ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ ਐੱਨਆਈਏ ਮੁਖੀ ਨਿਯੁਕਤ

829

Senior IPS officer Dinkar Gupta appointed NIA chief
ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਸੀਨੀਅਰ ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇੱਕ ਹੁਕਮ ਰਾਹੀਂ ਦਿੱਤੀ ਗਈ। ਦਿਨਕਰ ਗੁਪਤਾ 1987 ਬੈਚ ਦੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਦਿਨਕਰ ਗੁਪਤਾ ਨੂੰ 31 ਮਾਰਚ 2024 ਤੱਕ ਐੱਨਆਈੲੇ ਦਾ ਡਾਇਰੈਕਟਰ ਜਨਰਲ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਗੁਪਤਾ ਨੇ 31 ਮਾਰਚ 2024 ਨੂੰ ਹੀ ਸੇਵਾਮੁਕਤ ਹੋਣਾ ਹੈ। ਇੱਕ ਹੋਰ ਹੁਕਮ ਰਾਹੀਂ ਦੱਸਿਆ ਗਿਆ ਕਿ ਸਵਾਗਤ ਦਾਸ ਨੂੰ ਗ੍ਰਹਿ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ (ਵਧੀਕ ਸੁਰੱਖਿਆ) ਨਿਯੁਕਤ ਕੀਤਾ ਗਿਆ ਹੈ। ਦਾਸ 1987 ਬੈਚ ਦੇ ਛੱਤੀਸਗੜ੍ਹ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਫਿਲਹਾਲ ਇੰਟੈਲੀਜੈਂਸ ਬਿਊਰੋ ਦੇ ਵਿਸ਼ੇਸ਼ ਡਾਇਰੈਕਟਰ ਦੇ ਅਹੁਦੇ ’ਤੇ ਹਨ। ਹੁਕਮ ਵਿੱਚ ਕਿਹਾ ਗਿਆ ਕਿ ਦਾਸ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ 24 ਨਵੰਬਰ 2024 ਤੱਕ ਅਹੁਦੇ ’ਤੇ ਨਿਯੁਕਤ ਕੀਤਾ ਜਾਂਦਾ ਹੈ।

The Central Government on Thursday issued an order appointing senior IPS officer of Punjab cadre Dinkar Gupta as the new Director-General of the National Investigation Agency (NIA). Gupta is a 1987-batch IPS officer.

In an order, the Department of Personnel & Training (DoPT) said, “The Appointments Committee of the Cabinet has approved Gupta’s appointment as the Director-General, NIA, till March 31, 2024, that is the date of his retirement or till further orders whichever takes place earlier.”Gupta was removed as Director-General of Police (DGP), Punjab, by the then-Congress Government led by Charanjit Singh Channi in October last year and was posted as Chairman of the Punjab Police Housing Corporation (PPHC). Gupta had then decided to go on a month’s leave after Channi took over as Chief Minister and the state government gave the charge to 1988-batch officer Iqbal Preet Singh Sahota. In another order, Swagar Das was appointed Special Secretary (Internal Security) in the Ministry of Home Affairs (MHA).

Das, a 1987-batch IPS officer of the Chhattisgarh cadre, is currently Special Director in the Intelligence Bureau. Das has been appointed to the post till November 30, 2024, that is the date of his superannuation, the DoPT order said.