Disclaimer – Video/Story/content Source Pro Punjab Tv. Punjab Spectrum does not vouch for its authenticity.

1984 ‘ਚ ਹੋਏ ਕਤਲੇਆਮ ਦੇ ਜਖਮ ਹਾਲੇ ਵੀ ਭਰੇ ਨਹੀਂ ਹਨ ਤੇ ਇਸ ਦੇ ਕਈ ਸਵਾਲਾਂ ਦਾ ਜਵਾਬ ਵੀ ਹਾਲੇ ਮਿਲਣੇ ਬਾਕੀ ਹਨ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਇੰਦਰਾ ਗਾਂਧੀ ‘ਚੋਂ ਕੌਣ ਸਹੀ ਸੀ ਤੇ ਕੌਣ ਗਲਤ। ਇਨ੍ਹਾਂ ਸਵਾਲਾਂ ਦੇ ਹੀ ਜਵਾਬ ਲੈਣ ਲਈ ‘1984 ਦੇ ਚਸਮਦੀਦ’ ਪ੍ਰੋਗਰਾਮ ਤਹਿਤ ਪ੍ਰੋ-ਪੰਜਾਬ ਟੀ.ਵੀ. ਦੇ ਸੰਸਥਾਪਕ ਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਉ ਵੱਲੋਂ 1984 ਦੇ ਚਸਮਦੀਦ ਤੇ ਉਸ ਸਮੇਂ ਨੂੰ ਨੇੜੇ ਤੋਂ ਦੇਖਣ ਵਾਲੇ BJP ਦੇ ਵੱਡੇ ਲੀਡਰ ਸੁਬਰਾਮਨੀਅਮ ਸਵਾਮੀ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਨੇ ਵੱਡੇ ਖੁਲਾਸੇ ਕੀਤੇ ਹਨ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਨੂੰ ਦੇਸ਼ ਨਾਲ ਗੱਦਾਰੀ ਦੱਸਿਆ ਉਥੇ ਹੀ ਉਨ੍ਹਾਂ ਭਿੰਡਰਾਂਵਾਲਿਆਂ ਜੀ ਨੂੰ ਸੰਤ ਦੱਸਦਿਆਂ ਉਨ੍ਹਾਂ ਨੂੰ ਬਦਨਾਮ ਕਰਨ ਵਾਲੀਆਂ ਸਾਜਿਸ਼ਾਂ ਬਾਰੇ ਵੀ ਚਾਨਣਾ ਪਾਇਆ।

ਉਨ੍ਹਾਂ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਵਿਦੇਸ਼ੀ ਤਾਕਤਾਂ ਦੇ ਕਹਿਣ ‘ਤੇ ਦੇਸ਼ ਨਾਲ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਗੱਦਾਰੀ ਸੀ, ਇਸ ਨੂੰ ਮੈਂ ਉਸ ਸਮੇਂ ਦੇ ਰਿਕਾਰਡ ਕੱਡ ਕੇ ਸਾਬਿਤ ਵੀ ਕਰ ਸਕਦਾ ਹਾਂ।

ਸੰਤ ਭਿੰਡਰਾਂ ਵਾਲਿਆਂ ਜੀ ਨਾਲ ਪਹਿਲੀ ਮੁਲਾਕਾਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਵਾਰ ਅਚਾਨਕ ਮੈਨੂੰ 1983 ‘ਚ ਸੰਤ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਸੱਦਾ ਮਿਲਿਆ ਤੇ ਮੈਂ ਉਨ੍ਹਾਂ ਨੂੰ ਉਥੇ ਮਿਲਣ ਪਹੁੰਚਿਆ। ਸੰਤ ਜੀ ਨੇ ਮੈਨੂੰ ਪੁੱਛਿਆ ਕਿ ਇੰਦਰਾ ਗਾਂਧੀ ਜਿਨ੍ਹਾਂ ਨੂੰ ਉਹ (ਬੀਬੀ ਜੀ) ਕਹਿ ਕੇ ਬੁਲਾਉਂਦੇ ਸੀ, ਉਹ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਦਾ ਜਵਾਬ ਤਾਂ ਮੈਨੂੰ ਵੀ ਨਹੀਂ ਪਤਾਂ ਪਰ ਜਿਸ ਤਰ੍ਹਾਂ ਤੁਸੀਂ ਹਥਿਆਰ ਸਜਾਉਂਦੇ ਹੋ ਸ਼ਾਇਦ ਉਹ ਤੁਹਾਡੇ ਤੋਂ ਡਰਦੇ ਹੋਣਗੇ। ਇਸਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਹਥਿਆਰ ਨਹੀਂ ਇਹ ਤਾਂ ਸਾਡੇ ਧਾਰਮਿਕ ਚਿੰਨ ਹਨ।

ਖਾਲੀਸਤਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਖਾਲੀਸਤਾਨ ਦਾ ਏਜੰਡਾ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਮੈਂ ਸੰਤ ਜੀ ਨੂੰ ਪੁੱਛਿਆ ਕੀ ਤੁਸੀਂ ਖਾਲਿਸਤਾਨ ਚਾਹੁੰਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮੈਂ ਕਦੇ ਵੀ ਖਾਲਿਸਤਾਨ ਨਹੀਂ ਮੰਗਿਆ ਤੇ ਨਾ ਹੀ ਇਸ ਦੀ ਕੋਈ ਸਟੇਟਮੈਂਟ ਦਿੱਤੀ ਹੈ। ਜੇਕਰ ਉਹ ਖੁੱਦ ਇਸ ਬਾਰੇ ਗੱਲਾਂ ਕਰਦੇ ਹਨ ਕਿ ਮੈਂ ਖਾਲਿਸਤਾਨ ਦੀ ਮੰਗ ਕਰਦਾ ਹਾਂ ਤਾਂ ਮੈਂ ਨਾ ਕਿਉਂ ਕਹਾ। ਜੇ ਉਹ ਖਾਲਿਸਤਾਨ ਦੇਣਾ ਚਾਹੁੰਦੇ ਹਨ ਤਾਂ ਅਸੀਂ ਕਿਉਂ ਨਾ ਲਈਏ।

ਸੰਤ ਜੀ ਨਾਲ ਮੁਲਾਕਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇੰਦਰਾ ਜੀ ਨੂੰ ਮੇਰੇ ਅਕਾਲ ਤਖਤ ‘ਤੇ ਜਾਨ ਤੇ ਸੰਤ ਜੀ ਮਿਲਣ ਤੋਂ ਇਤਰਾਜ ਸੀ। ਉਹ ਮੇਰੇ ਦੁਆਰਾ ਸੰਤ ਜੀ ਨੂੰ ਮਿਲਣ ‘ਤੇ ਘਬਰਾਉਂਦੇ ਵੀ ਸਨ। ਮੈਂ ਇੰਦਰਾ ਜੀ ਨੂੰ ਕਿਹਾ ਸੀ ਕਿ ਤੁਸੀਂ ਤਾਂ ਸਿੱਖਾਂ ਦੇ ਇਤਿਹਾਸ ਨੂੰ ਜਾਣਦੇ ਹੀ ਹੋਵੋਗੇ। ਇਹ ਕਦੇ ਬੋਲਦੇ ਨਹੀਂ ਪਰ ਜਦੋਂ ਬੋਲਦੇ ਹਨ ਤਾਂ ਆਖਿਰ ਤੱਕ ਲੜਦੇ ਹਨ ਤੇ ਜਾਨ ਵੀ ਦੇਣ ਤੋਂ ਪਿੱਛੇ ਨਹੀਂ ਹੱਟਦੇ। ਸਿੱਖ ਇਤਿਹਾਸ ‘ਚ ਇਸ ਦੇ ਪ੍ਰਮਾਨ ਪ੍ਰਤੱਖ ਮਿਲਦੇ ਹਨ। ਉਨ੍ਹਾਂ ਕਿਹਾ ਕਿ ਤੁਹਾਡੀ ਗੱਲ ਬਿਲਕੁੱਲ ਠੀਕ ਹੈ ਅੱਜ ਸਿੱਖ ਕੌਮ ਮੇਰੀ ਦੁਸ਼ਮਣ ਬਣੀ ਹੋਈ ਹੈ ਤੇ ਉਹ ਮੈਨੂੰ ਛੱਡਣਗੇ ਨਹੀਂ। ਉਨ੍ਹਾਂ ਦੱਸਿਆ ਕਿ ਇੰਦਰਾ ਗਾਂਧੀ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਸਿੱਖ ਮੈਨੂੰ ਬਕਸ਼ਨਗੇ ਨਹੀਂ ਪਰ ਫਿਰ ਵੀ ਉਨ੍ਹਾਂ ਨਾਲ ਸਿੱਖ ਸੁਰੱਖਿਆ ਹੋਣ ਦੇ ਪ੍ਰਸ਼ਨ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੋਨੀਆ ਦੀ ਮਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਸਿੱਖ ਸੁਰੱਖਿਆ ਪੂਰੀ ਤਰ੍ਹਾਂ ਹਟਾ ਦੇਵੋਗੇ ਤਾਂ ਯੂਰੋਪ ‘ਚ ਸੋਨੀਆ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹ ਸੋਨੀਆ ਦੀ ਮਾਂ ਨੂੰ ਕਿਸ ਨੇ ਕਿਹਾ ਸੀ ਇਸ ਦੀ ਜਾਣਕਾਰੀ ਤਾਂ ਨਹੀਂ ਹੈ। ਇਹ ਹੀ ਇਕ ਕਾਰਨ ਸੀ ਕਿ ਇੰਦਰਾ ਗਾਂਧੀ ਨੇ ਸਿੱਖ ਸੁਰੱਖਿਆ ਵਾਪਿਸ ਨਹੀਂ ਕੀਤੀ ਸੀ।

ਉਨ੍ਹਾਂ ਕਿਹਾ ਕਿ ਸੰਤ ਜੀ ਬਦਨਾਮ ਕਰਨ ਦੇ ਲਈ ਏਜੰਡਾ ਚਲਾਇਆ ਗਿਆ ਸੀ। ਦਿੱਲੀ ਦੇ ਸਾਰੇ ਪ੍ਰੈੱਸ ਅਦਾਰੇ ਸੰਤ ਜੀ ਬਾਰੇ ਝੂਠ ਛਾਪ ਰਹੇ ਸੀ ਤੇ ਕਿਸੇ ਇਕ ਅਦਾਰੇ ਨੇ ਵੀ ਸੱਚ ਨਹੀਂ ਦਿਖਾਇਆ। ਉਨ੍ਹਾਂ ਕਿਹਾ ਕਿ ਸੰਤ ਜੀ ਅੱਸਲ ‘ਚ ਸੰਤ ਸੀ। ਉਸ ਵੇਲੇ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਰਜ ਕੇ ਬਦਨਾਮ ਕੀਤਾ। ਉਨ੍ਹਾਂ ਦੱਸਿਆ ਕਿ ਇਹ ਤੋਂ ਬਾਅਦ ਜੋ ਅਕਾਲ ਤਖਤ ‘ਚ ਹਥਿਆਰ ਵੀ ਮਿਲੇ ਹਨ ਉਹ ਵੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਹੀ ਰਖਵਾਏ ਗਏ ਸੀ।

ਸੰਤ ਭਿੰਡਰਾਂਵਾਲਿਆਂ ਕੋਲ ਆਏ ਕਿਹੜੇ 2 ਬੰਦੇ ਕਰਵਾਉਣਾ ਚਾਹੁੰਦੇ ਸੀ ਖਾਲਿਸਤਾਨ ਦਾ ਐਲਾਨ . ..1984 ਸਮੇਂ ਅੰਮ੍ਰਿਤਸਰ ਦੇ DC ਰਹਿੰਦਿਆਂ ਰਮੇਸ਼ ਇੰਦਰ ਸਿੰਘ ਨੇ ਕੀ ਕੀਤਾ ਤੇ ਕੀ ਦੇਖਿਆ ?
DC ਤੇ SSP ਦੇ ਵੀ ਫ਼ੋਨ ਕੱਟਕੇ ਕਿਉਂ ਘਰੋਂ ਬਾਹਰ ਨਿਕਲਣ ‘ਤੇ ਲਾ’ਤੀ ਸੀ ਪਾਬੰਦੀ ? #santjarnailsinghji #santjarnailsinghbhindranwale #june1984 #RameshInderSingh #DC

ਸੰਤ ਭਿੰਡਰਾਂਵਾਲੇ ਰਿਹਾ ਕਰਦੇ ਸਨ ਸਰਾਂ ਦੇ ਇਸ ਕਮਰੇ ‘ਚ ! ਫ਼ਾਰੂਕ ਅਬਦੁੱਲਾ ਤੇ ਸਵਾਮੀ ਸੁਬਰਾਮਣੀਅਮ ਵੀ ਏਸੇ ਕਮਰੇ ‘ਚ ਆਏ ਸਨ ਸੰਤਾਂ ਨੂੰ ਮਿਲਣ
#JarnailSinghBhindranwale #Amritsar #DarbarSahib #ArmyAttack

ਇਹ BJP ਲੀਡਰ ਵੀ ਹੈ ਸੰਤਾ ਦਾ ਫੈਨ / ਸੰਤ ਭਿੰਡਰਾਂਵਾਲਿਆਂ ਨਾਲ ਪਹਿਲੀ ਮੁਲਾਕਾਤ, ਪਹਿਲੀ ਗ੍ਰਿਫਤਾਰੀ / ਇਕਬਾਲ ਸਿੰਘ ਲਾਲਪੁਰਾ ਨੇ ਦੱਸੀ ਕੱਲੀ-ਕੱਲੀ ਗੱਲ
Iqbal Singh Lalpura #BJPLeader #SantJarnailSinghJikhalsaBhindranwale #June1984 #OperationBlueStar Sant Jarnail Singh Ji Khalsa BhindranWala