ਭਾਰਤੀ ਮੀਡੀਆ ਦੇ ਹਵਾਲੇ ਨਾਲ ਗੁਰਪਤਵੰਤ ਪੰਨੂ ਦੀ ਵਾਇਰਲ ਆਡੀਉ

1070

ਗੁਰਪਤਵੰਤ ਪੰਨੂ ਦੀ ਹਿਮਾਚਲ ਦੇ CM ਨੂੰ ਧਮਕੀ: ‘ਮੁਹਾਲੀ ਦੀ ਥਾਂ ਸ਼ਿਮਲਾ ਵੀ ਹੋ ਸਕਦਾ ਸੀ, ਹਿਮਾਚਲ ਦੇ CM ਮੁਹਾਲੀ ਅਟੈਕ ਤੋਂ ਸਿੱਖਣ’

ਚੰਡੀਗੜ੍ਹ, 10 ਮਈ: ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ ਦੇ ਲੀਗਲ ਕੌਂਸਲਰ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਵੋਇਸ ਨੋਟ ਰਾਹੀਂ ਧਮਕੀ ਭਰਿਆ ਸੰਦੇਸ਼ ਜਾਰੀ ਕਰਕੇ ਮੋਹਾਲੀ ‘ਚ ਹੋਏ ਹਮਲੇ ਤੋਂ ਸਬਕ ਲੈਣ ਲਈ ਕਿਹਾ ਹੈ। ਉਸਦਾ ਕਹਿਣਾ ਸੀ ਕਿ ਮੋਹਾਲੀ ਦੀ ਥਾਂ ਇਹ ਧਮਾਕਾ ਸ਼ਿਮਲਾ ਵਿਚ ਵੀ ਹੋ ਸਕਦਾ ਸੀ।

ਪੰਨੂ ਨੇ ਆਉਣ ਵਾਲੀ 6 ਜੂਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਖਾਲਿਸਤਾਨ ਰੈਫਰੈਂਡਮ 20-20 ਦੀ ਵੋਟਿੰਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਨੂ ਨੇ ਧਰਮਸ਼ਾਲਾ ਅਸੈਂਬਲੀ ਕੰਪਲੈਕਸ ਵਿੱਚ ਖਾਲਿਸਤਾਨ ਦੇ ਝੰਡੇ ਝੁਲਾਉਣ ਦੀ ਘਟਨਾ ਦੀ ਵੀ ਜ਼ਿੰਮੇਵਾਰੀ ਲਈ ਹੈ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੇਨ ਗੇਟ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਤੋਂ ਬਾਅਦ ਸਿੱਖ ਫਾਰ ਜਸਟਿਸ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਇਸ ਸੰਗਠਨ ‘ਤੇ ਕੇਂਦਰ ਸਰਕਾਰ ਨੇ 2019 ‘ਚ ਪਾਬੰਦੀ ਲਗਾ ਦਿੱਤੀ ਸੀ। ਇਹ ਸੰਗਠਨ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ ਅਤੇ ਇਸੇ ਕਾਰਨ ਸੁਰਖੀਆਂ ਵਿੱਚ ਵੀ ਰਹਿੰਦਾ ਹੈ।


A day after the Punjab Police’s Intelligence Wing HQ was hit by a rocket-propelled grenade, an audio message, purportedly of Gurpatwant Singh Pannu, the US-based founder of the banned Sikh for Justice (SFJ), did the rounds in which he is heard sending out a warning to Himachal CM Jai Ram Thakur that the attack in Mohali could as well have been on the Shimla Police headquarters. The audio message also has Pannu allegedly claiming responsibility for installing ‘Khalistani flags’ on the gates of the Assembly building in Dharamshala.

ਹਿਮਾਚਲ ‘ਚ ਵਿਧਾਨ ਸਭਾ ਦੇ ਮਨ ਗੇਟ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ ‘ਚ ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੰਨੂ ਖਿਲਾਫ਼ ਗੈਰਕਾਨੂੰਨੀ ਗਤੀਵਿਧੀਆਂ ਸੁਰੱਖਿਆ ਐਕਟ (ਯੂਏਪੀਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੁਰਪਤਵੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ ਦਾ ਚਿਹਰਾ ਹੈ ਅਤੇ ਉਹ ਇਸ ਕੇਸ ਦਾ ਮੁੱਖ ਦੋਸ਼ੀ ਵੀ ਹੈ। ਪੰਨੂ ਨੇ ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਸ਼ਿਮਲਾ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਐਲਾਨ ਕੀਤਾ ਸੀ।

ਹਿਮਾਚਲ ਪ੍ਰਦੇਸ਼ ਅਤੇ ਗੁਆਂਢੀ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਦੀਆਂ ਰਿਪੋਰਟਾਂ ਅਤੇ ਕਥਿਤ ਤੌਰ ‘ਤੇ 6 ਜੂਨ ਨੂੰ ਖਾਲਿਸਤਾਨੀ “ਰੈਫਰੈਂਡਮ ਦਿਵਸ” ਵਜੋਂ ਘੋਸ਼ਿਤ ਕਰਨ ਦੇ ਵਿਚਕਾਰ, ਰਾਜ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਪੂਰੇ ਰਾਜ ਦੇ ਨਾਲ-ਨਾਲ ਸਰਹੱਦਾਂ ਨੂੰ “ਸੀਲ” ਕਰ ਦਿੱਤਾ ਹੈ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।ਹਿਮਾਚਲ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਕਿਹਾ ਕਿ ਪੰਨੂ ਦੇ ਖਿਲਾਫ਼ ਯੂਏਪੀਏ ਦੀ ਧਾਰਾ 13 ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 153ਏ ਅਤੇ 153ਬੀ ਤੋਂ ਇਲਾਵਾ ਹੋਰ ਧਾਰਾਵਾਂ ਦੇ ਤਹਿਤ ਮੁੱਖ ਦੋਸ਼ੀ ਵਜੋਂ ਮਾਮਲਾ ਦਰਜ ਕੀਤਾ ਗਿਆ ਹੈ।