ਲਾਰੈਂਸ ਨੇ ਪੁਲਿਸ ਨੂੰ ਆਪਣੇ ਨੈੱਟਵਰਕ ਦੀ ਵੀ ਜਾਣਕਾਰੀ ਦਿੱਤੀ। ਅਬੋਹਰ ਦਾ ਸਤਬੀਰ, ਲਾਰੈਂਸ ਲਈ ਰੰਗਦਾਰੀ ਵਸੂਲਦਾ ਹੈ। ਸਤਬੀਰ ਹੀ ਵਪਾਰੀਆਂ ਦੇ ਮੋਬਾਈਲ ਨੰਬਰ ਮੁਹੱਈਆ ਕਰਵਾਉਂਦਾ ਹੈ।
ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ਼ ਬਿਸ਼ਨੋਈ ਤੋਂ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਿਕ ਲਾਰੈਂਸ ਨੇ ਜੇਲ੍ਹ ਤੋਂ ਹੀ ਲਈ ਕਰੋੜਾਂ ਰੁਪਏ ਦੀ ਰੰਗਦਾਰੀ ਲਈ ਹੈ। 5 ਸਾਲਾਂ ‘ਚ 25 ਕਾਰੋਬਾਰੀਆਂ ਤੋਂ 4 ਕਰੋੜ ਹੜੱਪੇ। ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਰੰਗਦਾਰੀ ਦੇ ਪੈਸਿਆਂ ਨਾਲ ਹੀ ਲਾਰੈਂਸ ਗੈਂਗ ਨੇ ਆਧੁਨਿਕ ਹਥਿਆਰ ਖਰੀਦੇ। ਜੇਲ੍ਹ ‘ਚ ਸਾਰੀਆਂ ਸਹੂਲਤਾਂ ਜੁਟਾਈਆਂ। ਕੈਨੇਡਾ ‘ਚ ਗੋਲਡੀ ਬਰਾੜ ਨੂੰ ਵੀ ਕਾਫ਼ੀ ਪੈਸੇ ਭੇਜੇ। ਲਾਰੈਂਸ ਨੇ ਪੁਲਿਸ ਨੂੰ ਆਪਣੇ ਨੈੱਟਵਰਕ ਦੀ ਵੀ ਜਾਣਕਾਰੀ ਦਿੱਤੀ। ਅਬੋਹਰ ਦਾ ਸਤਬੀਰ, ਲਾਰੈਂਸ ਲਈ ਰੰਗਦਾਰੀ ਵਸੂਲਦਾ ਹੈ। ਸਤਬੀਰ ਹੀ ਵਪਾਰੀਆਂ ਦੇ ਮੋਬਾਈਲ ਨੰਬਰ ਮੁਹੱਈਆ ਕਰਵਾਉਂਦਾ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਖਰੜ ‘ਚ ਹੀ ਹੋਵੇਗੀ ਪੁੱਛਗਿੱਛ
24 ਘੰਟਿਆਂ ‘ਚ ਹੀ ਅੰਮ੍ਰਿਤਸਰ ਤੋਂ ਵਾਪਸ ਖਰੜ ਸ਼ਿਫਟ ਕੀਤਾ ਗਿਆ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਲਾਰੈਂਸ ਦਾ ਰਿਮਾਂਡ ਅੰਮ੍ਰਿਤਸਰ ਪੁਲਿਸ ਕੋਲ ਹੈ। ਕੰਧੋਵਾਲੀਆ ਕਤਲ ਕੇਸ ‘ਚ 8 ਦਿਨਾਂ ਦਾ ਰਿਮਾਂਡ ਹੈ।
ਗੈਂਗਸਟਰ ਲਾਰੈਂਸ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਨੇ ਰਿਮਾਂਡ ‘ਤੇ ਲੈਣ ਦੀ ਤਿਆਰੀ ਖਿੱਚੀ ਹੈ। ਫਰੀਦਕੋਟ ਤੇ ਮੋਗਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਸਕਦੀ ਹੈ। ਫਰੀਦਕੋਟ ‘ਚ ਗੁਰਲਾਲ ਭਲਵਾਨ ਦਾ ਕਤਲ ਹੋਇਆ ਸੀ। ਮੋਗਾ ‘ਚ ਵੀ ਕਤਲ ਦੇ ਕੇਸ ‘ਚ ਲਾਰੈਂਸ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਲਿਆ ਜਾ ਸਕਦਾ ਹੈ। ਫਿਲਹਾਲ ਅੰਮ੍ਰਿਤਸਰ ਪੁਲਿਸ ਕੋਲ ਰਾਣਾ ਕੰਧੋਵਾਲਿਆ ਕਤਲ ਕੇਸ ‘ਚ 8 ਦਿਨਾਂ ਦੀ ਰਿਮਾਂਡ ‘ਤੇ ਹੈ।