ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ‘ਚ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਯੋਜਨਾ ਖ਼ਿਲਾਫ ਸਰਬ ਪਾਰਟੀ ਮਤਾ ਲਿਆਉਣ ਦਾ ਵਾਅਦਾ ਕੀਤਾ। ਅਜਿਹਾ ਕਰਨ ਦੀ ਮੰਗ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨੇ ਕੀਤੀ ਸੀ। ਹਾਲਾਂਕਿ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਮੁੱਦੇ ‘ਤੇ ਸਦਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਮਾਮਲੇ ’ਤੇ ਸਦਨ ਵਿੱਚ ਜ਼ੋਰਦਾਰ ਬਹਿਸ ਹੋਈ। ਸਿਫ਼ਰ ਕਾਲ ਦੌਰਾਨ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸ਼ਿਕਾਇਤ ‘ਤੇ ਯੂਟਿਊਬ ਤੋਂ ਸਿੱਧੂ ਮੂਸੇਵਾਲਾ ਦੇ ‘ਐੱਸਵਾਈਐੱਲ ਗੀਤ’ ‘ਤੇ ਪਾਬੰਦੀ ਲਗਾਉਣ ਦੀ ਨਿੰਦਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਵਿੱਚ ਹਨ।

ਸਦਨ ‘ਚ ਮੈਨੂੰ ਕੀਤਾ ਜਾ ਰਿਹਾ ਟਾਰਗੇਟ ਅੱਜ SYL ਨੂੰ ਬੈਨ ਕਰਨ ਦਾ ਚੁੱਕਾਂਗਾ ਮੁੱਦਾ: ਖਹਿਰਾ

ਜੇ ਗੁਰਦੁਆਰਾ ਬੰਗਲਾ ਸਾਹਿਬ ਨਾ ਹੁੰਦਾ ਤਾਂ ਅਸੀਂ ਭੁੱਖੇ ਮਰ ਜਾਣਾ ਸੀ ਤੇਲੰਗਣਾ ਦੇ ਕਿਸਾਨਾਂ ਨੇ ਖਹਿਰਾ ਨੂੰ ਕਿਉਂ ਕਹੀਆਂ ਇਹ ਗੱਲਾਂ

During the Zero Hour discussion of ongoing budget session of the Punjab Vidhan Sabha on Tuesday, CM Bhagwant Mann promised to bring an all-party resolution against the Agnipath scheme.The demand to do so was made by Congress Legislature Party leader Partap Bajwa. BJP MLA Ashwani Sharma opposed the move.Sharma said the House was being misled on the issue. There were heated arguments between the treasury benches and Sharma.During Zero Hour, Congress MLA Sukhpal Khaira demanded condemnation of banning of Sidhu Moosewala’s ‘SYL song’ from YouTube on the BJP-led Centre’s complaint.Bhagwant Mann said he is in favour of the freedom of speech.Education Minister Meet Hayer informed the House about bringing in a resolution against the change in the nature and character of Panjab University in Chandigarh. The resolution would be taken up later, said Speaker Kultar Singh Sandhwan