Disclaimer – Video/Story/content Source Pro Punjab Tv. Punjab Spectrum does not vouch for its authenticity and cannot independently verify its authenticity

1984 ਦੇ ਚਸਮਦੀਦ’ ਪ੍ਰੋਗਰਾਮ ਤਹਿਤ ਪ੍ਰੋ-ਪੰਜਾਬ ਟੀ.ਵੀ. ਦੇ ਸੰਸਥਾਪਕ ਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਉ ਵੱਲੋਂ 1984 ਦੇ ਚਸਮਦੀਦ ਸਤੀਸ਼ ਜੈਕਬ ਨਾਲ ਗੱਲਬਾਤ ਕੀਤੀ ਗਈ। ਸਤੀਸ਼ ਜੈਕਬ ਉਹ ਹੀ ਵਿਅਕਤੀ ਹਨ ਜਿਨ੍ਹਾਂ ਨੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਅੰਗਰੇਜੀ ਦੇ ਅੰਦਰ ਪਹਿਲੀ ਕਿਤਾਬ ਲਿਖੀ ਸੀ। ਇਸ ਕਿਤਾਬ ਦਾ ਨਾਂ Amritsar: Mrs Gandhi’s Last Battle ਹੈ ਜੋ ਕਿ ਬੀ.ਬੀ.ਸੀ. ਦੇ ਦੋ ਵੱਡੇ ਪੱਤਕਾਰਾਂ ਮਾਰਕ ਟੁਲੀ ਤੇ ਸਤੀਸ਼ ਜੈਕਬ ਵੱਲੋਂ ਲਿਖੀ ਗਈ ਸੀ ਤੇ ਇਕ ਸਾਲ ਬਾਅਦ 1985 ‘ਚ ਇਸ ਕਿਤਾਬ ਨੂੰ ਰਿਲੀਜ਼ ਕੀਤਾ ਗਿਆ।

ਸਤੀਸ਼ ਜੈਕਬ ਨੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਜਿਥੇ ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿ ਜਾਣ ‘ਤੇ ਇਤਰਾਜ਼ ਜਤਾਇਆ ਉਥੇ ਹੀ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜਾਂ ਚੜ੍ਹਾਨੀਆਂ ਇੰਦਰਾ ਗਾਂਧੀ ਦਾ ਸਭ ਤੋਂ ਸ਼ਰਮਨਾਕ ਕੰਮ ਦੱਸਿਆ। ਉਨ੍ਹਾਂ ਕਿਹਾ ਕਿ ਸੰਤ ਜੀ ਇਕ ਧਾਰਮਿਕ ਲੀਡਰ ਤੇ ਇਕ ਚੰਗੇ ਨੇਤਾ ਸੀ। ਉਹ ਪਾਲਟਿਕਲ ਪਾਵਰ ਦੇ ਲਈ ਨਹੀਂ ਸਗੋਂ ਸਿੱਖਾਂ ਦੇ ਹੱਕ ਲਈ ਲੜਦੇ ਸਨ। ਉਨ੍ਹਾਂ ਨੇ ਹਿੰਦੁਸਤਾਨ ਤੋਂ ਅਲਗ ਹੋਣ ਦੀ ਕਦੇ ਵੀ ਗੱਲ ਨਹੀਂ ਕੀਤੀ, ਉਹ ਤਾਂ ਬਸ ਪੰਜਾਬ ਸਟੇਟ ਨੂੰ ਖਾਲਿਸਤਾਨ ਬਣਾਉਣਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਜੇਕਰ ਸੰਤ ਜੀ ਹੁੰਦੇ ਤਾਂ ਅੱਜ ਪਾਕਿਸਤਾਨ ਨਾਲ ਵੀ ਸਾਡੇ ਸੰਬੰਧ ਚੰਗੇ ਹੋਣੇ ਸੀ। ਉਨ੍ਹਾਂ ਕਿਹਾ ਕਿ ਅਜਿਹੀ ਕੌਮ ਜਿਸ ਨੇ ਦੇਸ਼ ਤੇ ਧਰਮ ਲਈ ਕੁਰਬਾਨੀਆਂ ਦਿੱਤੀਆਂ ਹੋਣ ਉਨ੍ਹਾਂ ਨਾਲ ਸਾਡੇ ਵੱਲੋਂ ਅਜਿਹਾ ਵਿਵਹਾਰ ਕੀਤਾ ਗਿਆ। ਸਿੱਖਾਂ ਦੇ ਸਵਰਨ ਮੰਦਿਰ ‘ਤੇ ਅਟੈਕ ਕੀਤਾ ਗਿਆ ਇਹ ਤਾਂ ਖੁੱਦ ਸਾਡੇ ਲਈ ਸ਼ਰਮ ਦੀ ਗੱਲ ਹੋਣੀ ਚਾਹੀਦੀ ਹੈ।

ਇੰਦਰਾ ਗਾਂਧੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੰਦਰਾ ਨੇ ਜਦੋਂ ਸਵਰਨ ਮੰਦਿਰ ‘ਤੇ ਅਟੈਕ ਕਰਨ ਲਈ ਸੇਨਾ ਭੇਜਣਾ ਉਹ ਉਸ ਦੀ ਸਭ ਤੋਂ ਵੱਡੀ ਗਲਤੀ ਸੀ। ਗੱਲਬਾਤ ਨਾਲ ਜੇਕਰ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਸ਼ਾਇਦ ਇਹ ਸਭ ਨਹੀਂ ਹੁਦਾ ਤੇ ਨਾ ਹੀ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ। ਇੰਦਰਾ ਗਾਂਧੀ ਦੀ ਹੱਤਿਆ ਉਨ੍ਹਾਂ ਦਾ ਆਪਣਾ ਫੈਸਲਾ ਸੀ।ਸੰਤ ਭਿੰਡਰਾਂਵਾਲਿਆਂ ਨਾਲ ਮੀਟਿੰਗਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਵੱਲੋਂ ਕਦੇ ਵੀ ਸੰਤ ਜੀ ਨਾਲ ਮੀਟਿੰਗ ਨਹੀਂ ਕੀਤੀ ਗਈ। ਉਨ੍ਹਾਂ ਦੀਆਂ ਮੀਟਿੰਗਾਂ ਤਾਂ ਅਕਾਲੀ ਦਲ ਨਾਲ ਹੁੰਦੀਆਂ ਰਹੀਆਂ ਕਿਉਂਕਿ ਅਕਾਲੀ ਦਲ ਉਸ ਸਮੇਂ ਪੰਜਾਬ ਦੀ ਰੂਲਿੰਗ ਪਾਰਟੀ ਸੀ।

ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਖੁੱਦ ਲੋਕ ਤੰਤਰ ਦੀਆਂ ਗੱਲਾਂ ਕਰਦੀ ਹੁੰਦੀ ਸੀ ਤੇ ਲੋਕ ਤੰਤਰ ‘ਚ ਸੇਨਾ ਦਾ ਇਸਤੇਮਾਨ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਸੁਬਰਾਮਨੀਅਮ ਸਵਾਮੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਕ ਬਹੁਤ ਵੱਡੇ ਨੇਤਾ ਤੇ ਇਕ ਬੁੱਧੀਮਾਨ ਵਿਅਕਤੀ ਹਨ। ਉਨ੍ਹਾਂ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਸੀ ਪਰ ਜੋ ਵੀ ਉਨ੍ਹਾਂ ਨਾਲ ਹੋਇਆ ਉਹ ਦੁੱਖ ਦੀ ਗੱਲ ਹੈ। ਇਸ ਦੇ ਨਾਲ ਹੀ ਉਹ ਸੁਬਰਾਮਨੀਅਮ ਸਵਾਮੀ ਨੂੰ ਸਲਾਹ ਦਿੰਦੇ ਵੀ ਨਜ਼ਰ ਆਏ ਕਿ 8 ਸਾਲ ਤੋਂ ਬੀ.ਜੇ.ਪੀ. ਦੀ ਸਰਕਾਰ ਹੈ ਤੇ ਤੁਸੀਂ ਭਾਜਪਾ ਦੇ ਸਿਨੀਅਰ ਲੀਡਰ ਹੋ ਤਾਹਾਨੂੰ ਮੋਦੀ ਜੀ ਨਾਲ ਖਾਲਿਸਤਾਨ ਸਿੱਖਾਂ ਨੂੰ ਦੇਣ ਬਾਰੇ ਗੱਲ ਕਰਨੀ ਚਾਹੀਦੀ ਹੈ।

ਉਸ ਸਮੇਂ ਦੇ ਲੀਡਰਾਂ ਜਿਵੇ ਹਰਚਰਨ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੌਂਗੋਵਾਲ ਇਕ ਚੰਗੇ ਲੀਡਰ ਸਨ। ਉਹ ਡੈਮੋਕਰੇਟਿਕ ਤੇ ਇਕ ਸਰੀਫ ਆਦਮੀ ਸਨ, ਬੇਚਾਰੇ ਉਹ ਵੀ ਮਾਰੇ ਗਏ। ਅਕਾਲੀ ਲੀਡਰਾਂ ਨੇ ਵੀ ਉਸ ਸਮੇਂ ਬਹੁਤ ਕੰਮ ਕੀਤਾ। #SantJarnailSinghJi #Bhindranwale #SatishJacob