ਪੰਜਾਬੀ ਗੈਂਗਸਟਰ ਦਾ ਕਾਤਲ ਕੈਨੇਡਾ ’ਚ ਹਲਾਕ

536

ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਪਿਛਲੇ ਦਿਨੀਂ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ ਮਾਰੇ ਗਏ ਚਾਰ ਜਣਿਆਂ ਵਿਚੋਂ ਇਕ ਪੰਜਾਬੀ ਗੈਂਗਸਟਰ ਜਿੰਮੀ ਸੰਧੂ ਦਾ ਕਾਤਲ ਸੀ ਜਦਕਿ ਜਹਾਜ਼ ਦੇ ਪਾਇਲਟ ਦੀ ਸ਼ਨਾਖ਼ਤ ਬੀ.ਸੀ. ਦੇ 26 ਸਾਲਾ ਅਭਿਨਵ ਹਾਂਡਾ ਵਜੋਂ ਕੀਤੀ ਗਈ ਹੈ।ਪੁਲਿਸ ਵੱਲੋਂ ਜਿੰਮੀ ਸੰਧੂ ਦੇ ਕਾਤਲ ਦੀ ਸੂਹ ਦੇਣ ਵਾਲੇ ਨੂੰ ਇਕ ਲੱਖ ਡਾਲਰ ਇਨਾਮ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਉਨਟਾਰੀਓ ਦੇ ਡਰਾਈਡਨ ਤੋਂ ਰਵਾਨਾ ਹੋਇਆ ਛੋਟਾ ਹਵਾਈ ਜਹਾਜ਼, ਸੂ ਲੁਕਆਊਟ ਇਲਾਕੇ ਵਿਚ ਕਰੈਸ਼ ਹੋਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ।`

ਸਾਬਕਾ ਫੌਜੀ ਜੀਨ ਕਰੀ ਲਹਰਕੈਂਪ ਨੂੰ ਮੋਸਟ ਵਾਂਟਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਉਂਟਾਰੀਓ: ਕੈਨੇਡਾ ਵਿਚ ਪੰਜਾਬੀ ਗੈਂਗਸਟਰ ਜਿੰਮੀ ਦਾ ਕਤਲ ਕਰਨ ਵਾਲੇ ਸਾਬਕਾ ਫੌਜੀ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਕੰਬਾਈਨਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਸਾਬਕਾ ਫੌਜੀ ਜੀਨ ਕਰੀ ਲਹਰਕੈਂਪ ਨੂੰ ਮੋਸਟ ਵਾਂਟਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਡਾਲਰ (60 ਲੱਖ ਰੁਪਏ) ਇਨਾਮ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਇਸ ਸਾਲ 5 ਫਰਵਰੀ ਨੂੰ ਥਾਈਲੈਂਡ ਦੇ ਸ਼ਹਿਰ ਫੁਕਟ ਦੇ ਸਮੁੰਦਰ ਕਿਨਾਰੇ ਬਣੇ ਹੋਟਲ ਦੇ ਬਾਹਰ ਜਿੰਮੀ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜੀਨ ਕਰੀ ਲਹਰਕੈਂਪ 2012 ਤੋਂ 2018 ਤੱਕ ਕੈਨੇਡੀਅਨ ਆਰਮਡ ਫੋਰਸਿਜ਼ ਵਿਚ ਫੌਜੀ ਰਿਹਾ ਹੈ। ਉਧਰ ਪੰਜਾਬ ਨਾਲ ਸਬੰਧਤ ਜਿੰਮੀ ਸੰਧੂ 7 ਸਾਲ ਦੀ ਉਮਰ ਵਿਚ ਕੈਨੇਡਾ ਆਇਆ ਸੀ ਅਤੇ ਉਸ ਨੇ ਅਪਣੀ ਪੜ੍ਹਾਈ ਕੈਨੇਡਾ ਵਿਚ ਹੀ ਕੀਤੀ। 2010 ਅਤੇ 2012 ਵਿਚ ਗੈਂਗ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਗੰਭੀਰ ਅਪਰਾਧਿਕ ਦੋਸ਼ ਸਾਬਤ ਹੋਣ ਤੋਂ ਬਾਅਦ ਉਸ ਨੂੰ 2016 ਵਿਚ ਦੇਸ਼ ਨਿਕਾਲਾ ਦੇ ਕੇ ਭਾਰਤ ਮੋੜ ਦਿੱਤਾ ਗਿਆ ਸੀ।