ਸੁਪਰੀਮ ਕੋਰਟ ਨੇ ਵਾਰਾਨਸੀ ਦੇ ਡੀਸੀ ਨੂੰ ਹੁਕਮ ਦਿੱਤਾ ਹੈ ਕਿ ਉਹ ਉਸ ਖੇਤਰ ਦੀ ਸੁਰੱਖਿਆ ਯਕੀਨੀ ਬਣਾਉਣ, ਜਿਥੇ ਸਰਵੇਖਣ ਦੌਰਾਨ ‘ਸ਼ਿਵਲਿੰਗ’ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਰਵਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਮੁਸਲਮਾਨ ਬਿਨਾਂ ਕਿਸੇ ਰੁਕਾਵਟ ਗਿਆਨਵਾਪੀ ਮਸਜਿਦ ਵਿੱਚ ‘ਨਮਾਜ਼’ ਅਦਾ ਕਰਨਾ ਜਾਰੀ ਰੱਖ ਸਕਦੇ ਹਨ।

ਜਿਹਦੀ ਡਾਂਗ ਓਹਦੀ ਮੱਝ!

ਅਯੁੱਧਿਆ ‘ਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਅਗਲਾ ਨਿਸ਼ਾਨਾ ਵਾਰਾਨਸੀ (ਪੁਰਾਤਨ ਨਾਮ ਬਨਾਰਸ ਤੇ ਕਾਸ਼ੀ)) ਦੀ ਗਿਆਨਵਾਪੀ ਮਸਜਿਦ ਹੈ, ਜਿਸ ਹੇਠੋਂ ਹੁਣ ਹਿੰਦੂਆਂ ਨੇ ਸ਼ਿਵਲਿੰਗ ਲੱਭ ਜਾਣ ਦਾ ਦਆਵਾ ਕੀਤਾ ਹੈ। ਜਦਕਿ ਮੁਸਲਮਾਨ ਕਹਿ ਰਹੇ ਕਿ ਇਹ ਵਜ਼ੂਖਾਨੇ (ਮਸਜਿਦ ‘ਚ ਜਾਣ ਤੋਂ ਪਹਿਲਾਂ ਹੱਥ-ਮੂੰਹ ਧੋਣ ਵਾਲਾ ਸਥਾਨ) ਵਿੱਚ ਲੱਗਾ ਇੱਕ ਪੁਰਾਣਾ ਫੁਆਰਾ ਹੈ। ਲਗਦਾ ਜਲਦ ਹੀ ਹੁਣ ਗਿਆਨਵਾਪੀ ਮਸਜਿਦ ਦਾ ਹਾਲ ਵੀ ਬਾਬਰੀ ਮਸਜਿਦ ਵਾਲਾ ਕਰਨਗੇ।

ਸਾਡੇ ਲਈ ਫਿਕਰਮੰਦੀ ਇਸ ਗੱਲ ਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਅਜਿਹੇ ਹੀ ਹਿੰਦੂ “ਹਰਿ ਕਾ ਮੰਦਰ” ਜਾਣੀਕਿ ਵਿਸ਼ਨੂੰ ਦਾ ਮੰਦਰ ਦੱਸਣ ਲੱਗ ਪਏ ਹਨ। ਪਿਛਲੇ ਹਫਤੇ ਸ਼ਰੋਮਣੀ ਕਮੇਟੀ ਵਲੋਂ ਇਨ੍ਹਾਂ ਦੀ ਇੱਕ ਹੀ ਸ਼ਾਤਰ ਚਾਲ ਦਾ ਜਵਾਬ ਵੀ ਦਿੱਤਾ ਗਿਆ। ਪੋਸਟ ਨਾਲ ਦਾ ਲਿੰਕ ਖੋਲ੍ਹ ਕੇ ਦੇਖੋ, 1990ਵਿਆਂ ‘ਚ ਅਜਿਹਾ ਹੀ ਦਾਅਵਾ ਇਨ੍ਹਾਂ ਅਮਰੀਕਾ ‘ਚ ਵੀ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਸ਼ਿਵਲਿੰਗ ਨਹੀਂ, ਪਾਰਕਿੰਗ ਲਈ ਬੈਰੀਅਰ ਹੈ।


ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਹਿੰਦੂ ਫਿਰ ਵੀ ਇਨ੍ਹਾਂ ਨੂੰ ਹੀ ਵੋਟਾਂ ਪਾਉਂਦੇ ਹਨ, ਇਨ੍ਹਾਂ ਦਾ ਕਦੇ ਵਿਰੋਧ ਨਹੀਂ ਕਰਦੇ ਤੇ ਮੂਕ ਸਹਿਮਤੀ ਦਿੰਦੇ ਹਨ। ਇਸਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਖੁਦ ਨੂੰ ਸਿੱਖ ਅਖਵਾਉਂਦੇ ਲੋਕ ਵੀ ਇਨ੍ਹਾਂ ਨੂੰ ਖੁੱਲ੍ਹੀ ਜਾਂ ਮੂਕ ਸਹਿਮਤੀ ਦਿੰਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ