-ਪੰਜਾਬ ‘ਚ ਸੰਘੀਆਂ ਵਾਂਗ ਤਿਰੰਗਾ ਯਾਤਰਾਵਾਂ ਕਿਸਨੇ ਕੱਢੀਆਂ? -ਪੰਜਾਬ ‘ਚ ਭੜਕਾਊ ਹਿੰਦੂ ਕੱਟੜਪੰਥੀਆਂ ਨੂੰ ਮਿਲੀ ਸੁਰੱਖਿਆ ਕਿਸਨੇ ਵਾਪਸ ਨਹੀਂ ਲਈ? -ਦਸ ਦਿਨਾਂ ਤੋਂ ਭੜਕਾਊ ਚੈਲੰਜ ਕਰਨ ਵਾਲੇ ਸ਼ਿਵ ਸੈਨਾ ਆਗੂ ਸਿੰਗਲਾ ਖ਼ਿਲਾਫ਼ ਭੜਕਾਉਣ ਦਾ ਕੇਸ ਦਰਜ ਕਰਕੇ, ਉਸਨੂੰ ਅੰਦਰ ਕਿਸਨੇ ਨਹੀਂ ਕੀਤਾ? -ਕੀ ਚੈਲੰਜ ਕਬੂਲ ਕਰਕੇ ਜਵਾਬ ਦੇਣ ਆਏ ਸਿੱਖਾਂ ਨੂੰ ਵੀ ਸਰਕਾਰੀ ਸੁਰੱਖਿਆ ਦਿੱਤੀ ਸੀ?
-ਵਾਰ ਵਾਰ ਚੈਲੰਜ ਕਰਨ ਵਾਲਿਆਂ ਨੂੰ ਅਣਗੌਲ ਕੇ, ਉਨ੍ਹਾਂ ਦੀ ਸੰਗਲ਼ੀ ਅੰਤ ਤੱਕ ਕਿਸਨੇ ਖੁੱਲ੍ਹੀ ਛੱਡੀ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਸ਼ਾਇਦ ਤੁਸੀਂ ਮੌਜੂਦ ਨਹੀਂ ਸੀ ਅਤੇ ਪੁਲਸ ਬਾਰੇ ਇਕ ਧਾਰਨਾ ਵੀ ਬਣੀ ਹੋਈ ਹੈ ! ਪਰ ਅੱਜ ਨਾਨਕ ਸਿੰਘ ਐਸ ਐਸ ਪੀ ਪਟਿਆਲਾ ਨੇ ਜੋ ਰੋਲ ਅਦਾ ਕੀਤਾ ਉਹ ਕਾਬਿਲੇ ਤਾਰੀਫ ਸੀ ! ਸਿਰਫ ਕੁਝ ਪੁਲਸ ਮੁਲਾਜ਼ਮਾਂ ਨਾਲ ਆਪ ਵਰ੍ਹਦੀਆਂ ਗੋਲੀਆਂ ਅਤੇ ਪੱਥਰਾਂ ਇੱਟਾਂ ਵਿਚ ਡਟੇ ਰਹੇ ! ਸਭ ਤੋਂ ਅੱਗੇ ਹੋਕੇ ਮਾਮਲਾ ਨਿਪਟਾਉਣ ਦਾ ਯਤਨ ਅਤੇ ਅਖੀਰ ਹਿੰਸਾ ਭੜਕਾਉਣ ਵਾਲੇ ਸਿੰਗਲਾ ਤੇ ਪਰਚਾ ਦਰਜ ! ਤੁਸੀਂ ਭਾਵੇਂ ਮੈਨੂੰ ਜੋ ਮਰਜ਼ੀ ਕਹੋ ਪਰ ਨਾਨਕ ਸਿੰਘ ਨੇ ਅੱਜ ਦਿਲ ਜਿੱਤ lya – Simranjot Singh Makkar
ਪਰਵਾਨੇ ਨੂੰ ਕੋਸਣ ਵਾਲੇ ਇਸ ਸਵਾਲ ਦਾ ਜਵਾਬ ਦੇਣ
ਜਿਹੜੇ ਅੱਜ ਸ਼ਿਵ ਸੈਨਾ ਤੇ ਪਰਵਾਨੇ ਨੂੰ ਬਰਾਬਰ ਦਾ ਦੋਸ਼ੀ ਦੱਸ ਰਹੇ ਨੇ ਇਹ ਉਹੀ ਲੋਕ ਨੇ ਜੋ ਪੰਜਾਬ ਵਿੱਚ ਉਮਰ ਖਾਲਿਦ ਦੇ ਹੱਕ ‘ਚ ਖੜਨ ਦਾ ਨਾਟਕ ਕਰਦੇ ਨੇ। ਇਨਾਂ ਨੂੰ ਉਮਰ ਖਾਲਿਦ ਮੁਸਲਮਾਨਾਂ ਲਈ ਲੜਦਾ ਚੰਗਾ ਲਗਦਾ ਪਰ ਪਰਵਾਨਾ ਪਰਵਾਨ ਨਹੀਂ।ਹੋ ਸਕਦਾ ਕਿ ਉਮਰ ਖਾਲਿਦ ਤੇ ਪਰਵਾਨੇ ਦੇ ਕੋਈ ਸਿਆਸੀ ਲਾਲਚ ਹੋਣ। ਅਸੀਂ ਕਿਸੇ ਦੀ ਗਰੰਟੀ ਨਹੀਂ ਲੈਂਦੇ । ਪਰ ਕੀ ਇਹ ਦੋਵੇਂ ਹਿੰਦੂਆਂ ਦੇ ਕਿਸੇ ਮਸਲੇ ਵਿੱਚ ਲੱਤ ਅੜਾਉਂਦੇ ਨੇ ? ਹਿੰਦੂ ਰਾਂਸ਼ਟਰ ਦੀ ਮੰਗ ਕਰਨ ਵਾਲੇ ਖਾਲਿਸਤਾਨ ਤੇ ਪਾਕਿਸਤਾਨ ਦੇ ਨਾਮ ‘ਤੇ ਸਿੱਧਾ ਸਿੱਖਾਂ ਤੇ ਮੁਸਲਮਾਨਾਂ ਨੂੰ ਨਿਸ਼ਾਨੇ ‘ਤੇ ਲੈਂਦੇ ਨੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ।
ਜਦੋਂ ਕਿ ਉਮਰ ਖਾਲਿਦ ਤੇ ਪਰਵਾਨੇ ਵਰਗਿਆਂ ਦੀ ਸਿਆਸਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪਾਣੀ ਸਿਰ ਉਤੋਂ ਦੀ ਲੰਘ ਜਾਂਦਾ । ਕਿਉਂ ਕਿ ਏਜੰਡਾ ਸੈਟ ਕਰਨ ਦੀ ਅਜਾਦੀ ਤਾਂ ਸਿਰਫ ਹਿੰਦੂਤਵੀਆਂ ਕੋਲ ਹੈ । ਸਿੱਖ ਤੇ ਮੁਸਲਮਾਨ ਤਾਂ ਸਿਰਫ ਜਵਾਬ ਹੀ ਦੇ ਸਕਦੇ ਨੇ।
ਪਰ ਪੰਜਾਬ ‘ਚ ਇਕ ਇਕ ਅਜਿਹੀ ਬੇਈਮਾਨ ਧਿਰ ਹੈ ਜੋ ਚਾਹੁੰਦੀ ਹੈ ਕਿ ਸਿੱਖ ਜਵਾਬ ਵੀ ਨਾ ਦੇਣ। ਇਸ ਧਿਰ ਨੇ ਅੰਤ ਵਿੱਚ ਹਿੰਦੂ ਰਾਂਸ਼ਟਰ ਵਾਲਿਆਂ ਦੇ ਹੱਕ ‘ਚ ਭੁਗਤਨਾ ਹੁੰਦਾ।ਮੰਨ ਵੀ ਲਈਏ ਕਿ ਕਿਸੇ ਲਾਲਚ ਵਿੱਚ ਹੀ ਸਹੀ, ਪਰ ਪਰਵਾਨੇ ਨੇ ਜਵਾਬ ਤਾਂ ਦਿੱਤਾ। ਇਸ ਕਰਕੇ ਪਰਵਾਨੇ ਦੇ ਨਾਲ ਖੜੋ। ਤੇ ਜਿਹੜਾ ਸ਼ਿਵ ਸੈਨਾ ਦੀ ਅਲੋਚਨਾ ਕਰਨ ਦੇ ਨਾਲ ਨਾਲ ਬੈਲੰਸ ਰੱਖਣ ਵਾਸਤੇ ਪਰਵਾਨੇ ਨੂੰ ਵੀ ਕੋਸ ਰਿਹਾ, ਸਮਝ ਲਉ ਕਿ ਉਹ ਹਿੰਦੂ ਰਾਸ਼ਟਰ ਦੇ ਹੱਕ ਤੇ ਘੱਟ ਗਿਣਤੀਆਂ ਦੇ ਖਿਲਾਫ ਭੁਗਤ ਰਿਹਾ ।ਜਿਹੜੇ ਹਜੇ ਵੀ ਸ਼ਿਵ ਸੈਨਾ ਤੇ ਪਰਵਾਨੇ ਨੂੰ ਬਰਾਬਰ ਰੱਖ ਕੇ ਅਲੋਚਨਾ ਕਰ ਰਹੇ ਨੇ ਉਹ ਦੱਸ ਦੇਣ ਕਿ ਹਰੀਸ਼ ਸਿੰਗਲੇ ਵਾਂਗ ਪਰਵਾਨੇ ਨੂੰ ਪੰਜਾਬ ਤੇ ਕੇਂਦਰ ਸਰਕਾਰ ਨੇ ਕਿੰਨੀ ਸੁਰੱਖਿਆ ਦਿੱਤੀ ਹੋਈ ਹੈ ?
#ਮਹਿਕਮਾ_ਪੰਜਾਬੀ
ਹਰੀਸ਼ ਸਿੰਗਲਾ ਦਾ ਕੁੱਟਾਪਾ ਚਾੜ੍ਹਨ ਵਾਲੇ ਗੱਗੀ ਪੰਡਿਤ ਦਾ ਪਹਿਲਾ Exclusive Interview..‘ਇਹ ਜਾਣ-ਬੁੱਝ ਕੇ ਹਿੰਦੂ-ਸਿੱਖ ‘ਚ ਪਾੜ ਪਾਉਣ ਦੀ ਕਰ ਰਹੇ ਕੋਸ਼ਿਸ਼’- Patiala ‘ਚ ਮਾਹੌਲ ਖਰਾਬ ਕਰਨ ‘ਚ ਪੰਨੂ ਤੇ ਪਰਵਾਨੇ ਜਿਨ੍ਹਾਂ ਸਿੰਗਲਾ ਜਿੰਮੇਵਾਰ- ਗੱਗੀ ਪੰਡਿਤ
ਹੁਣ ਸਾਰੇ ਦੇਸ਼ ਵਿਚ ਇਹ ਮੈਸੇਜ ਜਾਣਾ ਕੇ ਸਿੱਖਾਂ ਨੇ ਹਿੰਦੂਆਂ ਦੇ ਮੰਦਿਰ ਤੇ ਹਮਲਾ ਕਰ ਦਿੱਤਾ – ਬਰਜਿੰਦਰ ਸਿੰਘ ਪਰਵਾਨਾ