ਮਾਨਸਾ: ਖੇਡ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਬੱਡੀ ਦੇ ਪ੍ਰਸਿੱਧ ਖਿਡਾਰੀ ਸੰਦੀਪ ਸਿੰਘ ਸੀਪਾ ਵਲੋਂ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸੀਪਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ( Prominent Kabaddi player Sandeep Sipa commits suicide) ਕਰ ਲਈ। ਇਸ ਖ਼ਬਰ ਦੇ ਫ਼ੈਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰਥਿਕ ਮੰਦਹਾਲੀ ਤੇ ਬੇਰੁਜ਼ਗਾਰੀ ਕਾਰਨ ਕਬੱਡੀ ਖਿਡਾਰੀ ਸੰਦੀਪ ਸਿੰਘ ਸੀਪਾ ( Prominent Kabaddi player Sandeep Sipa commits suicide) ਨੇ ਮੌਤ ਨੂੰ ਗਲੇ ਲਗਾਇਆ ਹੈ।

ਆਰਥਿਕ ਮੰਦਹਾਲੀ ’ਚੋਂ ਲਗਾਤਾਰ ਜਝਦਿਆਂ ਵੀ ਸੀਪੇ ਦੇ ਸਿਰ ‘ਤੇ ਕਬੱਡੀ ਦਾ ਜਨੂੰਨ ਸੀ ਤੇ ਦਿਹਾੜੀ ਕਰਕੇ ਕਬੱਡੀ ਖੇਡਣ ਲਈ ਆਪਣਾ ਸਰੀਰ ਬਣਾਉਣ ਦੀਆਂ ਕੋਸ਼ਿਸਾਂ ’ਚ ਜੁਟਿਆ ਰਹਿੰਦਾ ਸੀ। ਕਬੱਡੀ ਖਿਡਾਰੀ ਸੰਦੀਪ ਸਿੰਘ ਸੀਪਾ ਆਪਣੀ ਖੇਡ ਕਬੱਡੀ ਨੂੰ ਬਹੁਤ ਜ਼ਿਆਦਾ ਮੋਹ ਕਰਦਾ ਸੀ।

ਉਹ ਇਕ ਦੋ ਦਿਨ ਦਿਹਾੜੀ ਕਰਦਾ ਤੇ ਫਿਰ ਆਪਣਾ ਸਰੀਰ ਬਣਾਉਂਦਾ। ਕਬੱਡੀ ਖੇਡਦਾ ਪਰ ਘਰ ਦੇ ਵਿਗੜਦੇ ਜਾ ਰਹੇ ਆਰਥਿਕ ਹਾਲਤਾਂ ਕਾਰਨ ਮੁਸ਼ਕਿਲਾਂ ’ਚ ਫਸਿਆ ਰਿਹਾ ਤੇ ਰਾਤੀ ਕੋਈ ਜ਼ਹਿਰੀਲੀ ਚੀਜ਼ ਪੀ ਗਿਆ। ਜਿਸ ਦੇ ਬਾਅਦ ਉਸ ਨੂੰ ਪਹਿਲਾਂ ਬੁਢਲਾਡਾ ਤੇ ਫਿਰ ਪਟਿਆਲਾ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।