ਹਿਮਾਚਲ ਵਿਧਾਨ ਸਭਾ ਦੇ ਮੁੱਖ ਗੇਟ ‘ਤੇ ਲੱਗੇ ਦਿਖੇ ਖਾਲਿਸਤਾਨ ਦੇ ਝੰਡੇ

930

ਹਿਮਾਚਲ ਦੇ ਧਰਮਸ਼ਾਲਾ ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਵਿਧਾਨ ਸਭਾ ਦੀ ਇਮਾਰਤ ਦੇ ਬਾਹਰ ਖਾਲਿਸਤਾਨੀ ਝੰਡੇ ਦਿਖਾਈ ਦਿੱਤੇ। ਇਨ੍ਹਾਂ ਝੰਡਿਆਂ ‘ਤੇ ਖਾਲਿਸਤਾਨ ਲਿਖਿਆ ਹੋਇਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਝੰਡਿਆਂ ਨੂੰ ਉਤਾਰ ਦਿੱਤਾ।

ਪੁਲਿਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸਵੇਰੇ ਵਿਧਾਨ ਸਭਾ ਦੇ ਮੁੱਖ ਗੇਟ ‘ਤੇ ਕਾਲੇ ਝੰਡੇ ਲੱਗਣ ਦੀ ਸੂਚਨਾ ਦਿੱਤੀ ਸੀ। ਪੁਲਿਸ ਡੂੰਘਾਈ ਨਾਲ ਜਾਂਚ ਵਿੱਚ ਲੱਗੀ ਹੋਈ ਹੈ।

ਦੱਸ ਦਈਏ ਕਿ ਧਰਮਸ਼ਾਲਾ ਤਪੋਵਨ ਸਥਿਤ ਵਿਧਾਨ ਸਭਾ ਭਵਨ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਵਿਧਾਨ ਸਭਾ ਭਵਨ ਦੇ ਬਾਹਰਲੇ ਗੇਟ ਦੀ ਹੈ ਜਿੱਥੇ ਖਾਲਿਸਤਾਨੀ ਝੰਡੇ ਨਜ਼ਰ ਆ ਰਹੇ ਹਨ। ਇਹ ਵੀਡੀਓ 12 ਸੈਕਿੰਡ ਦੀ ਹੈ।ਹਿੰਦੂ ਰਾਸ਼ਟਰ ਦੇ ਹੱਕ ‘ਚ ਥਾਂ ਥਾਂ ਧਰਮ ਸੰਸਦਾਂ ਹੋ ਰਹੀਆਂ। ਦਿੱਲੀ ‘ਚ ਵੀ ਹੋਈ ਸੀ। ਇਨਾਂ ਧਰਮ ਸੰਸਦਾਂ ‘ਚ ਗੈਰ ਹਿੰਦੂਆਂ ਦੀ ਨਸਲਕੁਸ਼ੀ ਦੇ ਹੋਕੇ ਦਿੱਤੇ ਗਏ। ਪਰ ਆਮ ਆਦਮੀ ਪਾਰਟੀ ਨੇ ਕਦੇ ਚੂੰ ਨਹੀਂ ਕੀਤੀ। ਪਰ ਧਰਮਸ਼ਾਲਾ ‘ਚ ਖਾਲਿਸਤਾਨ ਦੇ ਲੱਗੇ ਦੋ ਪੋਸਟਰ ਜਿੰਨਾ ਬਾਰੇ ਹਲੇ ਸਪੱਸ਼ਟ ਨਹੀਂ ਕਿ ਕੀਹਨੇ ਲਾਏ ਹਨ, ਨੇ ਆਮ ਆਦਮੀ ਪਾਰਟੀ ਦੀਆਂ ਚੀਕਾਂ ਕਢਵਾ ਦਿੱਤੀਆਂ।


ਹਿਮਾਚਲ, ਦਿੱਲੀ, ਉਤਰਾਖੰਡ, ਉਤਰ ਪ੍ਰਦੇਸ਼ ਆਦਿ ਵਿੱਚ ਹਿੰਦੂ ਜਥੇਬੰਦੀਆਂ ਵਲੋਂ ਧਰਮ ਸੰਸਦ ਹੋਈਆਂ। ਇਨਾਂ ਧਰਮ ਸੰਸਦਾਂ ਵਿੱਚ ਹਿੰਦੂ ਰਾਸ਼ਟਰ ਦੀ ਮੰਗ ਕੀਤੀ ਗਈ। ਗੈਰ ਹਿੰਦੀਆਂ ਦੀ ਨਸਲਕੁਸ਼ੀ ਕਰਨ ਦਾ ਹੋਕਾ ਦਿੱਤਾ ਗਿਆ।
ਪਰ ਕਿਸੇ ਹਿੰਦੂ ਨੂੰ ਨਹੀਂ ਲੱਗਿਆ ਕਿ ਉਨਾਂ ਦੇ ਇਨਾਂ ਰਾਜਾਂ ਵਿੱਚ ਦਾਖਲੇ ‘ਤੇ ਰੋਕ ਲੱਗ ਜਾਵੇਗੀ। ਸਗੋਂ ਦਿੱਲੀ ‘ਚ ਹੋਈ ਸ਼ਰਮ ਸੰਸਦ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਇਹ ਲੋਕ ਤਾਂ ਆਵਦੇ ਧਰਮ ਦੀ ਰੱਖਿਆ ਵਾਸਤੇ ਇਕੱਠੇ ਹੋਏ ਸਨ।


ਉਪਰੋਕਤ ਮਾਮਲੇ ਵਿੱਚ ਹਾਲੇ ਇਹ ਨਹੀਂ ਪਤਾ ਕੇ ਝੰਡੇ ਲਾਏ ਕੀਹਨੇ। ਇਹ ਲੋਕ ਸਮਝਾਉਣ ਵੀ ਲੱਗ ਗਏ ਕਿ ਪੰਜਾਬੀਆਂ ਦਾ ਦਾਖਲਾ ਬੰਦ ਹੋ ਜਾਊ।
ਜਾਂ ਤਾਂ ਤੁਸੀ ਕਹੋ ਕਿ ਸਿੱਖ ਭਾਰਤ ਵਿੱਚ ਦੂਜੇ ਨੰਬਰ ਦੇ ਸ਼ਹਿਰੀ ਹਨ। ਇਸ ਕਰਕੇ ਜੋ ਹਿੰਦੂ ਕਰ ਸਕਦੇ ਨੇ ਸਿੱਖ ਨਹੀਂ ਕਰ ਸਕਦੇ ਅਤੇ ਨਾ ਕਰਨ। ਫੇਰ ਤਾਂ ਤੁਹਾਢੀ ਗੱਲ ‘ਤੇ ਵਿਚਾਰ ਕੀਤਾ ਜਾ ਸਕਦਾ।
ਪਰ ਇਹ ਵੀ ਨਹੀਂ ਕਹਿਣਾ।


ਹੇਠਲੀ ਬੀਬੀ ਨਿਸ਼ਾ ਮੀਤ ਹੇਅਰ ਵਾਸਤੇ ਵੋਟਾਂ ਮੰਗਦੀ ਰਹੀ ਹੈ ਤੇ ਇਹ ਭਾਈ ਅੰਮ੍ਰਿਤ ਸਰਕਾਰੀ ਖਬਰੀ ਚੈਨਲ ‘ਚ ਐਂਕਰ ਹੈ।


ਹਿੰਦੂ ਰਾਸ਼ਟਰ ਦੇ ਹੱਕ ‘ਚ ਥਾਂ ਥਾਂ ਧਰਮ ਸੰਸਦਾਂ ਹੋ ਰਹੀਆਂ। ਦਿੱਲੀ ‘ਚ ਵੀ ਹੋਈ ਸੀ। ਇਨਾਂ ਧਰਮ ਸੰਸਦਾਂ ‘ਚ ਗੈਰ ਹਿੰਦੂਆਂ ਦੀ ਨਸਲਕੁਸ਼ੀ ਦੇ ਹੋਕੇ ਦਿੱਤੇ ਗਏ। ਪਰ ਆਮ ਆਦਮੀ ਪਾਰਟੀ ਨੇ ਕਦੇ ਚੂੰ ਨਹੀਂ ਕੀਤੀ। ਪਰ ਧਰਮਸ਼ਾਲਾ ‘ਚ ਖਾਲਿਸਤਾਨ ਦੇ ਲੱਗੇ ਦੋ ਪੋਸਟਰ ਜਿੰਨਾ ਬਾਰੇ ਹਲੇ ਸਪੱਸ਼ਟ ਨਹੀਂ ਕਿ ਕੀਹਨੇ ਲਾਏ ਹਨ, ਨੇ ਆਮ ਆਦਮੀ ਪਾਰਟੀ ਦੀਆਂ ਚੀਕਾਂ ਕਢਵਾ ਦਿੱਤੀਆਂ।
#ਮਹਿਕਮਾ_ਪੰਜਾਬੀ

ਵਿਧਾਨ ਸਭਾ ‘ਤੇ ਖਾਲਿਸਤਾਨ ਦੇ ਝੰਡੇ ਲਗਾਉਣ ਦਾ ਮਾਮਲਾ, ਹਿਮਾਚਲ ਦੇ CM ਜੈ ਰਾਮ ਠਾਕੁਰ ਨੇ ਦਿੱਤੀ ਸਿੱਧੀ ਚਿਤਾਵਨੀ