ਸੰਗਰੂਰ ਤੋਂ ਸਾਂਸਦ ਬਣੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਉਨ੍ਹਾਂ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝਾ ਕੀਤੀ ਹੈ।ਇਸ ਮਗਰੋਂ ਮੁੱਖ ਮੰਤਰੀ ਪੰਜਾਬ ਨੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ, “ਹੁਣੇ ਹੁਣੇ ਸਾਂਸਦ ਸਿਮਰਨਜੀਤ ਸਿੰਘ ਮਾਨ ਜੀ ਦੇ ਕੋਵਿਡ -19 ਪੌਜ਼ੇਟਿਵ ਹੋਣ ਦੀ ਖ਼ਬਰ ਮਿਲੀ ਹੈ। ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਬਿਹਤਰ ਡਾਕਟਰੀ ਦੇਖਭਾਲ ਦਾ ਭਰੋਸਾ ਦਿੱਤਾ। ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।”


ਸੰਗਰੂਰ ਤੋਂ ਸਾਂਸਦ ਬਣੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਉਨ੍ਹਾਂ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝਾ ਕੀਤੀ ਹੈ।


ਸਿਮਰਨਜੀਤ ਮਾਨ ਨੇ ਟਵੀਟ ਕਰਦੇ ਲਿਖਿਆ,”ਮੈਨੂੰ ਪਿਛਲੇ ਕੁਝ ਦਿਨਾਂ ਤੋਂ ਗਲੇ ਵਿੱਚ ਇੰਫੈਕਸ਼ਨ ਹੋ ਰਹੀ ਸੀ। ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਵਿਡ ਟੈਸਟ ਰਿਪੋਰਟ ਪੌਜ਼ਟਿਵ ਆਈ ਹੈ ਪਰ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਡਾ. ਸਾਹਿਬਾਨਾਂ ਵੱਲੋਂ 7 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਇਸ ਤੋਂ ਬਾਅਦ ਮੈਂ ਆਮ ਦਿਨਾਂ ਵਾਂਗ ਸੰਗਤ ਦੇ ਦਰਸ਼ਨ ਕਰਾਂਗਾ।”


ਸ ਸਿਮਰਨਜੀਤ ਸਿੰਘ ਮਾਨ ਪੂਰੀ ਤਰਾਂ ਠੀਕ ਠਾਕ ਨੇ , ਉਨਾਂ ਨੂੰ ਮਾਮੂਲੀ ਜਿਹਾ ਬੁਖਾਰ ਤੇ ਖਾਂਸੀ ਹੈ, ਟੈਸਟ ਕਰਵਾਉਣ ਤੇ ਕਰੋਨਾ ਪਾਜੀਟਿਵ ਆਇਆ ਸੀ, ਸ ਮਾਨ ਘਰ ਚ ਹੀ ਇਕਾਂਤਵਾਸ ਰਹਿਣਾ ਚਾਹੁੰਦੇ ਸੀ ਪਰ ਡਾਕਟਰਾਂ ਦੇ ਜੋਰ ਪਾਉਣ ਤੇ ਉਹ ਦਾਖਲ ਹੋਏ ਹਨ, ਇੱਕ ਦੋ ਦਿਨਾਂ ਤੱਕ ਉਹ ਪੂਰੀ ਤਰਾਂ ਠੀਕ ਹੋ ਜਾਂਣਗੇ, ਇੱਕ ਹਫਤੇ ਦੇ ਅਰਾਮ ਤੋਂ ਬਾਅਦ ਉਹ ਆਪ ਸਭ ਸੰਗਤਾਂ ਦੇ ਦਰਸ਼ਨ ਕਰਨਗੇ।ਕੇਜਰੀਵਾਲ ਹਰ ਇਲੈਕਸਨ ਬਾਅਦ ਆਪਣੀ ਖਾਂਸੀ ਦਾ ਇਲਾਜ ਦੂਜੇ ਸੂਬਿਆ ਵਿੱਚ ਜਾ ਕਿ ਮੋਨ ਵਰਤ ਰੱਖ ਕਿ ਕਰਵਾਉਦੇ ਹਨ, ਜੇ ਸਰਦਾਰ ਮਾਨ ਨੂੰ ਮਮੂਲੀ ਬੁਖਾਰ ਖਾਂਸੀ ਹੋ ਗਈ ਭਗਤ ਉਟ ਪਟਾਂਗ ਲਿਖਣ ਤੇ ਆ ਗਏ। ਅਸਲ ਚ ਇਹ ਨਸਲ ਪੰਜਾਬ ਦੀ ਨਹੀ ਹੋ ਸਕਦੀ, ਪੰਜਾਬ ਜਦੋਂ ਕੋਈ ਸੰਘਰਸ਼ ਕਰੂ ਇਹ ਪੰਜਾਬ ਦੇ ਉਲਟ ਖੜਨਗੇ। – Shiromani Akali Dal Amritsar America inc

ਕਿਸੇ ਦੇ ਬਿਮਾਰ ਹੋਣ ਤੇ ਜਾਂ ਮਰ ਜਾਣ ਤੇ ਹੱਸਣਾ ਪੰਜਾਬ ਦਾ ਸੱਭਿਆਚਾਰ ਨਹੀਂ। ਕਿਸੇ ਵੀ ਭਲੀ ਸੱਭਿਅਤਾ ‘ਚ ਐਨੀ ਕਰੂਰਤਾ ਨਹੀਂ ਹੁੰਦੀ। ਪਰ ਦਿੱਲੀ ਦੀ ਪਾਰਟੀ ਆਮ ਆਦਮੀ ਦੇ ਰਾਸ਼ਟਰਵਾਦੀ ਲੋਕਾਂ ਦੀ ਕੋਈ ਸੱਭਿਅਤਾ ਹੈ ਹੀ ਨਹੀਂ। ਇਹ ਗੰਦੀ ਨਸਲ ਪੰਜਾਬ ਦੀ ਨਹੀਂ ਹੋ ਸਕਦੀ ਜੋ ਸਿਮਰਨਜੀਤ ਸਿੰਘ ਮਾਨ ਦੇ ਬਿਮਾਰ ਹੋਣ ‘ਤੇ ਹੱਸ ਰਹੇ ਨੇ। ਪਿਛਲੇ ਦਿਨੀ ਪੋਪਲੀ ਦੇ ਮੁੰਡੇ ਦੀ ਮੌਤ ਦੀ ਖਬਰ ‘ਤੇ ਵੀ ਇਹੀ ਲੋਕ ਹੱਸ ਰਹੇ ਸਨ।

80 ਸਾਲਾਂ ਬੁੜਾ ਨ੍ਹੀਂ ਸਿਮਰਨਜੀਤ ਮਾਨ, ਮੰਤਰੀ ਧਾਲੀਵਾਲ ਨੇ ਲਾਈ ਵੜਿੰਗ ਦੀ ਕਲਾਸ #RajaWarring