2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ “ਹਿੰਦੂ ਰਾਸ਼ਟਰ” ਬਣਾਉਣ ਤੁਰਿਆਂ ਵੱਲੋਂ ਇਕ ਵਾਰ ਫਿਰ “ਸਿੱਖ ਰਾਸ਼ਟਰ” ਖਾਲਿਸਤਾਨ ਨੂੰ ਹਊਆ ਬਣਾ ਕੇ ਪੇਸ਼ ਕਰਨ ਦੀ ਪੂਰੀ ਤਿਆਰੀ ਹੋ ਚੁੱਕੀ ਜਾਪਦੀ ਹੈ।
ਏਜੰਸੀਆਂ ਅਤੇ ਸਰਕਾਰਾਂ ਦੀ ਸ਼ਹਿ ਨਾਲ ਪੰਜਾਬ ‘ਚ ਚੱਲ ਰਹੀਆਂ ਸਿੰਗਲੇ ਵਰਗਿਆਂ ਦੀ ਜਥੇਬੰਦੀਆਂ ਵੱਲੋਂ ਕਰਵਾਇਆ ਗਿਆ ਪਟਿਆਲ਼ਾ ਕਾਂਡ, ਉਸਤੋਂ ਬਾਅਦ ਸਿੱਖ ਕਾਰਕੁੰਨਾਂ ‘ਤੇ ਚਲਾਇਆ ਗਿਆ ਦਮਨ ਚੱਕਰ ਤੇ ਹੁਣ ਇਹ ਪਲਾਂਟਡ ਖ਼ਬਰਾਂ ਸਿੱਧ ਕਰ ਰਹੀਆਂ ਹਨ ਕਿ ਦਾਲ ਪੂਰੀ ਕਾਲ਼ੀ ਹੈ।
ਅਜਿਹੇ ਮੌਕੇ ਜਿੱਥੇ ਸਿੱਖਾਂ ਨੂੰ ਬਹੁਤ ਹੀ ਧਿਆਨ ਨਾਲ ਆਪਣੇ “ਅੰਦਰ” ਤੇ “ਆਲੇ-ਦੁਆਲੇ” ਨਿਗ੍ਹਾ ਰੱਖ ਕੇ ਫਸਾਊ-ਯੰਤਰਾਂ ਤੋਂ ਬਚਣ ਦੀ ਲੋੜ ਹੈ, ਉੱਥੇ ਪੰਜਾਬ ਦੇ ਹਿੰਦੂਆਂ ਨੂੰ ਵੀ ਅੱਸੀਵਿਆਂ ਦੀ ਤਰਜ਼ ‘ਤੇ ਚੱਲੀ ਜਾ ਰਹੀ ਇਸ ਚਾਲ ਨੂੰ ਨਕਾਰਨ ਲਈ ਅੱਗੇ ਆਉਣਾ ਪੈਣਾ। ਬਲਦੀ ਅੱਗ ਨੇ ਸਭ ਨੂੰ ਲੂਹਣਾ।
ਆਉਣ ਵਾਲੇ ਦਿਨਾਂ ‘ਚ ਕੁਝ ਵੀ ਗਲਤ ਕਰਵਾਇਆ ਜਾ ਸਕਦਾ। ਪਹਿਲਾਂ ਵਾਂਗ ਅਸਲਾ-ਬਾਰੂਦ ਫੜਨ ਦਾ ਡਰਾਮਾ ਕਰਕੇ ਹੋਰ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ‘ਚ ਫਸਾ ਕੇ, ਮੁਲਕ ਦੇ ਆਮ ਹਿੰਦੂਆਂ ‘ਚ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਸਕਦਾ।
ਜੇ ਹਿੰਦੂ ਰਾਸ਼ਟਰ ਦੀ ਮੰਗ ਗਲਤ ਨਹੀਂ ਤਾਂ ਫਿਰ ਸਿੱਖ ਰਾਜ ਦੀ ਗੱਲ ਗਲਤ ਕਿਵੇਂ ਹੋ ਗਈ? ਪਰ ਬਹੁਗਿਣਤੀ ਨੂੰ ਡਰਾ ਕੇ ਸਿੱਖਾਂ ‘ਤੇ ਸਖ਼ਤੀ ਕਰਨ ਦੀ ਤਿਆਰੀ ਇਸੇ ਫ਼ਾਰਮੂਲੇ ਤਹਿਤ ਹੋਵੇਗੀ ਤੇ ਬਹੁਗਿਣਤੀ ਹਮੇਸ਼ਾ ਉਨ੍ਹਾਂ ਨਾਲ ਖੜ੍ਹੇਗੀ। ਸੈਕੂਲਰ/ਰਾਸ਼ਟਰਵਾਦੀ/ਕਾਮਰੇਡ, ਇਹ ਸਾਰੇ ਸੰਘੀ ਸੋਚ ਦੇ ਵਿਰੋਧੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਹੀ ਸਾਥ ਦੇਣਗੇ।
ਇਸ ਵਾਰ ਵੱਖਰੀ ਗੱਲ ਇਹ ਹੋਵੇਗੀ ਕਿ ਇਸ ਵਾਰ ਭਾਰਤ ਅਤੇ ਬਾਹਰਲੇ ਮੁਲਕਾਂ ‘ਚੋੰ ਸਿੱਖਾਂ ਦਾ ਇੱਕ ਵੱਡਾ ਹਿੱਸਾ ਹਿੰਦੂ ਰਾਸ਼ਟਰ ਵਾਲਿਆਂ ਨਾਲ ਖੜ੍ਹ ਕੇ ਉਲਟਾ ਫੜ੍ਹੇ ਗਏ ਸਿੱਖਾਂ ਦੀ ਨਿਖੇਧੀ ਕਰੇਗਾ। ਐਵੇਂ ਨੀ ਮੋਦੀ ਨੀਲੀਆਂ-ਪੀਲ਼ੀਆਂ-ਨਾਭੀ ਪੱਗਾਂ ਬੰਨ੍ਹ ਕੇ ਸਿੱਖਾਂ ਵਿਚਲੇ ਵਿਕਾਊ ਮਾਲ ਨਾਲ ਧੜਾਧੜ ਮੁਲਾਕਾਤਾਂ ਕਰ ਰਿਹਾ। ਇਸ ਪ੍ਰਾਪੇਗੰਡਾ ਯੁੱਧ ‘ਚ ਇਹ ਵਿਕਾਊ ਸਿੱਖ ਲਾਣਾ ਮੋਦੀ ਦੀ ਫੌਜ ਦੇ ਨਾਲ ਤੁਰੇਗਾ ਅਤੇ ਪੀੜਤ ਧਿਰ ਨੂੰ ਦੋਸ਼ੀ ਗਰਦਾਨੇਗਾ।
ਪੰਜਾਬ ‘ਚ ਸੂਬੇਦਾਰ ਭਗਵੰਤ ਮਾਨ ਤੇ ਉਸਦੇ 91 ਸਿਪਾਹੀਆਂ ਕੋਲ ਸਿੱਖਾਂ ‘ਤੇ ਦਮਨਚੱਕਰ ਚਲਾਉਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਬਚੇਗਾ, ਕਿਉਂਕਿ ਆਖ਼ਰ ਉਸਨੇ ਮੰਨਣੀ ਤਾਂ ਕੇਜਰੀਵਾਲ ਦੀ ਹੈ। ਉਸ ਕੇਜਰੀਵਾਲ ਦੀ, ਜਿਹੜਾ ਅਜੀਤ ਡੋਵਲ ਵਲੋਂ ਖੜ੍ਹੀ ਕੀਤੀ ਗਈ ਵਿਵੇਕਾਨੰਦ ਫਾਊਂਡੇਸ਼ਨ ਦਾ ਪੈਦਾ ਕੀਤਾ ਪੁਰਜ਼ਾ ਹੈ, ਜਿਸ ਫਾਊਂਡੇਸ਼ਨ ਦੀ ਕਾਇਮੀ ਹੀ ਮੋਦੀਕਿਆਂ ਨੂੰ ਸੱਤਾ ‘ਚ ਹਰ ਹੀਲੇ ਕਾਇਮ ਰੱਖਣ ਲਈ ਕੀਤੀ ਗਈ ਸੀ। ਜਦ ਲੋਕ ਮੋਦੀਕਿਆਂ ਤੋਂ ਅੱਕਣਗੇ ਤਾਂ ਬੀ ਟੀਮ ਕੇਜਰੀਵਾਲ ਅੱਗੇ ਕੀਤੀ ਜਾਇਆ ਕਰੇਗੀ।
ਸਿੱਖਾਂ ਨੇ ਜੇ ਹਾਲੇ ਵੀ ਵਕਤ ਨਾ ਪਛਾਣਿਆ ਤਾਂ ਹੋਰ ਧੱਕੇ ਜਾਣਗੇ। ਦੁਸ਼ਮਣ ਨੂੰ ਪਤਾ ਕਿ ਇਹ ਪਾਣੀ ਹਨ, ਹੇਠਾਂ ਮਾੜੀ ਜਿਹੀ ਅੱਗ ਬਾਲਣ ‘ਤੇ ਉੱਬਲਣ ਲੱਗਣਗੇ ਤੇ ਫਿਰ ਉਸ ਉਬਾਲੇ ਨੂੰ ਦੁਨੀਆ ‘ਚ ਦਿਖਾ ਕੇ ਇਨ੍ਹਾਂ ਨੂੰ ਠੰਡਾ ਕਰਨ ਦੇ ਆਹਰ ‘ਚ ਜ਼ੁਲਮ ਦਾ ਇੱਕ ਦੌਰ ਚਲਾਇਆ ਜਾਵੇਗਾ। ਭੁੱਲ ਜਾਓ ਕੋਈ ਹੋਰ ਮੁਲਕ ਤੁਹਾਡੇ ਲਈ ਹਾਅ ਦਾ ਨਾਅਰਾ ਵੀ ਮਾਰੇਗਾ।
ਕੌਮੀ ਨਿਸ਼ਾਨੇ ਕਦੇ ਨਹੀਂ ਬਦਲੇ ਜਾਂਦੇ ਪਰ ਕੌਮੀ ਨਿਸ਼ਾਨੇ ਤਾਂ ਹੀ ਸਰ ਹੁੰਦੇ, ਜੇ ਨਿਸ਼ਾਨੇ ਸਰ ਕਰਨ ਵਾਲੇ ਸਿਰ ਬਚੇ ਰਹਿਣ। ਜੇ ਸਿਰ ਹੀ ਨਾ ਰਹੇ ਤਾਂ ਨਿਸ਼ਾਨੇ ਕੌਣ ਸਰ ਕਰੂ? ਕੋਈ ਸਮਾਂ ਸੰਘਰਸ਼ ਜਾਣੀਕਿ ਸਟਰਗਲ ਦਾ ਹੁੰਦਾ ਤੇ ਕੋਈ ਸਮਾਂ ਬਚਾਅ ਜਾਣੀਕਿ ਸਰਵਾਈਵਲ ਦਾ। ਵੇਲਾ ਜੂਝਣ ਵਾਲੇ ਸਿਰ ਬਚਾਉਣ ਦਾ ਆ ਗਿਆ। ਉਨ੍ਹਾਂ ਅਗਾਊਂ ਨਿਸ਼ਾਨਦੇਹੀ ਕੀਤੀ ਹੋਈ ਹੈ, ਅਸੀਂ ਕਿਵੇਂ ਬਚਣਾ, ਇਹ ਅਸੀਂ ਸੋਚਣਾ ਤਾਂ ਕਿ ਦੀਵਾ ਜਗਦਾ ਰਹੇ।
*ਇਹ ਮੇਰੇ ਨਿੱਜੀ ਵਿਚਾਰ ਹਨ, ਕਿਸੇ ਦਾ ਸਹਿਮਤ ਜਾਂ ਅਸਿਹਮਤ ਹੋਣਾ ਲਾਜ਼ਮੀ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
धन्यवाद माननीय प्रधानमंत्री नरेंद्र मोदी जी हमें एक पहचान देने के लिए। 'कारोबार जगत के सिख समुदाय के प्रतिनिधिमंडल'…
ਸਾਡੀ ਕਾਬਲੀਅਤ ਦੀ ਪਹਿਚਾਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ। “ਕਾਰੋਬਾਰੀ ਅਤੇ ਕਾਰਪੋਰੇਟ ਸਿੱਖ ਭਾਈਚਾਰੇ”…@narendramodi | #NarendraModi | #MandeepKaurTangra pic.twitter.com/a6iji6IObL
— Mandeep Kaur Tangra (@Mandeep_Tangra) April 30, 2022