ਮਾਮਲਾ ਵਾਇਰਲ ਵੀਡੀਉ ਦਾ – ਦੇਖੋ ਹੈਵਾਨ ਪਿਉ ਨਾਲ ਕੀ ਹੋਇਆ

982

ਵਾਇਰਲ ਵੀਡੀਉ ਵਿਚ ਬੇਰਹਿਮੀ ਨਾਲ ਬੱਚੀ ਦੀ ਕੁੱਟਮਾਰ ਕਰਨ ਵਾਲੇ ਨੂੰ ਨੰਗਾ ਕਰਕੇ ਚਾੜ੍ਹਿਆ ਕੁਟਾਪਾ

ਬਠਿੰਡਾ, 30 ਅਪ੍ਰੈਲ 2022 – ਪੰਜਾਬ ਦੇ ਰਾਮਪੁਰਾ ਫੂਲ ਵਿੱਚ ਇੱਕ ਬਾਪ ਵੱਲੋਂ ਹੈਵਾਨਾਂ ਵਾਲਾ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ। ਪਿਓ ਵੱਲੋਂ 8 ਸਾਲ ਦੀ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਮੁਲਜਮ ਪਿਤਾ ਆਪਣੀ ਅੱਠ ਸਾਲ ਦੀ ਬੱਚੀ ਦੇ ਗਲ ਵਿੱਚ ਕੱਪੜਾ ਪਾ ਕੇ ਜ਼ਮੀਨ ’ਤੇ ਘੜੀਸਦਾ ਨਜ਼ਰ ਆ ਰਿਹਾ ਹੈ। ਜਦੋਂ ਇਸ ਜ਼ਾਲਮ ਪਿਤਾ ਦਾ ਬੇਰਹਿਹਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਵੀ ਦਿਲ ਨਾ ਭਰਿਆ ਤਾਂ ਮਾਸੂਮ ਨੂੰ ਥੱਪੜਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਉਸ ਤੋਂ ਬਾਅਦ ਡੰਡੇ ਦੇ ਨਾਲ ਵੀ ਬੱਚੀ ਦੀ ਕੁੱਟਮਾਰ ਵੀ ਕੀਤੀ ਅਤੇ ਬੱਚੀ ਪੂਰੀ ਤਰਾਂ ਡਰੀ ਹੋਈ ਨਜ਼ਰੀਂ ਪੈ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿਤਾ ਦੀ ਪਛਾਣ ਹੋਈ। ਜਿਸਦੇ ਬਾਅਦ ਪੁਲਿਸ ਨੇ ਜੁਵੇਨਾਇਲ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਹ ਆਪਣੀ ਧੀ ਕਾਰਨ ਆਪਣੀ ਪਤਨੀ ਨਾਲ ਲੜਦਾ ਰਹਿੰਦਾ ਸੀ, ਜਿਸ ਕਾਰਨ ਉਹ ਉਸ ਦੀ ਕੁੱਟਮਾਰ ਕਰਦਾ ਸੀ। ਉਸ ਨੇ ਧੀ ਮਨਪ੍ਰੀਤ ਕੌਰ ਨੂੰ ਗੋਦ ਲਿਆ ਸੀ।

ਮੁਲਜ਼ਮ ਪਿਤਾ ਨਿਰਮਲ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਧੀ ਮਨਪ੍ਰੀਤ ਉੱਥੇ ਹੀ ਰਹਿ ਗਈ। ਵੀਡੀਓ ਦੇਖ ਕੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਉਸ ਨੇ ਦੋਸ਼ ਲਾਇਆ ਕਿ ਨਿਰਮਲ ਨੇ ਇਕ ਹੋਰ ਔਰਤ ਨੂੰ ਘਰ ਵਿਚ ਰੱਖਿਆ ਹੋਇਆ ਹੈ। ਉਸ ਨੇ ਇਸ ਬੇਟੀ ਨੂੰ ਪਿੰਡ ਦੀਨਾ ਕਾਂਗੜ ਤੋਂ ਗੋਦ ਲਿਆ ਹੈ। ਉਸ ਨੂੰ ਘਰੋਂ ਬਾਹਰ ਕੱਢਦੇ ਸਮੇਂ ਬੇਟੀ ਨੂੰ ਆਪਣੇ ਨਾਲ ਨਹੀਂ ਲਿਜਾਣ ਦਿੱਤਾ ਗਿਆ। ਰਾਜਵਿੰਦਰ ਨੇ ਕਿਹਾ ਕਿ ਉਹ ਬੇਟੀ ਨੂੰ ਮਾਰਨਾ ਚਾਹੁੰਦਾ ਸੀ।

ਇਸ ਮਾਮਲੇ ਵਿੱਚ ਰਾਮਪੁਰਾ ਦੇ ਸਹਾਰਾ ਕਲੱਬ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰ ਲਈ। ਜਿਸ ਤੋਂ ਬਾਅਦ ਜਦੋਂ ਉਹ ਮੁਲਜ਼ਮ ਨਿਰਮਲ ਦੇ ਘਰ ਪਹੁੰਚਿਆ ਤਾਂ ਉਹ ਸਾਮਾਨ ਪੈਕ ਕਰ ਚੁੱਕਾ ਸੀ। ਉਦੋਂ ਪਤਾ ਲੱਗਾ ਸੀ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਫਰਾਰ ਹੋਣ ਦੀ ਤਿਆਰੀ ‘ਚ ਸੀ। ਹਾਲਾਂਕਿ ਉਸ ਦੀ ਪਤਨੀ ਨੇ ਮਾਮਲਾ ਦਰਜ ਕਰਵਾ ਦਿੱਤਾ ਹੈ। ਜਿਸ ਕਾਰਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਥਾਣਾ ਰਾਮਪੁਰਾ ਦੇ ਐਸਐਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਪਤਨੀ ਦੀ ਕੁੱਟਮਾਰ ਕੀਤੀ। ਫਿਰ ਬੇਟੀ ਦੀ ਕੁੱਟਮਾਰ ਕੀਤੀ। ਜਿਸ ਤਰ੍ਹਾਂ ਉਹ ਕੁੱਟ ਰਿਹਾ ਹੈ, ਉਸ ਨਾਲ ਬੱਚੇ ਦੀ ਮੌਤ ਹੋ ਸਕਦੀ ਸੀ। ਮਾਂ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬੱਚੇ ਨੂੰ ਹੁਣ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੂਰੀ ਅਸਲੀ ਵੀਡੀਉ ਤੁਸੀਂ ਟੈਲੀਗਰਾਮ ਗਰੁੱਪ ਵਿਚ ਦੇਖ ਸਕਦੇ ਹੋ – https://t.me/PunjabSpectrumChat