ਤੇਜਿੰਦਰ ਬੱਗੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ

442

ਭਾਜਪਾ ਦੇ ਚੀਫ ਝੋਲੀਚੁੱਕ ਤੇਜਿੰਦਰ ਬੱਗੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਉਸਨੇ ਕੇਜਰੀਵਾਲ ਨੂੰ ਧਮਕੀ ਦਿੱਤੀ ਸੀ; “ਜੀਨੇ ਨਹੀਂ ਦੂੰਗਾ”

ਪੰਜਾਬ ਪੁਲਿਸ ਵੱਲੋਂ ਭਾਰਤੀ ਜਨਤਾ ਪਾਰਟੀ (ਦਿੱਲੀ ਯੂਨਿਟ) ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਣੋ ਗ੍ਰਿਫ਼ਤਾਰੀ ਤੋਂ ਬਾਅਦ ਬੱਗਾ ਦੇ ਪਿਤਾ ਨੇ ਕੀ ਦੱਸਿਆ…

“ਕੇਜਰੀਵਾਲ ਨੇ ਪੰਜਾਬ ਦੀ ਪੂਰੀ ਤਾਕਤ ਤਜਿੰਦਰ ਬੱਗਾ ਨੂੰ ਚੁੱਪ ਕਰਾਉਣ ‘ਤੇ ਲਗਾਈ” -BJP ਆਗੂ ਕਪਿਲ ਮਿਸ਼ਰਾ

ਪੰਜਾਬ ਪੁਲਿਸ ਵੱਲੋਂ ਭਾਰਤੀ ਜਨਤਾ ਪਾਰਟੀ ਦਿੱਲੀ ਯੂਨਿਟ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਤਜਿੰਦਰ ਪਾਲ ਸਿੰਘ ਬੱਗਾ ਉੱਪਰ ਪੰਜਾਬ ਪੁਲਿਸ ਵੱਲੋਂ 1 ਅਪ੍ਰੈਲ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ। ਤਜਿੰਦਰ ਪਾਲ ਸਿੰਘ ਬੱਗਾ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਫਿਲਮ ‘ਕਸ਼ਮੀਰ ਫਾਈਲਜ਼’ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਇਹ ਐੱਫਆਈਆਰ ਦਰਜ ਹੋਈ ਸੀ।ਇਹ ਐੱਫਆਈਆਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੁਹਾਲੀ ਦੇ ਵਸਨੀਕ ਸਨੀ ਆਹਲੂਵਾਲੀਆ ਦੀ ਸ਼ਿਕਾਇਤ ਤੋਂ ਬਾਅਦ ਦਰਜ ਹੋਈ ਸੀ।

ਤਜਿੰਦਰ ਪਾਲ ਸਿੰਘ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਬੱਗਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਪੰਜਾਬ ਪੁਲਿਸ ਸਵੇਰੇ ਉਨ੍ਹਾਂ ਦੇ ਘਰ ਆਈ।

“10-15 ਪੁਲਿਸ ਵਾਲੇ ਸਾਡੇ ਘਰ ਆਏ ਅਤੇ ਤਜਿੰਦਰ ਨੂੰ ਧੂਹ ਕੇ ਲੈ ਗਏ। ਮੈਂ ਵੀਡੀਓ ਰਿਕਾਰਡ ਕਰਨ ਲਈ ਆਪਣਾ ਫੋਨ ਕੱਢਿਆ ਤਾਂ ਮੈਨੂੰ ਦੂਸਰੇ ਕਮਰੇ ਵਿੱਚ ਲੈ ਗਏ।”

‘ਤੁਹਾਡੀ ਪੋਲ ਖੋਲ੍ਹਦਾ ਰਹਾਂਗਾ ਕੇਜਰੀਵਾਲ’ – ਬੱਗਾ
ਕੁਝ ਦਿਨ ਪਹਿਲਾਂ ਬੱਗਾ ਨੇ ਇੱਕ ਟਵੀਟ ਕਰਕੇ ਕੇਜਰੀਵਾਲ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਪੋਲ ਖੋਲ੍ਹਦੇ ਰਹਿਣਗੇ।


ਆਪਣੇ ਟਵੀਟ ‘ਚ ਉਨ੍ਹਾਂ ਲਿਖਿਆ ਸੀ, ”ਅਰਵਿੰਦ ਕੇਜਰੀਵਾਲ ਜੇ ਤੁਹਾਨੂੰ ਲੱਗਦਾ ਹੈ ਕਿ ਝੂਠੇ ਕੇਸ ਕਰ ਕੇ ਡਰਾ ਲਓਗੇ ਤਾਂ ਇਹ ਤੁਹਾਡੀ ਗਲਤਫ਼ਹਿਮੀ ਹੈ। ਜਿੰਨੀ ਤਾਕਤ ਹੈ ਨਾ ਓਨੇ ਕਿੱਸ ਦਰਜ ਕਰ, ਫਿਰ ਵੀ ਤੁਹਾਡੀ ਪੋਲ ਇਸੇ ਤਰ੍ਹਾਂ ਖੋਲ੍ਹਦਾ ਰਹਾਂਗਾ।”