਾਰਤ ਵਿੱਚ ਗੁਲਾਮ ਹਨ ਤਾਂ ਉਸ ਦੇ ਪਰਿਵਾਰ ਦੀਆਂ ਬੀਬੀਆਂ ਬੱਚੀਆਂ ਨੂੰ ਨੰਗੇ ਹੋ ਕੇ ਵਿਕਣ ਤੋੰ ਕੋਈ ਨਹੀੰ ਰੋਕ ਸਕਦਾ। ਜਿਨਾਂ ਭੈਣਾਂ ਨੂੰ ਗੁਲਾਮੀ ਦਾ ਅਹਿਸਾਸ ਹੈ ਉਹ ਸਿਰ ਤੋੰ ਚੁੰਨੀ ਵੀ ਨਹੀੰ ਲਹਿਣ ਦਿੰਦੀਆਂ। ਅਧੁਨਿਕ ਸਟੇਟ ਖਿਲਾਫ ਸਭ ਤੋੰ ਵੱਡੀ ਜੰਗ ਜਨਾਨੀ ਤੇ ਪਰਿਵਾਰ ਦੀ ਪੱਤ ਬਜਾਰ ‘ਚ ਵਿਕਣ ਤੋੰ ਬਚਾਉਣਾ ਹੈ।
ਗੁਲਾਮ ਕੌਮਾਂ ਦੀਆਂ ਜਨਾਨੀਆਂ ਦੀ ਪੱਤ ਰੋਲਣੀ ਹਾਕਮ ਦਾ ਸਦੀਆਂ ਤੋੰ ਮਨੋਵਿਗਿਆਨਕ ਹਮਲਾ ਰਿਹਾ ਹੈ। ਤੁਸੀੰ ਵੇਖੋਗੇ ਕਿ ਹਿੰਦੋਸਤਾਨ ਵਿੱਚ ਸਿੱਖਾਂ ਦੀਆਂ ਕੁੜੀਆਂ ਦੇ ਜਿਸਮ ਨੂੰ ਦੇਖਣ ਦੀ ਇਕ ਅਜੀਬ ਜਿਹੀ ਘਟੀਆ ਸਨਕ ਹੈ। ਅਜਿਹੀ ਸਨਕ ਨੂੰ ਹੀ ਇਹ ਖਬਰੀ ਸੋਮਾ ਪੈਸੇ ਕਮਾਉਣ ਲਈ ਵਰਤ ਰਿਹਾ ਹੈ। ਇਹ ਬੀਬੀ ਤਾਂ ਮਹਿਜ ਬਜਾਰ ਦਾ ਪਰੋਡਕਟ ਹੈ।

ਤੁਸੀਂ ਕਦੇ ਇਹ ਨਹੀਂ ਪੜੋਗੇ ਕਿ ਬਿਕਨੀ ਪਾਉਣ ਵਾਲੀ ਕੁੜੀ ਨੂੰ ਹਿੰਦੂਆਂ, ਬਾਹਮਣਾਂ ਜਾਂ ਬਾਣੀਆਂ ਦੀ ਕੁੜੀ ਲਿਖਿਆਂ ਗਿਆ ਹੋਵੇ। ਉਂਝ ਤਾਂ ਇੰਟਰਨੈਟ ਨੰਗੀਆਂ ਤਸਵੀਰਾਂ ਨਾਲ ਭਰਿਆ ਪਿਆ ਹੈ। ਪਰ ਜੇ ਤੁਸੀ ਕੋਈ ਨੰਗੀ ਤਸਵੀਰ ਜਿਆਦਾ ਚਲਾਉਣੀ ਹੈ ਤਾਂ ਉਸ ਮੂਹਰੇ ਲਿੱਖ ਦਿਉ ਕਿ ‘ਸਿੱਖਾਂ ਦੀ ਕੁੜੀ ਹੈ’

ਸਾਰੇ ਭਾਰਤ ਨੂੰ ਇਸ ਗੱਲ ਦਾ ਚਸਕਾ ਰਹਿੰਦਾ ਕਿ ਕਦੋਂ ਕੋਈ ਸਿੱਖਾਂ ਜਾਂ ਮੁਸਲਮਾਨਾਂ ਦੀ ਕੁੜੀ ਦਾ ਜਿਸਮ ਦੇਖਿਆ ਜਾ ਸਕੇ। ਹਿਜਾਬ ਦਾ ਵਿਰੋਧ ਵੀ ਇਸੇ ਸਨਕ ਚੋਂ ਨਿਕਲਦਾ ਹੈ। ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਜਦੋਂ ਕਿਸੇ ਕੁੜੀ ਨੂੰ ਖੁੱਲੇ (ਲੱਚਰ) ਵਿਚਾਰਾਂ ਵਾਲੀ ਦਿਖਾਉਣਾ ਹੋਵੇ ਤਾਂ ਅਕਸਰ ਸਿੱਖਾਂ ਦੀ ਕੁੜੀ ਦਿਖਾਈ ਜਾਂਦੀ ਹੈ। ਅਜਿਹੀਆਂ ਅਣਗਿਣਤ ਫਿਲਮਾਂ ਹਨ।

ਇਹ ਸਿਰਫ ਦੇਖਣ ਵਾਲਿਆਂ ਦੀ ਸਨਕ ਹੀ ਨਹੀਂ ਸਗੋਂ ਦਿਖਾਉਣ ਅਲਿਆਂ ਦਾ ਏਜੰਡਾ ਵੀ ਹੈ। ਇਸ ਏਜੰਡੇ ਬਾਰੇ ਗੱਲ ਤੋਰਨੀ ਸਾਡੀਆਂ ਸਿੱਖ ਸੰਸਥਾਵਾਂ ਦੀ ਜਿੰਮੇਵਾਰੀ ਹੈ ਪਰ ਉਹ ਕਿਸੇ ਹੋਰ ਪਾਸੇ ਹੀ ਉਲਝੀਆਂ ਪਈਆਂ ਹਨ। ਪਰ ਸਾਡੀ ਆਪਣੀਆਂ ਭੈਣਾਂ ਨੂੰ ਬੇਨਤੀ ਹੈ ਇਹ ਹਮਲਾ ਤੁਹਾਡੇ ਖਿਲਾਫ ਹੈ, ਤੁਸੀੰ ਹੀ ਇਸ ਦਾ ਮੂੰਹ ਤੋੜਵਾਂ ਜਵਾਬ ਦੇ ਸਕਦੀਆਂ ਹੋ। ਸਾਨੂੰ ਤੁਹਾਡੇ ‘ਤੇ ਮਾਣ ਹੈ, ਤੁਸੀੰ ਸਿਰ ਤੇ ਚੁੰਨੀ ਲੈ ਕੇ ਹਕੂਮਤ ਤੇ ਮੰਡੀ ਦੇ ਅਰਬਾਂ ਖਰਬਾਂ ਦੇ ਬਜਟ ਨੂੰ ਮਾਤ ਦੇ ਸਕਦੀਆਂ ਹੋ।
#ਮਹਿਕਮਾ_ਪੰਜਾਬੀ