ਬੇਰੁਜ਼ਗਾਰ ਨੌਜਵਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅੜੇ, ਪੁਲਿਸ ਨੇ ਉਠਣ ਦੀ ਦਿੱਤੀ ਚਿਤਾਵਨੀ

396

ਬੇਰੁਜ਼ਗਾਰ ਨੌਜਵਾਨ ਜਿਨ੍ਹਾਂ ਦੀ ਪੁਲਿਸ ਵਿੱਚ ਭਰਤੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਪਰ ਉਨ੍ਹਾਂ ਦੀ ਜੁਆਇਨਿੰਗ ਨਹੀਂ ਹੋ ਰਹੀ ਜਿਸ ਕਾਰਨ ਉਹ ਬੇਰੁਜ਼ਗਾਰ ਘੁੰਮ ਰਹੇ ਹਨ।

ਬੇਰੁਜ਼ਗਾਰ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹਨ ਅਤੇ ਮੰਗਾਂ ਪੂਰੀਆਂ ਕਰਵਾਉਣ ਉਤੇ ਅੜੇ ਹੋਏ ਹਨ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਆਈ ਏ.ਆਈ.ਜੀ ਕਮਰਦੀਪ ਕੌਰ ਵੀ ਪੁੱਜੀ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੇ ਅੜੇ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਦੀ ਅਪੀਲ ਠੁਕਰਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਗੱਲ ਕਰਨੀ ਚਾਹੁੰਦਾ ਹੈ ਤਾਂ ਬੰਦ ਕਮਰੇ ‘ਚ ਨਹੀਂ ਸਗੋਂ ਸਾਰਿਆਂ ਦੇ ਵਿਚਕਾਰ ਗੱਲ ਕਰੇ। ਅਸੀਂ ਕਿਸੇ ਨਾਲ ਗੱਲ ਕਰਨ ਨਹੀਂ ਜਾਵਾਂਗੇ। ਪਰ ਬਾਅਦ ਵਿੱਚ ਧਰਨਾਕਾਰੀਆਂ ਨੇ ਗੱਲਬਾਤ ਦੀ ਮੰਗ ਮੰਨੀ ਹੈ ਅਤੇ 5 ਲੋਕ ਗੱਲਬਾਤ ਕਰਨ ਲਈ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਮਿਲਦੇ, ਉਹ ਇਥੇ ਹੀ ਅੜੇ ਰਹਿਣਗੇ। ਇਸ ਵਿਚਕਾਰ ਚੰਡੀਗੜ੍ਹ ਪੁਲਿਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਤੋਂ ਜਲਦੀ ਨਾ ਉਠੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਪੁੱਜ ਚੁੱਕੇ ਹਨ। ਪੁਲਿਸ ਅਧਿਕਾਰੀਆਂ ਨੇ ਜਲਦ ਤੋਂ ਜਲਦ ਉਠਣ ਦੀ ਚਿਤਾਵਨੀ ਦਿੱਤੀ ਨਹੀਂ ਤਾਂ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ ਹਨ।

ਪੁਲਿਸ ਫੋਰਸ ਵਾਟਰ ਕੈਨਨ ਅਤੇ ਰਾਈਟ ਕੰਟਰੋਲ ਵਹੀਕਲ ਵੀ ਪੁੱਜ ਚੁੱਕੀ ਹੈ। ਦੂਜੇ ਪਾਸੇ ਬੇਰੁਜ਼ਗਾਰ ਨੌਜਵਾਨ ਆਪਣੀਆਂ ਮੰਗੀਆਂ ਪੂਰੀਆਂ ਕਰਵਾਉਣ ਉਤੇ ਅੜੇ ਹੋਏ ਹਨ।