ਪਿਛਲੇ ਕਾਫੀ ਸਮੇਂ ਤੋਂ ਸਲਮਾਨ ਖ਼ਾਨ ਦੀ ਜਾਨ ਨੂੰ ਖ਼ਤਰੇ ਵਾਲੀਆਂ ਖ਼ਬਰਾਂ ਦੇਖਣ ਨੂੰ ਮਿਲ ਰਹੀਆਂ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਰਾਤ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸ਼ਖ਼ਸ ਦੀ ਪਛਾਣ ਕਰ ਲਈ ਗਈ ਹੈ। ਸ਼ਖ਼ਸ ਦੀ ਪਛਾਣ ਗੈਂਗਸਟਰ ਲਾਰੈਂਸ ਬਿਸ਼ਨਈ ਦੇ ਕਰੀਬੀ ਵਿਕਰਮ ਬਰਾੜ ਦੇ ਰੂਪ ’ਚ ਹੋਈ ਹੈ।

ਇਸ ਐਲਾਨ ਤੋਂ ਤੁਰੰਤ ਬਾਅਦ ਹੁਣ ਇਖ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਟਾਈਮਜ਼ ਨਾਓ ਨੇ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਦਬੰਗ ਸਟਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਲਮਾਨ ’ਤੇ ਹਮਲਾ ਕਰਨ ਲਈ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੀ ਇਕ ਸ਼ਾਰਪ ਸ਼ੂਟਰ ਰੱਖਿਆ ਗਿਆ ਸੀ।

ਰਿਪੋਰਟ ਮੁਤਾਬਕ ਲਾਰੈਂਸ ਬਿਸ਼ਨੋਈ, ਜੋ ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਸ਼ੱਕੀ ਹੈ, ਉਸ ਨੇ ਸਲਮਾਨ ਖ਼ਾਨ ਨੂੰ ਮਾਰਨ ਲਈ ਇਕ ਹਾਕੀ ਸਟਿੱਕ ਦੇ ਕਵਰ ਦੇ ਅੰਦਰ ਛੋਟੇ ਬੋਰ ਦੇ ਹਥਿਆਰ ਰੱਖੇ ਸਨ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਬਿਸ਼ਨੋਈ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਸ਼ਾਰਪ ਸ਼ੂਟਰ ਨੂੰ ਭੇਜਿਆ ਸੀ।

ਸਲਮਾਨ ਦੇ ਕਤਲ ਦੀ ਯੋਜਨਾ ਕਥਿਤ ਤੌਰ ’ਤੇ ਉਦੋਂ ਤੋਂ ਚੱਲ ਰਹੀ ਸੀ, ਜਦੋਂ ਸਲਮਾਨ ਇਕ ਪ੍ਰੋਗਰਾਮ ਲਈ ਆਪਣੇ ਘਰ ਤੋਂ ਨਿਕਲਣ ਵਾਲੇ ਸਨ। ਹਾਲਾਂਕਿ, ਉਸ ਇਲਾਕੇ ’ਚ ਵਾਧੂ ਪੁਲਸ ਮੁਲਾਜ਼ਮ ਹੋਣ ਦੇ ਚਲਦਿਆਂ ਸ਼ੂਟਰ ਜੋ ਸਲਮਾਨ ਖ਼ਾਨ ਨੂੰ ਮਾਰਨ ਆਏ ਸਨ, ਉਹ ਫੜੇ ਜਾਣ ਦੇ ਡਰ ਕਾਰਨ ਆਖਰੀ ਸਮੇਂ ’ਚ ਪਿੱਛੇ ਹੱਟ ਗਏ।

Salman Khan Narrowly Escaped From Assassination Attempt By Lawrence Bishnoi’s Sharpshooter