ਮੁਹਾਲੀ ‘ਚ ਪੰਜਾਬ ਪੁਲਿਸ ਦੇ ਖੁਫੀਆ ਮਹਿਕਮੇ ਦੇ ਦਫਤਰ ਵਿਖੇ ਧਮਾਕਾ ਹੋਣ ਦੀ ਖਬਰ

338

ਮੁਹਾਲੀ ‘ਚ ਪੰਜਾਬ ਪੁਲਿਸ ਦੇ ਖੁਫੀਆ ਮਹਿਕਮੇ ਦੇ ਦਫਤਰ ਵਿਖੇ ਧਮਾਕਾ ਹੋਣ ਦੀ ਖਬਰ ਹੈ। ਐਨਡੀਟੀਵੀ ਦੀ ਇਸ ਖਬਰ ਮੁਤਾਬਕ ਪੁਲਿਸ ਸੂਤਰ ਕਹਿੰਦੇ ਕਿ ਕੋਈ ਦਹਿਸ਼ਤੀ ਹਮਲਾ ਨਹੀਂ ਹੈ।

ਭੱਠੀ ਦਾ ਬਾਲਣ ਨਾ ਬਣਿਓ……!
ਜਿਹੜੇ ਨੌਜਵਾਨ ਵੀਰ-ਭੈਣਾਂ ਪੰਜਾਬ ‘ਚ ਰਹਿੰਦੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਵਰਤਣ ਲਈ ਸਰਗਰਮੀ ਬੜੀ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ। ਸੋਸ਼ਲ ਮੀਡੀਆ ਬੇਹੱਦ ਧਿਆਨ ਨਾਲ ਵਰਤਿਆ ਜਾਵੇ। ਕਿਸੇ ਵੀ ਅਗਿਆਤ ਬੰਦੇ ਨਾਲ ਹਿੰਸਾ ਫੈਲਾਉਣ ਸਬੰਧੀ ਕੋਈ ਵੀ ਗੱਲਬਾਤ ਨਾ ਕੀਤੀ ਜਾਵੇ।

ਪਹਿਲਾਂ ਖਾਲਿਸਤਾਨੀ ਰੂਪ ਬਣਾ ਕੇ ਤੁਹਾਡੇ ਨਾਲ ਸਾਂਝ ਵਧਾਈ ਜਾਂਦੀ ਹੈ, ਫਿਰ ਤੁਹਾਨੂੰ ਕੁਝ ਕਰਨ ਲਈ ਪ੍ਰੇਰਿਆ ਜਾਂਦਾ, ਫਿਰ ਤੁਹਾਨੂੰ ਅਸਲਾ ਮੁਹੱਈਆ ਕਰਵਾਇਆ ਜਾਂਦਾ ਤੇ ਫਿਰ ਫੜ ਕੇ ਦੁਨੀਆ ਨੂੰ ਦੱਸਿਆ ਜਾਂਦਾ ਕਿ ਅਸੀਂ ਵੱਡੀ ਸਾਜਿਸ਼ ਠੁੱਸ ਕਰ ਦਿੱਤੀ। ਇਸ ਖੇਡ ਤੋਂ ਬਚੋ।

ਪੰਜਾਬ ‘ਚ ਅਚਾਨਕ ਅਸਲਾ ਫੜ ਹੋ ਰਿਹਾ, ਖਾਲਿਸਤਾਨ ਦੇ ਝੰਡੇ ਲੱਗ ਰਹੇ, ਮੁੰਡੇ ਫੜੇ ਜਾ ਰਹੇ, ਇਹ ਆਮ ਵਰਤਾਰਾ ਨਹੀਂ, ਜੇ ਹਾਲੇ ਵੀ ਪਹਿਲਾਂ ਵਾਂਗ ਪੰਜਾਬ ਦੇ ਸਾਰੇ ਵਰਗ ਸਰਕਾਰੀ ਪ੍ਰਾਪੇਗੰਡੇ ‘ਚ ਉਲਝ ਗਏ ਤਾਂ ਨੁਕਸਾਨ ਪੰਜਾਬ ਦੀਆਂ ਸਾਰੀਆਂ ਧਿਰਾਂ ਦਾ ਹੋਣਾ।ਚੌਕੰਨੇ ਹੋਵੋ, ਆਪਣੇ ਮਿੱਤਰਾਂ-ਦੋਸਤਾਂ ਦਾ ਵੀ ਖਿਆਲ ਰੱਖੋ।

ਕੋਈ ਸਮਾਂ ਸੰਘਰਸ਼ ਦਾ ਹੁੰਦਾ ਤੇ ਕੋਈ ਸਮਾਂ ਸਰਵਾਈਵਲ ਜਾਂ ਬਚਾਅ ਦਾ, ਤਾਂ ਕਿ ਬਾਅਦ ‘ਚ ਸੰਘਰਸ਼ ਕਰਨ ਲਈ ਖੁਦ ਨੂੰ ਬਚਾਇਆ ਜਾ ਸਕੇ। ਸਮਾਂ ਕਹਿੰਦਾ ਕਿ ਸਿੱਖ ਇਸ ਮੌਕੇ ਆਪਣੇ ਸਿਰ ਬਚਾਉਣ, ਵੱਡੀ ਜੰਗ ਦੇ ਭਲਵਾਨ ਪਹਿਲਾਂ ਆਪਸ ‘ਚ ਨਿਬੇੜ ਲੈਣ, ਤੁਸੀਂ ਇਸ ਭੱਠੀ ਦਾ ਬਾਲਣ ਨਾ ਬਣਿਓ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ