ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਘੇਰਿਆ ਹੈ।ਉਨ੍ਹਾਂ ਨੇ ਟਵੀਟ ਕਰਕੇ ਆਖਿਆ ਹੈ ਕਿ ਜੇਕਰ ਉਨ੍ਹਾਂ ਵਿਚ ਜੁਰੱਅਤ ਹੈ ਤਾਂ 1-2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਦੀ ਜਗ੍ਹਾ ਤਾਕਤਵਰ ਸਿਆਸਤਦਾਨਾਂ ਤੇ ਵੱਡੇ ਅਫਸਰਾਂ ਕੋਲ਼ੋਂ ਹਜ਼ਾਰਾਂ ਕਿੱਲੇ ਖਾਲੀ ਕਰਵਾਉ।ਖਹਿਰਾ ਨੇ ਟਵੀਟ ਕੀਤਾ ਹੈ ਤੇ ਲਿਖਿਆ ਹੈ- ਧਾਲੀਵਾਲ ਜੀ, 40-50 ਗੰਨਮੈਨਾਂ ਦਾ ਸਹਾਰਾ ਲੈ ਕੇ ਤੁਸੀਂ ਹੁਣ ਤੂੰ ਤੜੱਕ ‘ਤੇ ਉਤਰੇ ਹੋ, ਇਸ ਭਾਸ਼ਾ ਦਾ ਮੂੰਹ ਤੋੜ ਜਵਾਬ ਦੇਣਾ ਮੈਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਮੁੱਦੇ ਦੀ ਗੱਲ ਕਰੋ ਤੇ ਜੇ ਤੁਹਾਡੇ ਵਿੱਚ ਜੁਰੱਅਤ ਹੈ ਤਾਂ 1-2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਦੀ ਜਗ੍ਹਾ ਤਾਕਤਵਰ ਸਿਆਸਤਦਾਨਾਂ ਤੇ ਵੱਡੇ ਅਫਸਰਾਂ ਕੋਲ਼ੋਂ ਹਜ਼ਾਰਾਂ ਕਿੱਲੇ ਖਾਲੀ ਕਰਵਾਓ”

ਉਨ੍ਹਾਂ ਕਿਹਾ ਕਿ ਮੁਹਾਲੀ ਦਾ 50 ਹਜ਼ਾਰ ਏਕੜ ਰਕਬਾ ਕਬਜ਼ੇ ਹੇਠ ਹਨ। ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਰਗਿਆਂ ਨੇ ਸਰਕਾਰੀ ਜ਼ਮੀਨ ਦੱਬੀ ਹੋਈ ਹੈ, ਪਹਿਲਾਂ ਉਨ੍ਹਾਂ ਨੂੰ ਹੱਥ ਪਾਓ, ਇਕ-ਦੋ ਕਿੱਲਿਆਂ ਵਾਲੇ ਕਿਸਾਨਾਂ ਨੂੰ ਤਾਕਤ ਵਿਖਾਉਣ ਦੀ ਥਾਂ ਪਹਿਲਾਂ ਇਨ੍ਹਾਂ ਨੂੰ ਹੱਥ ਪਾਓ।