ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਹਨ ਇਹ ਸੁਲਤਾਨਪੁਰ ਲੋਧੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ। ਸੁਲਤਾਨਪੁਰ ਲੋਧੀ ਦੇ ਥਾਣੇ ਤੋਂ ਕੁਝ ਮਿੰਟਾਂ ਦੀ ਦੂਰੀ ਉਤੇ ਸਿੱਖਾਂ ਮੁਹੱਲਾ ਤੋਂ ਘਰ ਵਿੱਚ ਬੈਠੀ ਬਜੁਰਗ ਔਰਤ ਜੋ ਮੋਬਾਇਲ ਤੇ ਗੁਰਬਾਣੀ ਸੁਣ ਰਹੀ ਸੀ। ਬਜ਼ੁਰਗਾ ਮਾਈ ਕੋਲੋਂ ਦੋ ਲੁ ਟੇ ਰੇ ਮੋਬਾਈਲ ਖੋਹ ਕੇ ਲੈ ਗਏ। ਇਸ ਦੌਰਾਨ ਬਜੁਰਗ ਔਰਤ ਵੱਲੋਂ ਸਾਰੀ ਸੂਚਨਾ ਫੋਨ ਉੱਤੇ ਆਪਣੀ ਬੇਟੀ ਗੁਰਵਿੰਦਰ ਕੋਰ ਨੂੰ ਦਿੱਤੀ।

ਗੁਰਵਿੰਦਰ ਕੌਰ ਘਰ ਆਈ ਅਤੇ ਸੀਸੀਟੀਵੀ ਕੈਮਰਿਆਂ ਵਿੱਚੋਂ ਲੁ ਟੇ ਰਿ ਆਂ ਦੇ ਚਿਹਰੇ ਕੱਢਕੇ ਆਪਣੇ ਸਰਕਲ ਵਿੱਚ ਭੇਜ ਦਿੱਤੇ। ਇਸ ਮਗਰੋਂ ਲੁ ਟੇ ਰਿ ਆਂ ਦੀ ਭਾਲ ਸੁਰੂ ਹੋ ਜਾਂਦੀ ਹੈ। ਇਸੇ ਦੌਰਾਨ ਹੀ ਗੁਰਵਿੰਦਰ ਕੋਰ ਪੁਲਿਸ ਨੂੰ ਵੀ ਲੁੱਟ ਦੀ ਇਤਲਾਹ ਕਰਕੇ ਖੁਦ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਮਿਲਦੀ ਹੈ ਕਿ ਲੁਟੇਰੇ ਦੂਜੀ ਲੁੱਟ ਦੀ ਨਿਯਤ ਵਿੱਚ ਸੁਲਤਾਨਪੁਰ ਲੋਧੀ ਵਿੱਚ ਹੀ ਘੁੰਮ ਰਹੇ ਹਨ।


ਲੁ ਟੇ ਰਿ ਆਂ ਦੀ ਕਿਸਮਤ ਮਾੜੀ ਸੀ ਕਿ ਉਹਨਾਂ ਦਾ ਵਾਅ ਆਮ ਲੜਕੀ ਨਾਲ ਨਹੀਂ ਸਗੋਂ ਗਤਕਾ ਖੇਡਣ ਤੇ ਸਿਖਾਉਣੀ ਵਾਲੀ ਸਿੰਘਣੀ ਨਾਲ ਪੈ ਗਿਆ। ਗੁਰਵਿੰਦਰ ਕੋਰ ਵੱਲੋਂ ਲੁ ਟੇ ਰਿ ਆਂ ਦਾ ਪਿੱਛਾ ਕਰ ਕੇ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚਦੀ ਹੈ ਤੇ ਲੁ ਟੇ ਰਿ ਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ।

ਫ਼ਿਲਹਾਲ ਦੋਵੇਂ ਲੁਟੇਰੇ ਪੁਲਿਸ ਦੀ ਹਿਰਾਸਤ ਵਿੱਚ ਹਨ ਤੇ ਪੁਲਿਸ ਉਹਨਾਂ ਕੋਲ਼ੋਂ ਹੋਰ ਵਾਰਦਾਤ ਸੰਬੰਧੀ ਪੁੱਛਗਿੱਛ ਕਰ ਰਹੀ ਹੈ।