Tension prevails in Udaipur over tailor’s murder; Curfew imposed in 7 police station areas, prohibitory orders across Rajasthan

ਉਦੈਪੁਰ ‘ਚ ਦੋ ਮੁਸਲਮਾਨਾਂ ਨੇ ਹਜ਼ਰਤ ਮੁੁਹੰਮਦ ਬਾਰੇ ਅਪਸ਼ਬਦ ਬੋਲਣ ਤੋਂ ਦੁਖੀ ਹੋ ਕੇ ਇੱਕ ਸੰਘੀ ਦਰਜੀ ਨੂੰ ਮਾਰ ਦਿੱਤਾ, ਜੋ ਅਪਸ਼ਬਦ ਬੋਲਣ ਵਾਲੀ ਭਾਜਪਾ ਆਗੂ ਨੂਪੁਰ ਸ਼ਰਮਾ ਦਾ ਸਮਰਥਕ ਸੀ। ਬਾਅਦ ‘ਚ ਉਨ੍ਹਾਂ ਇਸ ਕਤਲ ਦੀ ਜ਼ਿੰਮੇਵਾਰੀ ਵੀਡੀਓ ਬਣਾ ਕੇ ਲਈ ਅਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਧਮਕੀ ਦੇ ਦਿੱਤੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁਸਲਮਾਨਾਂ ਦੀ ਨਾਰਾਜ਼ਗੀ ਜਾਇਜ਼ ਹੈ ਤੇ ਉਨ੍ਹਾਂ ਨਾਲ ਧੱਕਾ ਬਹੁਤ ਹੋ ਰਿਹਾ ਪਰ ਇੱਕ ਸੰਘੀ ਦਰਜੀ ਦਾ ਕਤਲ ਉਨ੍ਹਾਂ ‘ਤੇ ਹੋਰ ਧੱਕੇ ਦਾ ਸਬੱਬ ਬਣੇਗਾ ਤੇ ਸੰਘੀ ਬਿਰਤਾਂਤ ਨੂੰ ਮਜ਼ਬੂਤ ਕਰੇਗਾ। ਭਾਰਤੀ ਮੁਸਲਮਾਨ (ਕਸ਼ਮੀਰੀ ਹੋਰ ਨਸਲ ਹਨ) ਹਾਲ ਦੀ ਘੜੀ ਕੋਈ ਲਹਿਰ ਸਿਰਜਣ ਦੇ ਸਮਰੱਥ ਨਹੀਂ ਜਾਪਦੇ ਤੇ ਨਾ ਹੀ ਕਿਸੇ ਵੱਡੇ ਬੰਦੇ ਤੋਂ ਬਦਲਾ ਲੈ ਸਕਦੇ ਹਨ, ਪਰ ਲਗਾਤਾਰ ਧੱਕਾ ਉਨ੍ਹਾਂ ਨੂੰ ਬਦਲੇ ਦੇ ਰਾਹ ਪਾਵੇਗਾ। ਕੁਝ ਵਾਕੇ ਉਹ ਖੁਦ ਕਰਨਗੇ ਤੇ ਕੁਝ ਏਜੰਸੀਆਂ ਕਰਵਾ ਕੇ ਉਨ੍ਹਾਂ ਸਿਰ ਮੜ੍ਹ ਕੇ ਉਨ੍ਹਾਂ ਦੀ ਬਲੀ ਦਾ ਰਾਹ ਪੱਧਰਾ ਕਰਨਗੀਆਂ। ਕੁੱਲ ਮਿਲਾ ਕੇ ਭਾਰਤ ਦਾ ਭਵਿੱਖ ਮਾੜਾ ਹੀ ਮਾੜਾ। ਅਜਿਹੇ ਗੰਧਲੇ ਸਮਾਜ ‘ਚ ਕੌਣ ਸੁਖੀ ਰਹਿ ਲਊ, ਚਾਹੇ ਧਰਮ ਕੋਈ ਵੀ ਹੋਵੇ!
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ


ਰਾਜਸਥਾਨ ਦੇ ਉਦੈਪੁਰ ਸ਼ਹਿਰ ਦੇ ਧਨਮੰਡੀ ਥਾਣਾ ਖੇਤਰ ਦੀ ਮਾਲਦਾਸ ਗਲੀ ‘ਚ ਦਿਨ-ਦਿਹਾੜੇ ਦੋ ਲੋਕਾਂ ਨੇ ਇਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ 8 ਸਾਲਾ ਬੇਟੇ ਨੇ ਨੂਪੁਰ ਸ਼ਰਮਾ ਦੇ ਸਮਰਥਨ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ। ਇਸ ਤੋਂ ਗੁੱਸੇ ‘ਚ ਆ ਕੇ ਦੋਸ਼ੀ ਨੇ ਉਸਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਦੋਨਾਂ ਮੁਲਜ਼ਮਾਂ ਮੁਹੰਮਦ ਰਿਆਜ਼ ਅਤੇ ਗੋਸ ਮੁਹੰਮਦ ਨੂੰ ਰਾਜਸਮੰਦ ਦੇ ਭੀਮ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।

ਇਸ ਹੈਰਾਨ ਕਰਨ ਵਾਲੀ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਇੰਟਰਨੈੱਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅਗਲੇ 24 ਘੰਟਿਆਂ ਲਈ ਇੰਟਰਨੈੱਟ ਬੰਦ ਰਹੇਗਾ। ਸੂਚਨਾ ‘ਤੇ ਥਾਣਾ ਘੰਟਾਘਰ ਅਤੇ ਧਨਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਐਮਬੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਇਸ ਘਟਨਾ ਦੀ ਕਈ ਸਿਆਸਤਦਾਨਾਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਕਨ੍ਹਈਆਲਾਲ ਦੇ ਅੱਠ ਸਾਲਾ ਬੇਟੇ ਨੇ ਮੋਬਾਈਲ ਤੋਂ ਨੂਪੁਰ ਸ਼ਰਮਾ ਦੇ ਸਮਰਥਨ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਇਸ ਤੋਂ ਬਾਅਦ ਕੁਝ ਲੋਕ ਗੁੱਸੇ ‘ਚ ਆ ਗਏ ਅਤੇ ਦੋ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਹਿੰਦੂ ਸੰਗਠਨ ‘ਚ ਗੁੱਸਾ ਹੈ।

ਨੌਜਵਾਨ ਦਾ ਦੋ ਮੁਸਲਿਮ ਦੋਸ਼ੀਆਂ ਨੇ ਤਲਵਾਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਦੋਸ਼ੀਆਂ ਨੇ ਵੀਡੀਓ ਜਾਰੀ ਕਰਕੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਨੌਜਵਾਨ ਦੀ ਕੁੱਟਮਾਰ ਦੇ ਵਿਰੋਧ ‘ਚ ਮਾਲਦਾਸ ਗਲੀ ਇਲਾਕੇ ‘ਚ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ।

ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਇੱਕ ਵਿਅਕਤੀ ਦਾ ਤਲਵਾਰ ਨਾਲ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਉਦੈਪੁਰ ‘ਚ ਮਾਹੌਲ ਤਣਾਅਪੂਰਨ ਹੈ। ਪੁਲਿਸ ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਐਮਐਲ ਲਾਠੇਰ ਨੇ ਕਿਹਾ, “ਘਟਨਾ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਰਾਜਸਮੰਦ ਜ਼ਿਲ੍ਹੇ ਦੇ ਭੀਮ ਖੇਤਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।” ਰਾਜਸਮੰਦ ਰਾਜਸਥਾਨ ਦਾ ਹੀ ਜ਼ਿਲ੍ਹਾ ਹੈ ਅਤੇ ਇਹ ਉਦੈਪੁਰ ਦਾ ਗੁਆਂਢੀ ਜ਼ਿਲ੍ਹਾ ਹੈ। ਸਮਾਚਾਰ ਏਜੰਸੀ ਪੀਟੀਆਈ ਨੇ ਰਾਜਸਮੰਦ ਦੇ ਪੁਲਿਸ ਸੁਪਰਡੈਂਟ ਸੁਧੀਰ ਚੌਧਰੀ ਦੇ ਹਵਾਲੇ ਨਾਲ ਕਿਹਾ ਕਿ ਦੋਵੇਂ ਦੋਸ਼ੀ ਮੋਟਰਸਾਈਕਲ ‘ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਆਪਣਾ ਚਿਹਰਾ ਢੱਕਣ ਲਈ ਹੈਲਮੇਟ ਪਾਇਆ ਹੋਇਆ ਸੀ।

ਸੁਧੀਰ ਚੌਧਰੀ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮਾਂ ਨੂੰ ਫੜਨ ਲਈ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।ਉਦੈਪੁਰ ਦੇ ਕੁਲੈਕਟਰ ਤਾਰਾ ਚੰਦ ਮੀਨਾ ਅਤੇ ਐਸਪੀ ਮਨੋਜ ਕੁਮਾਰ ਸਮੇਤ ਇੱਕ ਦਰਜਨ ਥਾਣਿਆਂ ਦੀ ਪੁਲੀਸ ਮੌਕੇ ‘ਤੇ ਤੈਨਾਤ ਹੈ।ਉਦੈਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਤਾਰਾ ਚੰਦ ਮੀਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।ਨਿਊਜ਼ ਏਜੰਸੀ ਏਐਨਆਈ ਮੁਤਾਬਕ ਕਤਲ ਤੋਂ ਬਾਅਦ ਉਦੈਪੁਰ ਦੇ ਕੁਝ ਇਲਾਕਿਆਂ ਵਿੱਚ ਅਗਜ਼ਨੀ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।ਉਦੈਪੁਰ ਦੇ ਐਸਪੀ ਮਨੋਜ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, “ਇਹ ਇੱਕ ਬੇਰਹਿਮੀ ਨਾਲ ਕਤਲ ਹੈ। ਕੁਝ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।”ਇਸ ਘਟਨਾ ਤੋਂ ਬਾਅਦ ਪੁਲਿਸ ਇਲਾਕੇ ਵਿੱਚ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਉਦੇਪੁਰ ਵਿੱਚ ਤਣਾਅ ਨੂੰ ਦੇਖਦਿਆਂ ਹੋਇਆਂ ਅਗਲੇ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।

ਭਾਰਤੀ ਜਨਤਾ ਪਾਰਟੀ ਦੀ ਕੌਮੀ ਤਰਜ਼ਮਾਨ ਨੁਪੁਰ ਸ਼ਰਮਾ ਨੇ ਕੁਝ ਦਿਨ ਪਹਿਲਾਂ ਪੈਗੰਬਰ ਹਜ਼ਰਤ ਮੁਹੰਮਦ ਖ਼ਿਲਾਫ਼ ਕਥਿਤ ਵਿਵਦਤ ਟਿੱਪਣੀਆਂ ਕੀਤੀਆਂ ਸਨ..ਜਿਸ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਕਈ ਸੂਬਿਆਂ ਵਿਚ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ। ਪਰ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ।ਮੀਡੀਆ ਵਿਚ ਨੂਪੁਰ ਸ਼ਰਮਾ ਦੇ ਸਮਰਥਨ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਜਾਣ ਨੂੰ ਕਤਲ ਦਾ ਕਾਰਨ ਹੋਣ ਦੀ ਚਰਚਾ ਚੱਲ ਰਹੀ ਹੈ।ਪਰ ਮੀਡੀਆ ਦੇ ਇਸ ਸਵਾਲ ‘ਤੇ ਐਸਪੀ ਨੇ ਕਿਹਾ, “ਅਸੀਂ ਇਹ ਸਾਰਾ ਰਿਕਾਰਡ ਦੇਖ ਰਹੇ ਹਾਂ। ਫਿਲਹਾਲ ਅਸੀਂ ਮੌਕੇ ‘ਤੇ ਸਥਿਤੀ ਨੂੰ ਸੰਭਾਲ ਰਹੇ ਹਾਂ। ਅਸੀਂ ਸਭ ਕੁਝ ਵਿਚਾਰ ਕੇ ਕੂਲੈਕਟਰ ਨਾਲ ਗੱਲਬਾਤ ਕਰ ਰਹੇ ਹਾਂ।”ਦਰਅਸਲ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਮੁਸਲਿਮ ਵਿਅਕਤੀ ਪੋਸਟ ਦੇ ਲੇਖਕ ਨੂੰ ਮਾਰਨ ਲਈ ਵਿਅਕਤੀਆਂ ਨੂੰ ਭੜਕਾ ਰਿਹਾ ਹੈ।

ਜਿਸ ਵਿਅਕੀਤ ਦਾ ਕਤਲ ਹੋਇਆ ਹੈ ਉਹ ਉਦੇਪੁਰ ਦੇ ਧਾਨਮੰਡੀ ਥਾਣਾ ਇਲਾਕੇ ਦਾ ਰਹਿਣ ਵਾਲਾ ਹੈ।ਦੱਸਿਆ ਗਿਆ ਹੈ ਕਿ ਮਰਹੂਮ ਕਨ੍ਹੱਈਆ ਲਾਲ ਤੇਲੀ ਇੱਕ ਦਰਜ਼ੀ ਦੀ ਦੁਕਾਨ ਚਲਾਉਂਦੇ ਸਨ।
ਮੰਗਲਵਾਰ ਬਾਅਦ ਦੁਪਹਿਰ ਉਨ੍ਹਾਂ ਦੀ ਦੁਕਾਨ ‘ਤੇ ਕੱਪੜੇ ਸਵਾਉਣ ਬਹਾਨੇ ਕੁਝ ਲੋਕ ਪਹੁੰਚੇ ਅਤੇ ਦੁਕਾਨ ਤੋਂ ਬਾਹਰ ਲਿਆ ਕੇ ਉਨ੍ਹਾਂ ਦਾ ਗਲਾ ਤਲਵਾਰ ਨਾਲ ਕਲਮ ਕਰ ਦਿੱਤਾ।ਮੌਕਾ-ਏ- ਵਾਰਦਾਤ ਉੱਤੇ ਹੀ ਕਨ੍ਹੱਈਆ ਲਾਲ ਤੇਲੀ ਦੀ ਮੌਤ ਹੋ ਗਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਰੋਹ ਹੈ ਅਤੇ ਉਨ੍ਹਾਂ ਨੇ ਸ਼ਹਿਰ ਦੇ ਬਜ਼ਾਰ ਬੰਦ ਕਰਵਾ ਦਿੱਤੇ ਹਨ। ਅਣਮਿੱਥੇ ਸਮੇਂ ਲਈ ਬੰਦ ਦਾ ਵੀ ਐਲਾਨ ਕੀਤਾ ਗਿਆ ਹੈ।ਇਸ ਘਟਨਾ ਦੀ ਖ਼ਬਰ ਫ਼ੈਲਣ ਤੋਂ ਬਾਅਦ ਉਦੇਪੁਰ ਵਿੱਚ ਅਗਜ਼ਨੀ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਟਨਾ ਦੀ ਨਿੰਦਾ ਕਰਦਿਆਂ ਸਾਰਿਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਲਿਖਿਆ, ”ਉਦੇਪੁਰ ਵਿੱਚ ਨੌਜਵਾਨ ਦੇ ਨਿਰਮਮ ਕਤਲ ਦੀ ਨਿੰਦਾ ਕਰਦਾ ਹਾਂ। ਇਸ ਘਟਨਾ ਵਿੱਚ ਸ਼ਾਮਲ ਸਾਰੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਅਪਰਾਧ ਦੀ ਪੂਰੀ ਤਹਿ ਤੱਕ ਜਾਵੇਗੀ। ਮੈਂ ਸਾਰੀਆਂ ਧਿਰਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕਰਦਾ ਹਾਂ। ਅਜਿਹੇ ਭਿਆਨਕ ਅਪਰਾਥ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇਗੀ।””ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਘਟਨਾ ਦਾ ਵੀਡੀਓ ਸ਼ੇਅਰ ਕਰ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰੋ। ਵੀਡੀਓ ਸ਼ੇਅਰ ਕਰਨ ਨਾਲ ਅਪਰਾਧੀ ਦਾ ਸਮਾਜ ਵਿੱਚ ਨਫ਼ਰਤ ਦਾ ਫ਼ੈਲਾਉਣ ਦਾ ਉਦੇਸ਼ ਸਫ਼ਲ ਹੋਵੇਗਾ।”


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ”ਚਿੰਤਾ ਦੀ ਗੱਲ ਹੈ, ਇਸ ਤਰ੍ਹਾਂ ਕਿਸੇ ਦਾ ਕਤਲ ਕਰ ਦੇਣਾ ਦੁੱਖ ਭਰਿਆ ਅਤੇ ਸ਼ਰਮਨਾਕ ਹੈ। ਮਾਹੌਲ ਠੀਕ ਕਰਨ ਦੀ ਲੋੜ ਹੈ। ਪੂਰੇ ਦੇਸ਼ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਮੈਂ ਵਾਰ-ਵਾਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਬੋਲਦਾ ਹਾਂ ਕਿ ਦੇਸ਼ ਨੂੰ ਸੰਬੋਧਿਤ ਕਰਨ।”ਰਾਜਸਥਾਨ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆ ਨੇ ਕਿਹਾ, ”ਇਸ ਮੁੱਦੇ ਉੱਤੇ ਮੁੱਖ ਮੰਤਰੀ ਨਾਲ ਗੱਲ ਹੋਈ ਹੈ, ਉਨ੍ਹਾਂ ਨੇ ਕਿਹਾ ਹੈ ਕਿ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਖ਼ੁਦ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਕਤਲ ਦੇ ਜ਼ਿੰਮੇਵਾਰ ਲੋਕਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ।”ਉਨ੍ਹਾਂ ਲਿਖਿਆ, ”ਕਾਂਗਰਸ ਦੇ ਰਾਜ ਵਿੱਚ ਤਾਲਿਬਾਨੀ ਸਟੇਟ ਬਣਨ ਦੀ ਰਾਹ ‘ਤੇ ਰਾਜਸਥਾਨ…ਕਾਂਗਰਸ ਦੇ ਮੁਸਲਿਮ ਤੁਸ਼ਟੀਕਰਨ ਨੇ ਜਿਹਾਦੀਆਂ ਦਾ ਹੌਂਸਲਾ ਐਨਾ ਵਧਾ ਦਿੱਤਾ ਹੈ ਕਿ ਉਹ ਸਰੇਆਮ ਹਿੰਦੂਆਂ ਦਾ ਕਤਲ ਕਰ ਰਹੇ ਹਨ, ਪ੍ਰਧਾਨ ਮੰਤਰੀ ਨੂੰ ਧਮਕੀ ਦੇ ਰਹੇ ਹਨ। ਇਹ ਅਰਾਜਕਤਾ ਗਹਿਲੋਤ ਸਰਕਾਰ ਵੱਲੋਂ ਮਜ਼ਹਬ ਵਿਸ਼ੇਸ਼ ਦੇ ਕੱਟੜਪੰਥੀਆਂ ਨੂੰ ਢਿੱਲ ਦੇਣ ਦਾ ਨਤੀਜਾ ਹੈ।”

ਇੱਕ ਹੋਰ ਟਵੀਚ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ, ”ਉਦੇਪੁਰ ਦੀ ਇਸ ਨਿਰਮਮ ਘਟਨਾ ਦੀ ਜ਼ਿੰਮੇਵਾਰ ਗਹਿਲੋਤ ਸਰਕਾਰ ਹੈ। ਕਿਉਂਕਿ ਇਸ ਸਰਕਾਰ ਨੇ ਕਰੌਲੀ ਦੰਗਾ ਦੇ ਮੁੱਖ ਦੰਗਾਈ ਨੂੰ ਖੁੱਲ੍ਹਾ ਛੱਡਿਆ। ਟੋਂਕ ਵਿੱਚ ਮੌਲਾਨਾ ਨੇ ਹਿੰਦੂਆਂ ਦੇ ਗਲੇ ਲਾਹੁਣ ਦੀ ਧਮਕੀ ਦਿੱਤੀ, ਕੋਈ ਕਾਰਵਾਈ ਨਹੀਂ ਹੋਈ। ਇਹ ਕਾਤਲ ਵੀ ਵੀਡੀਓ ਬਣਾਕੇ ਨਰਸੰਹਾਰ ਦੀ ਧਮਕੀ ਦਿੰਦਾ ਰਿਹਾ, ਪਰ ਸਰਕਾਰ ਚੁੱਪ ਰਹੀ।”

ਉਦੈਪੁਰ ‘ਚ ਹੋਏ ਕਤਲ ‘ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਇਸ ਘਟਨਾ ਬਾਰੇ ਜਾਣ ਮੈਂ ਸਦਮੇ ਵਿਚ ਹਾਂ।


ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ, “ਉਦੈਪੁਰ ਵਿੱਚ ਹੋਏ ਘਿਨਾਉਣੇ ਕਤਲ ਤੋਂ ਮੈਨੂੰ ਡੂੰਘਾ ਸਦਮਾ ਲੱਗਾ ਹੈ। ਧਰਮ ਦੇ ਨਾਂ ‘ਤੇ ਭੰਨਤੋੜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।””ਇਸ ਬੇਰਹਿਮੀ ਕਾਰਨ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ। ਅਸੀਂ ਸਾਰਿਆਂ ਨੂੰ ਮਿਲ ਕੇ ਨਫ਼ਰਤ ਨੂੰ ਹਰਾਉਣਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ, ਕਿਰਪਾ ਕਰਕੇ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖੋ।”

ਏਆਈਐਮਆਈਐਮ ਪਾਰਟੀ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਹੈ “ਉਦੈਪੁਰ ਵਿੱਚ ਬੇਰਹਿਮੀ ਨਾਲ ਹੋਇਆ ਕਤਲ ਨਿੰਦਣਯੋਗ ਹੈ।”


“ਕੋਈ ਵੀ ਅਜਿਹੇ ਕਤਲ ਦਾ ਬਚਾਅ ਨਹੀਂ ਕਰ ਸਕਦਾ। ਸਾਡੀ ਪਾਰਟੀ ਦਾ ਮੂਲ ਸਟੈਂਡ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ।” ਹਮੇਸ਼ਾ ਹਿੰਸਾ ਦਾ ਵਿਰੋਧ ਕੀਤਾ।”