ਸ਼ਿਮਲਾ:‘ਆਪ’ ਨੇ ਆਪਣੇ ਹਿਮਾਚਲ ਪ੍ਰਦੇਸ਼ ਦੇ ਸੋਸ਼ਲ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਬੇਦੀ ਨੂੰ ਕਥਿਤ ਤੌਰ ’ਤੇ ਖਾਲਿਸਤਾਨ ਪੱਖੀ ਟਵੀਟ ਕਰਨ ਦੇ ਦੋਸ਼ ਹੇਠ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਇਹ ਕਦਮ ਸੱਤਾਧਾਰੀ ਭਾਜਪਾ ਵੱਲੋਂ ਬੀਤੇ ਦਿਨ ਹਰਪ੍ਰੀਤ ਸਿੰਘ ਬੇਦੀ ’ਤੇ ਸ਼ਰ੍ਹੇਆਮ ਖਾਲਿਸਤਾਨ ਦਾ ਸਮਰਥਨ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਚੁੱਕਿਆ ਗਿਆ ਹੈ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਸ੍ਰੀ ਬੇਦੀ ਨੇ ਖਾਲਿਸਤਾਨ ਦੇ ਪੱਖ ’ਚ ਕੁਝ ਸਾਲ ਪਹਿਲਾਂ ਇਕੱਠਿਆਂ ਕਈ ਟਵੀਟ ਕੀਤੇ ਸਨ। ‘ਆਪ’ ਨੇ ਕਿਹਾ, ‘ਬੇਦੀ ਵੱਲੋਂ ਪ੍ਰਗਟਾਏ ਗਏ ਵਿਚਾਰ ਪਾਰਟੀ ਦੀ ਵਿਚਾਰਧਾਰਾ ਦੇ ਖ਼ਿਲਾਫ਼ ਹਨ।’
Views expressed by Harpreet Singh Bedi in his tweets are against Aam Aadmi Party's ideology & do not represent the opinion of the party in any way. (1/2)
— AAP Himachal Pradesh (@AAPHimachal_) May 1, 2022
ਆਮ ਆਦਮੀ ਪਾਰਟੀ ਆਗੂ ਵਲੋਂ ਵੱਖਰੇ ਖ਼ਾਲਿਸਤਾਨ ਦੀ ਮੰਗ ਕਰਨਾ ਮਹਿੰਗਾ ਪਿਆ | ਜਿਸਦੇ ਚੱਲਦੇ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਨੇ ਸੋਸ਼ਲ ਮੀਡੀਆ ਵਿੰਗ ਦੇ ਸੂਬਾ ਪ੍ਰਧਾਨ ਰਹੇ ਹਰਪ੍ਰੀਤ ਸਿੰਘ ਬੇਦੀ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰ ਦਿੱਤਾ ਗਿਆ | ਇਸ ਪੂਰੇ ਮਾਮਲੇ ਨੂੰ ਲੈ ਕੇ ‘ਆਪ’ ਪਾਰਟੀ ਨੇ ਕਿਹਾ ਕਿ ਬੇਦੀ ਦੀ ਵਿਚਾਰਧਾਰਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ‘ਆਪ’ ਪਾਰਟੀ ਨੇ ਬੇਦੀ ਦੇ ਟਵੀਟ ਤੋਂ ਕਿਨਾਰਾ ਕੀਤਾ ਹੈ।
AAP firmly believes in the unity & integrity of our great nation & would never tolerate anyone writing anything against our county.
The party hereby expels him from all posts with immediate effect. (2/2)
— AAP Himachal Pradesh (@AAPHimachal_) May 1, 2022
https://t.co/tTSqmEYj04 pic.twitter.com/osR8yc4ELg
— Punjab Spectrum (@SpectrumPunjab) May 3, 2022
ਜਿਕਰਯੋਗ ਹੈ ਕਿ ਹਿਮਾਚਲ ਲਈ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰਧਾਨ ਬਣਨ ਮਗਰੋਂ ਬੇਦੀ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਸਨ। ਹਾਲਾਂਕਿ ਇਨ੍ਹਾਂ ਟਵੀਟ ਦੇ ਵਾਇਰਲ ਹੋਣ ਮਗਰੋਂ ‘ਆਪ’ ਪਾਰਟੀ ਡੈਮੇਜ ਕੰਟਰੋਲ ਮੋਡ ’ਚ ਚੱਲੀ ਗਈ, ਜਿਸ ਕਾਰਨ ‘ਆਪ’ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਆਪਣੇ ਮਹਾਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ’ਚ ਵਿਸ਼ਵਾਸ ਕਰਦੇ ਹਾਂ। ਪਾਰਟੀ ਸਾਡੇ ਦੇਸ਼ ਖ਼ਿਲਾਫ ਕੁਝ ਵੀ ਲਿਖਣ ਵਾਲੇ ਨੂੰ ਬਰਦਾਸ਼ਤ ਨਹੀਂ ਕਰੇਗੀ। ਪਾਰਟੀ ਬੇਦੀ ਨੂੰ ਬਰਖ਼ਾਸਤ ਕਰਦੀ ਹੈ ਅਤੇ ਉਨ੍ਹਾਂ ਖਿਲਾਫ਼ ਜਾਂਚ ਕਰੇਗੀ।
ਜਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਬੇਦੀ ਨੇ ਵੱਖਰੇ ਖਾਲਿਸਤਾਨ ਦੀ ਹਮਾਇਤ ਨੂੰ ਲੈ ਕੇ ਕਈ ਟਵੀਟ ਕੀਤੇ ਸਨ। ਉਨ੍ਹਾਂ ਨੇ ਵੱਖਰੇ ਖਾਲਿਸਤਾਨ ਦੀ ਮੰਗ ਨੂੰ ਆਪਣਾ ਸੰਵਿਧਾਨਕ ਹੱਕ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ’ਚ ਖਾਲਿਸਤਾਨ ਰਾਸ਼ਟਰ ਅਤੇ ਕਰੰਸੀ ਦੀ ਵੀ ਗੱਲ ਕੀਤੀ ਸੀ। ਟਵੀਟ ਵਾਇਰਲ ਹੋਣ ਮਗਰੋਂ ਇਨ੍ਹਾਂ ਟਵੀਟ ਨੂੰ ਹਟਾ ਦਿੱਤਾ ਗਿਆ |
‘ਆਪ’ ਨੇ ਖਾਲਿਸਤਾਨ ਪੱਖੀ ਟਵੀਟ ਕਰਨ ਵਾਲੇ ਆਗੂ ਨੂੰ ਪਾਰਟੀ ’ਚੋਂ ਕੱਢਿਆ pic.twitter.com/IW1aUp8N38
— Punjab Spectrum (@SpectrumPunjab) May 3, 2022