ਚੰਡੀਗੜ੍ਹ, 7 ਜੂਨ, 2022:ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਪੰਜਾਬ ਫ਼ੇਰੀ ਤੋਂ ਚੰਦ ਘੰਟੇ ਪਹਿਲਾਂ ਹੀ ਪੰਜਾਬ ਦੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੈਪਟਨ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸ: ਸਾਧੂ ਸਿੰਘ ਧਰਮਸੋਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਜੰਗਲਾਤ ਮੰਤਰੀ ਅਤੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਹੇ ਸ: ਸੰਗਤ ਸਿੰਘ ਗਿਲਜੀਆਂ ਦਾ ਨਾਂਅ ਵੀ ਇਸੇ ਐਫ.ਆਈ.ਆਰ. ਵਿੱਚ ਆਇਆ ਹੈ।

ਧਰਮਸੋਤ ਦੀ ਗ੍ਰਿਫ਼ਤਾਰੀ ਮੰਗਲਵਾਰ ਤੜਕੇ ਤਿੰਨ ਵਜੇ ਉਨ੍ਹਾਂ ਦੇ ਅਮਲੋਹ ਸਥਿਤ ਘਰ ਤੋਂ ਵਿਜੀਲੈਂਸ ਬਿਓਰੋ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਸ: ਧਰਮਸੋਤ ਦੇ ਨਾਲ ਉਨ੍ਹਾਂ ਦੇ ਇਕ ਨੇੜਲੇ ਸਾਥੀਆਂ ਪੱਤਰਕਾਰ ਕਮਲਜੀਤ ਸਿੰਘ ਅਤੇ ਜੰਗਲਾਤ ਵਿਭਾਗ ਦੇ ਇਕ ਸਾਬਕਾ ਮੁਲਾਜ਼ਮ ਚਮਕੌਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਜੀਲੈਂਸ ਬਿਓਰੋ ਅਜੇ ਵੀ ਧਰਮਸਤ ਦੇ ਅਮਲੋਹ ਸਥਿਤ ਘਰ ਦੀ ਤਲਾਸ਼ੀ ਕਰ ਰਿਹਾ ਹੈ ਅਤੇ ਦਸਤਾਵੇਜ਼ ਤੇ ਡਾਇਰੀਆਂ ਆਦਿ ਖ਼ੰਗਾਲੀਆਂ ਜਾ ਰਹੀਆਂ ਹਨ।

ਇਹ ਗ੍ਰਿਫ਼ਤਾਰੀ ਹੁਣੇ ਜਿਹੇ ਗ੍ਰਿਫ਼ਤਾਰ ਕੀਤੇ ਗਏ ਡੀ.ਐਫ.ਉ. ਗੁਰਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਾਮੀ ਦੀ ਗ੍ਰਿਫ਼ਤਾਰੀ ਦੌਰਾਨ ਪੁੱਛਗਿੱਛ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ।

ਸਮਝਿਆ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਸੰਗਤ ਸਿੰਘ ਗਿਲਜੀਆਂ’ਤੇ ਵੀ ਐਫ.ਆਈ.ਆਰ.ਦਰਜ ਹੋਣ ਮਗਰੋਂ ਉਨ੍ਹਾਂ ਤੋਂ ਪੁੱਛ ਗਿੱਛ ਹੋਣੀ ਤੈਅ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਜੰਗਲਾਤ ਅਧਿਕਾਰੀ ਵੱਲੋਂ ਇਸ ਮਾਮਲੇ ਵਿੱਚ ਸ: ਧਰਮਸੋਤ ਦੀ ਸ਼ਮੂਲੀਅਤ ਦੱਸੇ ਜਾਣ ਤੋਂ ਬਾਅਦ ਹੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਇਹ ਗ੍ਰਿਫ਼ਤਾਰੀ ਉਸ ਵੇਲੇ ਸਾਹਮਣੇ ਆਈ ਹੈ ਜਦ ਮੰਗਲਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਸ੍ਰੀ ਰਾਹੁਲ ਗਾਂਧੀ ਬੀਤੇ ਦਿਨੀਂ ਕਤਲ ਕੀਤੇ ਗਏ ਗਾਇਕ-ਰੈਪਰ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਾਨਸਾ ਦੇ ਪਿੰਡ ਮੂਸਾ ਪਹੁੰਚ ਰਹੇ ਹਨ।

ਇਹ ਮਾਮਲਾ ਜੰਗਲਾਤ ਦੇ 25000 ਰੁੱਖਾਂ ਦੀ ਗੈਰ-ਕਾਨੂੰਨੀ ਕਟਾਈ ਨਾਲ ਸੰਬੰਧਤ ਦੱਸਿਆ ਜਾਂਦਾ ਹੈ ਪਰ ਉੱਂਜ ਸ: ਧਰਮਸੋਤ ’ਤੇ ਐਸ.ਸੀ. ਸਕਾਲਰਸ਼ਿਪ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ ਪਰ ਇਕ ਆਈ.ਏ.ਐਸ ਅਧਿਕਾਰੀ ਵੱਲੋਂ ਸ: ਧਰਮਸੋਤ ਦੇ ਖਿਲਾਫ਼ ਰਿਪੋਰਟ ਦਿੱਤੇ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਨੂੰ ‘ਕਲੀਨ ਚਿੱਟ’ ਦੇ ਦਿੱਤੀ ਸੀ ਅਤੇ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਹਾਲਾਂਕਿ ਕੈਪਟਨ ਦੀ ਰੁਖ਼ਸਤਗੀ ਤੋਂ ਬਾਅਦ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਦੀ ਕੈਬਨਿਟ ਵਿੱਚ ਸ: ਸਾਧੂ ਸਿੰਘ ਧਰਮਸੋਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਸ: ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਸੀ।

Former Punjab minister Sadhu Singh Dharamsot arrested in graft case – Former forest minister Sangat Singh Gilzian has also been named in the FIR

The Vigilance Bureau has arrested former Punjab minister Sadhu Singh Dharamsot under the Prevention of Corruption Act.Official sources said he was arrested from Amloh in connection with the recent arrest of DFO Guramanpreet Singh in a corruption case.The arrested DFO and contractor Harminder Singh Hummy reportedly gave details to the bureau indicating wrongdoings in the forest department after which Dharamsot was arrested.Sources said the former minister had links with the arrested forest officials.He has been accused of being involved in illegal felling of over 25,000 trees.Kamaljit Singh, a Khanna-based reporter of a Punjabi daily, has also been arrested in the case.The Mohali wing of the state vigilance took away the former minister, who is said to have been booked under various sections of the Prevention of Corruption Act and Section 120-B (conspiracy) of the IPC.More sections would be added after he is questioned, said a VB official.Former forest minister Sangat Singh Gilzian, who remained minister for three months, has also been named in the FIR.