ਪੀਲ ਰੀਜਨਲ ਪੁਲਿਸ ਵੱਲੋ ਬਰੈਂਪਟਨ ਨਾਲ ਸਬੰਧਤ 49 ਸਾਲਾਂ ਡਰਾਇਵਿੰਗ ਇੰਸਟਰੱਕਟਰ ਮੁਨੀਸ਼ ਭਾਰਦਵਾਜ (ਮਾਇਕ) ਨੂੰ ਇੱਕ 17 ਸਾਲਾਂ ਪੀੜਤ ਜਿਸ ਵੱਲੋ ੳਸਤੋ ਡਰਾਇਵਿੰਗ ਕਲਾਸਾ ਲਈਆ ਜਾ ਰਹੀਆ ਸਨ ਨਾਲ ਸ਼ਰੀਰਕ ਛੇ- ੜ-ਛਾ.ੜ ਅਤੇ ਜਿ-ਨ-ਸੀ ਹਮਲੇ ਦੇ ਦੋਸ਼ ਚ ਚਾਰਜ ਲਾਏ ਗਏ ਹਨ,ਇਸ ਮਾਮਲੇ ਚ ਮੁਨੀਸ਼ ਭਾਰਦਵਾਜ 3 ਜੂਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਅਪ੍ਰੈਲ 2022 ਦੀ ਹੈ। ਇਸ ਮਾਮਲੇ ਚ ਕਥਿਤ ਦੋਸ਼ੀ ਦੀ ਬਰੈਂਪਟਨ ਕਚਿਹਰੀ ਚ ਪੇਸ਼ੀ 22 ਅਗਸਤ 2022 ਦੀ ਪਈ ਹੈ। ਪੁਲਿਸ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਹਨ ਜੋ ਆਉਣ ਵਾਲੇ ਸਮੇਂ ਚ ਸਾਹਮਣੇ ਆ ਸਕਦੇ ਹਨ।
ਕੁਲਤਰਨ ਸਿੰਘ ਪਧਿਆਣਾ

ਹੰਸਲੋ ਦੇ 27 ਸਾਲਾ ਵਿਅਕਤੀ ਦੇ ਕਤਲ ਮਾਮਲੇ ‘ਚ ਪੰਜਾਬੀ ਗਿ੍ਫ਼ਤਾਰ

ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਇਲਾਕੇ ਹੰਸਲੋ ‘ਚ 2019 ਤੋਂ ਲਾਪਤਾ 27 ਸਾਲਾ ਮੁਹੰਮਦ ਸ਼ਾਹ ਸੁਬਾਹਨੀ ਦੇ ਕਤਲ ਸੰਬੰਧੀ ਤਿੰਨ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਸੁਬਾਹਨੀ ਦੇ ਲਾਪਤਾ ਹੋਣ ਦੀ ਰਿਪੋਰਟ ਮਈ 2019 ‘ਚ ਉਸ ਸਮੇਂ ਕੀਤੀ ਗਈ ਸੀ, ਜਦੋਂ ਉਹ ਘਰ ਵਾਪਸ ਨਹੀਂ ਸੀ ਆਇਆ | ਉਸ ਦੀ ਲਾਸ਼ ਵੁਡਲੈਂਡ ‘ਚ 2019 ‘ਚ ਲਾਪਤਾ ਹੋਣ ਤੋਂ 6 ਮਹੀਨੇ ਬਾਅਦ ਬੇਕਨਸਫੀਲਡ, ਬਕਿੰਘਮਸ਼ਾਇਰ ਵਿਖੇ ਮਿਲੀ ਸੀ | ਪੁਲਿਸ ਅਨੁਸਾਰ ਇਸ ਮਾਮਲੇ ‘ਚ 25 ਸਾਲਾ ਰਨੀਲ ਪੂਨੀਆਂ ਅਤੇ 25 ਸਾਲਾ ਗੁਰਦਿੱਤਾ ਸਿੰਘ ਵਾਸੀ ਸਲੋਹ ਨੂੰ ਗਿ੍ਫਤਾਰ ਕੀਤਾ ਹੈ, ਜਦ ਕਿ ਅਮਰਾਜ ਪੂਨੀਆਂ ਵਾਸੀ ਹੌਰਲੇ ਨੂੰ ਕਾਨੂੰਨੀ ਪ੍ਰਕਿਰਿਆ ‘ਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਗਿ੍ਫਤਾਰ ਕੀਤਾ ਹੈ | ਉਕਤ ਕਥਿਤ ਦੋਸ਼ੀਆਂ ਨੂੰ ਵੈਸਟ ਮਿਨਸਟਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ |