ਸਿੱਧੂ ਮੂਸੇਵਾਲਾ ਕੇਸ ਅਪਡੇਟ : ਮੂਸੇਵਾਲਾ ਨੂੰ ਮਾਰਨ ਲਈ AK-47 ਦੀ ਖ਼ਰੀਦ ਸਬੰਧੀ ਵੱਡਾ ਖੁਲਾਸਾ

318

ਸਿੱਧੂ ਮੂਸੇਵਾਲਾ ਕੇਸ ਅਪਡੇਟ : ਮੂਸੇਵਾਲਾ ਨੂੰ ਮਾਰਨ ਲਈ AK-47 ਦੀ ਖ਼ਰੀਦ ਸਬੰਧੀ ਵੱਡਾ ਖੁਲਾਸਾ

ਚੰਡੀਗੜ੍ਹ, 3 ਜੁਲਾਈ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੁਣ ਉੱਤਰ ਪ੍ਰਦੇਸ਼ ਦੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਕੁਰਬਾਨ-ਇਰਫਾਨ ਗੈਂਗ ਨਾਲ ਜੁੜ ਗਿਆ ਹੈ। ਮੂਸੇਵਾਲਾ ਨੂੰ ਮਾਰਨ ਲਈ ਉਨ੍ਹਾਂ ਤੋਂ ਏ.ਕੇ.-47 ਖਰੀਦੀ ਗਈ ਸੀ। ਇਸ ਸਬੰਧੀ ਸਬੂਤ ਇਕੱਠੇ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। NIA ਨੇ ਸ਼ਨੀਵਾਰ ਨੂੰ ਹੀ ਉੱਤਰ ਪ੍ਰਦੇਸ਼ ਤੋਂ ਨਦੀਮ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਲਾਰੈਂਸ ਨੇ ਪੰਜਾਬ ਪੁਲਿਸ ਨੂੰ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਕੁਰਬਾਨ-ਇਰਫਾਨ ਗੈਂਗ ਤੋਂ ਖਰੀਦੇ ਗਏ ਹੋ ਸਕਦੇ ਹਨ। ਉਸ ਦਾ ਗਰੋਹ ਪਹਿਲਾਂ ਵੀ ਉਸ ਤੋਂ ਹਥਿਆਰ ਲੈਂਦਾ ਰਿਹਾ ਹੈ।

ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਅਤੇ ਖਾਸ ਕਰਕੇ ਏਕੇ-47 ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਖਰੀਦੇ ਗਏ ਸਨ। ਇਹ ਹਥਿਆਰ ਬੁਲੰਦਸ਼ਹਿਰ ਦੇ ਖੁਰਜਾ ਸ਼ਹਿਰ ਤੋਂ ਲਿਆਂਦੇ ਗਏ ਸਨ। ਮੂਸੇਵਾਲਾ ਦੇ ਕਤਲ ਲਈ 8 ਲੱਖ ਰੁਪਏ ਦੀ ਏ.ਕੇ.-47 ਵਿਸ਼ੇਸ਼ ਤੌਰ ‘ਤੇ ਮੰਗਵਾਈ ਗਈ ਸੀ।

ਕੁਰਬਾਨ ਅੰਸਾਰੀ ਇੱਕ ਕਰੋੜ ਦੇ ਹਥਿਆਰਾਂ ਸਮੇਤ ਗ੍ਰਿਫ਼ਤਾਰ
ਕੁਰਬਾਨ ਅੰਸਾਰੀ ਉੱਤਰ ਪ੍ਰਦੇਸ਼ ਦਾ ਹਥਿਆਰਾਂ ਦਾ ਸਪਲਾਇਰ ਹੈ। 2016 ਵਿੱਚ ਦਿੱਲੀ ਪੁਲਿਸ ਨੇ ਉਸਨੂੰ ਇੱਕ ਕਰੋੜ ਦੇ ਹਥਿਆਰਾਂ ਸਮੇਤ ਫੜਿਆ ਸੀ। ਫਿਰ ਪਤਾ ਲੱਗਾ ਕਿ ਉਸ ਨੂੰ ਇਹ ਹਥਿਆਰ ਪਾਕਿਸਤਾਨ ਤੋਂ ਮਿਲੇ ਸਨ। ਹਾਲਾਂਕਿ ਕੁਰਬਾਨ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਸ ਤੋਂ ਬਾਅਦ ਨਦੀਮ ਨੇ ਇਹ ਕੰਮ ਸੰਭਾਲ ਲਿਆ।