ਗੀਤਕਾਰ ਅਤੇ ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਨੇ ਨਚਾਰ ਜਸਬੀਰ ਜੱਸੀ ਨੂੰ ਆਪਣੇ ਸੋਸ਼ਲ ਹੈਂਡਲ ਤੋਂ ‘ਪੁਰਾਣੇ ਮਰੇ ਹੋਏ ਮੁੱਦੇ’ ਬਾਬਤ ਸਵਾਲ ਪੁੱਛਿਆ। ਜਿਸ ਮਗਰੋਂ ਬਹੁਤ ਸਾਰੇ ਕਾਮਰੇਡ ਅਮਰਦੀਪ ਸਿੰਘ ਗਿੱਲ ਦੇ ਖ਼ਿਲਾਫ਼ ਅਤੇ ਨਚਾਰ ਜਸਬੀਰ ਜੱਸੀ ਦੇ ਹੱਕ ‘ਚ ਪੋਸਟਾਂ ਪਾ ਰਹੇ ਹਨ।
ਇਹ ਹੈ ਅਸਲ ਕਾਰਨ..

ਜਦ ਦਾ ਮੈਂ ਦੀਪ ਦਾ ਸਾਥ ਦਿੱਤਾ , ਉਦੋਂ ਤੋਂ ਹੀ ਕੁੱਝ ਲੋਕ ਮੇਰੀ ਕਿਰਦਾਰਕੁਸ਼ੀ ਕਰਨ ਲੱਗੇ ਹਨ । ਕੁੱਝ ਲੋਕ ਮੇਰੇ ਵਿਰੋਧੀ ਕਿਉਂ ਹਨ ਮੈਨੂੰ ਪਤਾ ਹੈ ਪਰ ਕੁੱਝ ਲੋਕਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਨੂੰ ਮੇਰੇ ਨਾਲ ਕੀ ਨਫ਼ਰਤ ਹੈ । ਪਹਿਲਾਂ ਗੱਲ ਰਾਣੀ ਰਣਦੀਪ ਵਾਲੇ ਮਸਲੇ ਦੀ , ਰਾਣੀ ਰਣਦੀਪ ਨੂੰ ਮੈਂ ਪੇਸ਼ ਕੀਤਾ ਸੀ । ਉਸਦਾ ਅਸਲ ਨਾਂਅ ਜੋਤੀ ਹੈ । ਜਦ ਉਹ ਸਟਾਰ ਬਣ ਗਈ ਤਾਂ ਉਸਦੇ ਘਰ ਦੇ ਮੇਰੇ ਨਾਲ ਲੜ ਪਏ । ਜੋ ਪੰਜਾਬੀ ਟ੍ਰਿਬਿਊਨ ‘ਚ ਆਰਟੀਕਲ ਛਪਿਆ ਸੀ ਉਹ Harinder Bhullar ਨੇ ਲਿਖਿਆ ਸੀ , ਭੁੱਲਰ ਨੇ ਇਹ ਆਰਟੀਕਲ ਲਿਖਣ ਤੋਂ ਮਹੀਨਾ ਬਾਅਦ ਹੀ ਮੇਰੇ ਤੋਂ ਮੁਆਫ਼ੀ ਮੰਗ ਲਈ ਸੀ ਕਿ ਮੇਰੇ ਤੋਂ ਗ਼ਲਤੀ ਹੋ ਗਈ , ਅੱਜ ਭੁੱਲਰ ਮੇਰਾ ਦੋਸਤ ਹੈ , ਮੇਰੀਆਂ ਫਿਲਮਾਂ ਚ ਕੰਮ ਕਰਦਾ ਹੈ ਕਿਸੇ ਨੇ ਕੋਈ ਸਵਾਲ ਕਰਨਾ ਹੈ ਤਾਂ ਭੁੱਲਰ ਨੂੰ ਕਰ ਸਕਦੇ ਹੋ । ਦੂਜੀ ਗੱਲ ਮੈਂ ਅੱਜ ਤੋਂ 12 , 13 ਸਾਲ ਪਹਿਲਾਂ ਨਸ਼ੇ ਕਰਦਾ ਸੀ , ਸਿਗਰਟਾਂ ਪੀਂਦਾ ਸੀ , ਫੈਂਸੀ ਪੀਂਦਾ ਸੀ ਇਹ ਗੱਲ ਮੈਂ ਪਹਿਲਾਂ ਆਪਣੀਆਂ ਇੰਟਰਵਿਊਜ਼ ‘ਚ ਦੱਸ ਚੁੱਕਾਂ ਹਾਂ । ਤੀਜੀ ਗੱਲ ਜੋਰਾ 10 ਨੰਬਰੀਆ ਦੇ ਡਾਇਲਾਗ ਲਿਖਣ ਦੀ , ਉਹ ਸਰਾਸਰ ਝੂਠ ਹੈ , ਉਹ 100 % ਮੇਰੇ ਲਿਖੇ ਹਨ ਜੇ ਇਸ ਧਰਤੀ ‘ਤੇ ਕੋਈ ਬੰਦਾ ਇਹ ਸਿੱਧ ਕਰ ਦੇਵੇ ਕਿ ਜੋਰਾ ਦੇ ਡਾਇਲਾਗ ਮੇਰੇ ਨਹੀਂ ਲਿਖੇ , ਇੱਕ ਲਾਈਨ ਵੀ ਕਿਸੇ ਹੋਰ ਦੀ ਹੈ ਤਾਂ ਮੈਂ ਇਹ ਦੁਨੀਆਂ ਛੱਡ ਕੇ ਸਾਧ ਹੋ ਜਾਵਾਂਗਾ ।


ਮੈਂ ਕੱਲ ਜਸਵੀਰ ਜੱਸੀ ਗਾਇਕ ਨੂੰ ਇੱਕ ਸਵਾਲ ਕਰ ਲਿਆ ਤਾਂ ਕੁੱਝ ਸਾਡੇ ਹੀ ਪੰਜਾਬੀ ਭਰਾ ਮੇਰੇ ਤੇ ਚਿੱਕੜ ਸੁੱਟਣ ਲੱਗ ਗਏ । ਰਾਣੀ ਰਣਦੀਪ ਦੀ ਇੰਟਰਵਿਊ ਦਾ ਲਿੰਕ ਮੈਂ ਦਿੱਤਾ ਉਹ ਸੁਣ ਲਉ । ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇੱਕ ਬੰਦਾ ਮੇਰੇ ਖਿਲਾਫ ਪੋਸਟ ਲਿਖਦਾ ਹੈ ਵੀਹ ਜਣੇ ਬਿਨਾਂ ਸੱਚ ਜਾਣੇ ਸਵਾਦ ਲੈਣ ਲਗਦੇ ਹਨ ।

ਮੇਰਾ ਫੋਨ ਨੰਬਰ 99882- 62870 ਹੈ ਜਿਸ ਨੇ ਮਿਲ ਕੇ ਗੱਲ ਕਰਨੀ ਹੈ ਮਿਲ ਕੇ ਕਰ ਲਓ , ਮੈਂ ਕਿਸੇ ਨੂੰ ਧਮਕੀ ਦੇਣ ਵਾਲਾ ਬੰਦਾ ਨਹੀਂ । ਮੈਂ ਤਾਂ ਬਹੁਤ ਸਾਂਤ ਸੁਭਾਅ ਦਾ ਬੰਦਾ ਹਾਂ , ਐਨਾ ਕੁਫ਼ਰ ਨਾ ਤੋਲੋ , ਰੱਬ ਤੋੰ ਡਰੋ ਦੋਸਤੋ ! ਦੀਪ ਮੇਰਾ ਭਰਾ ਸੀ , ਦੋਸਤ ਸੀ , ਉਸਦੇ ਜਾਣ ਬਾਅਦ ਮੈਂ ਬਹੁਤ ਅਪਸੈੱਟ ਹਾਂ , ਇਹ ਵੀ ਮੇਰਾ ਕਸੂਰ ਹੈ ?? ਮੈਨੂੰ ਨੇੜਿਓਂ ਜਾਨਣ ਵਾਲੇ ਮੇਰਾ ਹਰ ਸੱਚ ਜਾਣਦੇ ਹਨ । ਕੱਲ ਦੇ ਅਣਜਾਣ ਲੋਕ ਮੈਨੂੰ ” ਬੁੜਾ ” , ” ਲੂੰਬੜ ” ਹੋਰ ਪਤਾ ਨਹੀਂ ਕੀ ਕੀ ਲਿਖ ਰਹੇ ਹਨ । ਮੈਨੂੰ ਜਾਨਣ ਵਾਲੇ ਵੀ ਮੇਰੇ ਤੋਂ ਸਵਾਲ ਕਰ ਰਹੇ ਹਨ ਕਿ ਕਿਤੇ ਇਹ ਸੱਚ ਤਾਂ ਨਹੀਂ ? ਦੋਸਤੋ ਜੇ ਮੇਰੇ ‘ਤੇ ਲੱਗਿਆ ਇੱਕ ਵੀ ਇਲਜ਼ਾਮ ਸੱਚ ਨਿਕਲਿਆ ਤਾਂ ਮੈਂ ਦੁਨੀਆਂ ‘ਚ ਕਿਸੇ ਨੂੰ ਨਜ਼ਰ ਨਹੀਂ ਆਵਾਂਗਾ । ਮੇਰਾ ਵਾਹੇਗੁਰੂ ਜਾਣਦਾ ਹੈ , ਪਹਿਲਾਂ ਮੇਰੇ ਵਾਲ ਕੱਟੇ ਸੀ , ਹੁਣ ਮੈਂ ਨਸ਼ੇ ਤਿਆਗ ਕੇ ਸਿੱਖ ਦਿੱਖ ਅਤੇ ਸੋਚ ਅਪਣਾ ਲਈ , ਕੀ ਇਹ ਵੀ ਮੇਰਾ ਡਰਾਮਾ ਹੈ ? ਮੈਨੂੰ ਪਤਾ ਹੈ ਮੇਰੀ ਇਸ ਪੋਸਟ ਨੂੰ ਵੀ ਸਭ ਨੇ ਸੱਚ ਨਹੀਂ ਮੰਨਣਾ , ਪਰ ਕੋਈ ਗੱਲ ਨਹੀਂ , ਜੋ ਰੱਬ ਨੂੰ ਮੰਨਦੇ ਹਨ ਉਹ ਤਾਂ ਮੰਨਣਗੇ । ਜੇ ਕਿਸੇ ਨੇ ਫ਼ੋਨ ‘ਤੇ ਗੱਲ ਕਰਨੀ ਹੈ ਤਾਂ ਖੁਲ੍ਹਾ ਸੱਦਾ ਹੈ ।
ਆਪ ਸਭ ਦਾ ਧੰਨਵਾਦ ! – Amardeep Singh Gill


ਪੰਜਾਬ ਵੱਸਦਾ ਹੈ , ਪੰਜਾਬ ਇਸ ਲਈ ਵੱਸਦਾ ਹੈ ਕਿਉਂਕਿ ਇਹ ਆਪਣੇ ਗੁਰੂਆਂ , ਪੀਰਾਂ , ਯੋਧਿਆਂ , ਲੇਖਕਾਂ , ਵਿਦਵਾਨਾਂ ਅਤੇ ਸ਼ਹੀਦਾਂ ਨੂੰ ਯਾਦ ਰੱਖਦਾ ਹੈ । ਕੋਈ ਵੀ ਦੇਸ , ਕੋਈ ਵੀ ਕੌਮ ਉਦੋਂ ਮਰਦੀ ਹੈ ਜਦ ਉਹ ਆਪਣੇ ਗੁਰੂਆਂ , ਪੀਰਾਂ , ਯੋਧਿਆਂ , ਲੇਖਕਾਂ , ਵਿਦਵਾਨਾਂ ਅਤੇ ਸ਼ਹੀਦਾਂ ਨੂੰ ਭੁੱਲਦੀ ਹੈ । ਇਹ ਫੈਸਲਾ ਤੁਸੀ ਕਰਨਾ ਹੈ ਕਿ ਤੁਸੀੰ ਸਰਕਾਰ ਦੇ ਨਾਹਰੇ ‘ਚ ਵੱਸਦਾ ਪੰਜਾਬ ਦੇਖਣਾ ਹੈ ਜਾਂ ਸੱਚਮੁੱਚ ਵੱਸਦਾ ਪੰਜਾਬ ਦੇਖਣਾ ਹੈ । ਦੇਸ ਦੀ “ਸੇਵਾ” ਪੁਲਿਸ ‘ਚ ਭਰਤੀ ਹੋ ਕੇ ਵੀ ਕੀਤੀ ਜਾ ਸਕਦੀ ਹੈ ਅਤੇ ਆਪਣੇ ਜ਼ਮੀਨੀ ਮੁੱਦਿਆਂ ਲਈ ਆਪਣੇ ਲੋਕਾਂ ਦੇ ਹੱਕ ‘ਚ ਖੜ ਕੇ ਅਤੇ ਲੜ ਕੇ ਵੀ । ਅਸੀਂ ਸਾਰੇ ਦਿਲੋਂ ਪੰਜਾਬ ਦੀ ਬਿਹਤਰੀ ਚਾਹੁੰਦੇ ਹਾਂ ਅਤੇ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਦਾ ਭਵਿੱਖ ਹੋਰ ਰੌਸ਼ਨ ਹੋਵੇ ਪਰ ਪੰਜਾਬ ਦੀ ਖੁਸ਼ਹਾਲੀ ਦਾ ਸਾਡਾ ਮਾਡਲ “ਸਰਕਾਰੀ ” ਨਹੀਂ ਹੈ , ਅਸੀਂ ਸਰਕਾਰ ਵਾਲਾ ” ਰੰਗਲਾ ਪੰਜਾਬ” ਨਹੀਂ ਮੰਗਦੇ , ਆਪਣੇ ਵਿਰਸੇ , ਆਪਣੇ ਇਤਿਹਾਸ , ਆਪਣੇ ਸ਼ਹੀਦਾਂ ਨੂੰ ਭੁਲਾ ਕੇ ਲਾਇਆ ਜਾਣ ਵਾਲਾ ਪੰਜਾਬ ਦੀ ਖ਼ੁਸ਼ਹਾਲੀ ਦਾ ਸਰਕਾਰੀ ਨਾਹਰਾ ਸਾਨੂੰ ਕਬੂਲ ਨਹੀਂ । ਚੜ੍ਹਦੀ ਕਲਾ – Amardeep Singh Gill

ਆਪਣੇ ਇਤਿਹਾਸ ਦੀ , ਆਪਣੇ ਵਿਰਸੇ ਦੀ ਇੱਜ਼ਤ ਕਰੋ । ਆਪਣੇ ਇਤਿਹਾਸ ਨੂੰ ਯਾਦ ਰੱਖੋ । ਜੋ ਘਰ ਉੱਜੜ ਗਏ ਉਹ ਬਿਨਾਂ ਕਿਸੇ ਮਸਲੇ ਦੇ , ਬਿਨਾਂ ਕਿਸੇ ਮਕਸਦ ਦੇ ਨਹੀਂ ਸਨ ਲੜੇ , ਨਾ ਹੀ ਬਿਨਾਂ ਕਿਸੇ ਕਾਰਨ ਉੱਜੜੇ ਹਨ । ਉਹਨਾਂ ਦੇ ਦੁਖਾਂਤ ਨੂੰ ਘਟਾ ਕੇ ਨਾ ਦੇਖੋ , ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਗ਼ਲਤੀਆਂ ਦਾ ਨਾਂਅ ਨਾ ਦਿਓ , ਉਹ ਹਾਰੇ ਨਹੀਂ ਸਨ , ਬੱਸ ਉਹ ਜਿੱਤ ਨਹੀਂ ਸਕੇ ! ਜਿਸ ਮੁੱਦੇ ਲਈ ਜੂਝਦੇ ਲੱਖਾਂ ਸ਼ਹੀਦ ਹੋ ਗਏ , ਉਹ ਮੁੱਦਾ ਅੱਜ ” ਮੁਰਦਾ ” ਨਹੀਂ ਹੋ ਸਕਦਾ ।

ਇਹ ਫ਼ੋਟੋਆਂ ਦੀਪ ਨੇ ਆਪਣੇ ਪੇਜ਼ ‘ਤੇ 1 ਮਈ 2016 ਨੂੰ ਅੱਪਲੋਡ ਕੀਤੀਆਂ ਸਨ , ਉਦੋਂ ” ਜੋਰਾ 10 ਨੰਬਰੀਆਂ ” ਦੀ ਸ਼ੂਟਿੰਗ ਸ਼ੁਰੂ ਨਹੀਂ ਸੀ ਹੋਈ , ਫਿਲਮ ਲਈ ਦੀਪ ਦੇ ਵਧੇ ਹੋਏ ਵਾਲ ਤੁਸੀੰ ਦੇਖ ਸਕਦੇ ਹੋ । ਧਰਮਿੰਦਰ ਅਤੇ ਜਤਿੰਦਰ ਦੋਹਾਂ ਨੂੰ ਦੀਪ , ਮੁੰਬਈ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਮਹਾਂਰਾਸ਼ਟਰ ਐਵਾਰਡ ਪ੍ਰੋਗਰਾਮ ( ਮਹਾਂਰਾਸ਼ਟਰ ਦਿਵਸ ) ‘ਚ ਆਪ ਲੈ ਕੇ ਗਿਆ ਸੀ , ਦੋਹਾਂ ਦਾ ਹੀ ਦੀਪ ਇਨਕਮ ਟੈਕਸ ਵਕੀਲ ਵੀ ਸੀ । ਜਤਿੰਦਰ ਦੀ ਬੇਟੀ ਏਕਤਾ ਕਪੂਰ ਦੀ ਫ਼ਿਲਮ ਨਿਰਮਾਣ ਕੰਪਨੀ ਬਾਲਾ ਜੀ ਟੈਲੀ ਫ਼ਿਲਮਜ਼ ਦਾ ਦੀਪ ਲੀਗਲ ਅਡਵਾਈਜ਼ਰ ਵੀ ਰਿਹਾ । ਇਹ ਉਹ ਦਿਨ ਸਨ ਜਦ ਇਹ ਵੱਡੇ ਵੱਡੇ ” ਸਟਾਰ ” ਦੀਪ ਤੋੰ ਪੁੱਛੇ ਬਿਨਾਂ ਕੋਈ ਬਿਜਨਸ ਡੀਲ ਨਹੀਂ ਸਨ ਕਰਦੇ । ਬਾਅਦ ‘ਚ ਇਹ ਅਖੌਤੀ ” ਵੱਡੇ ਸਟਾਰ ” ਕਿਵੇਂ ਬਦਲ ਗਏ ਇਹ ਆਪ ਸਭ ਨੂੰ ਪਤਾ ਹੀ ਹੈ !