ਪੰਜਾਬ ਸਰਕਾਰ ਨੇ ਪੰਜ ਵਿਧਾਇਕ ਕੈਬਨਿਟ ਮੰਤਰੀ ਬਣਾਏ ਹਨ, ਇਹ ਖ਼ਬਰ ਹਰ ਥਾਂ ਚੱਲ ਰਹੀ ਹੈ ਪਰ ਇਸ ਖਬਰ ਬਾਰੇ ਚਰਚਾ ਘੱਟ ਹੋ ਰਹੀ ਹੈ ਕਿ ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਭਾਰ ਸੌਂਪਿਆ ਗਿਆ ਹੈ, ਮਤਲਬ ਉਹ ਕੰਮ-ਕਾਜ ‘ਚ ਡੀਜੀਪੀ ਦਾ ਸਾਥ ਦੇਣਗੇ।ਪੱਤਰਕਾਰ ਮਾਨ ਅਮਨ ਸਿੰਘ ਛੀਨਾ ਦੱਸ ਰਹੇ ਹਨ ਕਿ ਗੌਰਵ ਯਾਦਵ ਸਾਬਕਾ ਡੀਜੀਪੀ ਪੂਰਨ ਚੰਦ ਡੋਗਰਾ ਦੇ ਜਵਾਈ ਹਨ, ਜਿਨ੍ਹਾਂ ਦੇ ਆਰਐਸਐਸ ਨਾਲ ਇੰਨੇ ਨਿੱਘੇ ਸੰਬੰਧ ਹਨ ਕਿ ਚੰਡੀਗੜ੍ਹ ਆਇਆ ਮੋਹਣ ਭਾਗਵਤ ਡੋਗਰਾ ਦੀ ਰਿਹਾਇਸ਼ ‘ਤੇ ਜ਼ਰੂਰ ਰੁਕ ਕੇ ਜਾਂਦਾ ਹੈ। ਪੰਜਾਬ ਸਰਕਾਰ ਨੂੰ ਅਸਲ ਕੰਟਰੋਲ ਕੌਣ ਕਰ ਰਿਹਾ ਤੇ ਬੇਅਦਬੀ ਮਾਮਲਿਆਂ ‘ਤੇ ਸਰਕਾਰ ਚੁੱਪ ਕਿਓਂ ਹੋ ਗਈ, ਸਮਝਣਾ ਕੋਈ ਰੌਕੇਟ ਸਾਇੰਸ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
How interesting. His father-in-law, PC Dogra, was also a DGP in Punjab. In fact, Mr Dogra is known to be quite close to the Sangh Parivar. Mohan Bhagwat visits his home every time he is in Chandigarh. https://t.co/IcgQcYNfgK
— Man Aman Singh Chhina (@manaman_chhina) July 4, 2022
IPS ਅਧਿਕਾਰੀ ਗੌਰਵ ਯਾਦਵ ਦੇ ਕਾਰਜਕਾਰੀ DGP ਬਣਨ ਤੋਂ ਬਾਅਦ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਹੋਇਆ ਹੈ। IPS ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਨਟੈਲੀਜੈਂਸ ਤੋਂ ਹਟਾਕੇ ਸਪੈਸ਼ਲ DGP ਹਿਊਮਨ ਰਾਈਟਸ ਲਗਾਇਆ ਗਿਆ।ਇਸ ਦੇ ਨਾਲ ਹੀ IPS ਸੰਜੀਵ ਕਾਲਰਾ ਨੂੰ ਸਪੈਸ਼ਲ DGP ਹੋਮ ਗਾਰਡ ਲਗਾਇਆ ਗਿਆ ਹੈ।
IPS ਹਰਪ੍ਰੀਤ ਸਿੱਧੂ ਨੂੰ ਸਪੈਸ਼ਲ DGP STF ਤੇ ਜੇਲ੍ਹਾਂ ਲਗਾਇਆ ਗਿਆ ਹੈ। IPS ਸ਼ਰਧ ਸਤਿੱਆ ਚੌਹਾਨ ਨੂੰ ਚੇਅਰਮੈਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਾਇਆ ਗਿਆ ਹੈ। IPS ਐਸਐਸ ਸ੍ਰੀਵਾਸਤਵ ਨੂੰ ADGP ਸਿਕਿਊਰਟੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ IPS ਜਤਿੰਦਰ ਔਲਖ ADGP ਇੰਟੈਲੀਜੈਂਸ ਦਾ ਕੰਮ ਦੇਖਣਗੇ।ਪੰਜਾਬ ਨੂੰ ਨਵਾਂ ਕਾਰਜਕਾਰੀ ਡੀਜੀਪੀ ਮਿਲ ਗਿਆ ਹੈ। ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਮੌਜੂਦਾ ਡੀਜੀਪੀ. ਵੀ. ਕੇ. ਭਾਵਰਾ ਅੱਜ ਤੋਂ ਛੁੱਟੀ ’ਤੇ ਚਲੇ ਗਏ ਹਨ, ਜਿਸ ਦੇ ਚੱਲਦੇ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ।
It is official. Acting DGP. https://t.co/w8UWloqIgU pic.twitter.com/MJXJ4BpuCx
— Man Aman Singh Chhina (@manaman_chhina) July 4, 2022
ਡੀ. ਜੀ. ਪੀ. ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਭਾਵਰਾ ਵੱਲੋਂ ਕੇਂਦਰੀ ਡੈਪੁਟੇਸ਼ਨ ‘ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਨੂੰ ਪੰਜਾਬ ਸਰਕਾਰ ਤੇ ਗ੍ਰਹਿ ਵਿਭਾਗ ਨੇ ਮਨਜੂਰੀ ਦੇ ਦਿੱਤੀ। ਹੁਣ ਗੌਰਵ ਯਾਦਵ ਨੂੰ DGP ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਉਹ ਆਪਣਾ ਵਾਧੂ ਚਾਰਜ ਸੰਭਾਲ ਸੱਕਦੇ ਹਨ।
ਪੰਜਾਬ ਨੂੰ ਹੁਣ ਪਿਛਲੇ ਕਰੀਬ ਇਕ ਸਾਲ ਦੇ ਅੰਦਰ ਪੰਜਵਾਂ ਨਵਾਂ DGP ਮਿਲ ਮਿਲਿਆ ਹੈ। ਡੀਜੀਪੀ ਦਾ ਅਹੁਦਾ ਕਾਫੀ ਅਹਿਮ ਮੰਨਿਆ ਜਾਂਦਾ ਹੈ, ਤੇ ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਘਿਰੀ ਹੋਈ ਹੈ।ਅਜਿਹੇ ‘ਚ ਮੁੱਖ ਮੰਤਰੀ ਦੀ ਕੋਸ਼ਿਸ਼ ਸੀ ਕਿ ਇਸ ਅਹਿਮ ਅਹੁਦੇ ’ਤੇ ਆਪਣੇ ਭਰੋਸੇਯੋਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਮੁੱਖ ਮੰਤਰੀ ਨਾਲ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਗੌਰਵ ਯਾਦਵ ਇਸ ਵੇਲੇ ਉਹਨਾਂ ਦੀ ਪਹਿਲੀ ਪਸੰਦ ਹਨ।