ਪਟਿਆਲਾ ਕੇਸ ਚ ਪੁਲਿਸ ਨੂੰ ਬਰਜਿੰਦਰ ਸਿੰਘ ਪਰਵਾਨਾ ਦੀ ਤਲਾਸ਼

ਨਵੀਂ ਦਿੱਲੀ- ਪੰਜਾਬ ਦੇ ਪਟਿਆਲਾ ‘ਚ ਹੋਈ ਹਿੰਸਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨਿਊਜ਼ 18 ਇੰਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਇਹ ਦੋ ਭਾਈਚਾਰਿਆਂ ਦੀ ਲੜਾਈ ਨਹੀਂ ਸਗੋਂ ਦੋ ਸਿਆਸੀ ਪਾਰਟੀਆਂ ਵਿਚਾਲੇ ਲੜਾਈ ਹੈ। ਉਨ੍ਹਾਂ ਇਸ ਘਟਨਾ ਲਈ ਭਾਜਪਾ ਅਤੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਜੋ ਵੀ ਹੈ ਉਹ ਬਚ ਨਹੀਂ ਸਕੇਗਾ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿਸੇ ਵੀ ਅਹੁਦੇ ‘ਤੇ ਹੋਵੇ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਟਿਆਲਾ ਦੀ ਘਟਨਾ ਪਿੱਛੇ ਪਿੱਛੇ ਭਾਜਪਾ, ਸ਼ਿਵ ਸੈਨਾ ਅਤੇ ਅਕਾਲੀ ਦਲ ਦੇ ਲੋਕ ਹਨ। ਇਹ ਦੋ ਭਾਈਚਾਰਿਆਂ ਦੀ ਨਹੀਂ, ਸਗੋਂ ਦੋ ਸਿਆਸੀ ਪਾਰਟੀਆਂ ਦੀ ਲੜਾਈ ਸੀ। ਉਸੇ ਦਿਨ ਭਾਜਪਾ ਦੇ ਅਸ਼ਵਨੀ ਸ਼ਰਮਾ ਮੱਥਾ ਟੇਕਣ ਜਾ ਰਹੇ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ, ਜਿਸ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਵੀ ਪੋਸਟ ਹੋਵੇ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਦੋ ਧੜਿਆਂ ਵਿਚਾਲੇ ਉਸ ਸਮੇਂ ਝੜਪ ਹੋ ਗਈ ਜਦੋਂ ਸ਼ਿਵ ਸੈਨਾ ਦੇ ਵਰਕਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੇ ਖਾਲਿਸਤਾਨ ਵਿਰੋਧੀ ਮਾਰਚ ਕੱਢਿਆ। ਦੋਹਾਂ ਪਾਸਿਆਂ ਤੋਂ ਪਥਰਾਅ ਕੀਤਾ ਗਿਆ, ਤਲਵਾਰਾਂ ਲਹਿਰਾਈਆਂ ਗਈਆਂ। ਪੁਲਿਸ ਨੇ ਕਰੀਬ 15 ਰਾਊਂਡ ਫਾਇਰਿੰਗ ਕਰਕੇ ਸਥਿਤੀ ਨੂੰ ਸੰਭਾਲਿਆ। ਇਸ ਝੜਪ ਵਿੱਚ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋਏ ਹਨ। ਸਥਿਤੀ ਨੂੰ ਵਿਗੜਨ ਤੋਂ ਬਚਾਉਣ ਲਈ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਸਵੇਰ ਤੱਕ ਕਰਫਿਊ ਵੀ ਲਗਾਇਆ ਗਿਆ। ਸ਼ਨੀਵਾਰ ਨੂੰ ਕੁਝ ਜਥੇਬੰਦੀਆਂ ਵੱਲੋਂ ਦਿੱਤੇ ਗਏ ਪਟਿਆਲਾ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਸ਼ਾਮ 6 ਵਜੇ ਤੱਕ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿੱਚ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ।

Officials of the Punjab Police and intelligence agencies are also looking at the possibility that if the recent pruning of the police security given to several religio-politico leaders could be the motive to disturb law and order situation.

Officials said the security agencies were on alert to not let the situation go out of hand as groups in Pakistan besides Italy, Canada and the US had been instigating people and luring them with money and awards to carry out ‘some kind of action ’in Punjab.

With a new Chief Minister and DGP in the saddle, the sequence of events suggests there could be a pattern to destabilise the state, said sources. A high-level meeting between CM Bhagwant Mann and DGP VK Bhwara besides other officials took place in the evening to take stock of the challenges.

Meanwhile, a counter-intelligence expert said it had been a trend that whenever the security of religio-politico leaders was pruned or withdrawn, some kind of protests take place. “This has to stop,” he stressed.Another official said it was well-known that stronger efforts were being made by the anti-national elements to use tiffin bombs, recruit youths via social media, activate sleeper cells and the more frequent use of smugglers and gangsters by the terror groups to supply drugs and weapons in the state.