ਮੂਸੇਵਾਲਾ ਕਤਲਕਾਂਡ ‘ਤੇ ਵੱਡੀ ਖਬਰ, ਕਾਤਲਾਂ ਨੂੰ ਕਿਸਨੇ ਦਿੱਤੇ 1 ਕਰੋੜ ਰੁਪਏ…ਸ਼ੂਟਰਾਂ ਨੇ ਪੁਲਿਸ ਸਾਮ੍ਹਣੇ ਕੀਤੇ ਖੁਲਾਸੇ .. #SidhuMooseWala #PunjabPolice #Investigation #LawrenceBishnoi #GoldyBrar #Canada #PunjabGovt
ਪੁਲਿਸ ਸੂਤਰਾਂ ਮੁਤਾਬਿਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ ਸਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਹਰ ਸ਼ੂਟਰ ਨੂੰ ਕਰੀਬ 500000 ਰੁਪਏ ਮਿਲੇ ਹਨ। 29 ਮਈ ਨੂੰ ਉਸ ਕੋਲ 10 ਲੱਖ ਰੁਪਏ ਦੇ ਕਰੀਬ ਨਕਦੀ ਸੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਅਪਡੇਟ ਸਾਹਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਿਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ ਸਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਹਰ ਸ਼ੂਟਰ ਨੂੰ ਕਰੀਬ 500000 ਰੁਪਏ ਮਿਲੇ ਹਨ। 29 ਮਈ ਨੂੰ ਉਸ ਕੋਲ 10 ਲੱਖ ਰੁਪਏ ਦੇ ਕਰੀਬ ਨਕਦੀ ਸੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਮੂਸੇਵਾਲਾ ‘ਤੇ ਨੇੜਿਓਂ ਗੋਲੀਆਂ ਚਲਾਉਣ ਵਾਲੇ ਸ਼ੂਟਰ ਅੰਕਿਤ ਸੇਰਸਾ ਤੇ ਉਸ ਦੇ ਸਾਥੀ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਵਿਸ਼ੇਸ਼ ਕਮਿਸ਼ਨਰ ਐਚ.ਜੀ.ਐਸ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਾਡੀਆਂ ਟੀਮਾਂ ਨੇ ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ, ਗੁਜਰਾਤ ਤੇ ਦਿੱਲੀ ‘ਚ ਛਾਪੇ ਮਾਰੇ।
ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ 3 ਜੁਲਾਈ ਦੀ ਰਾਤ 11 ਵਜੇ ਦੇ ਕਰੀਬ ਕਸ਼ਮੀਰੀ ਗੇਟ ਨੇੜਿਓਂ ਮਹਾਤਮਾ ਗਾਂਧੀ ਮਾਰਗ ਤੋਂ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਿਸ ਨੇ ਇਨ੍ਹਾਂ ਕੋਲੋਂ ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ ਦੇ ਇਲਾਵਾ ਇਕ 9 ਐਮ.ਐਮ. ਪਿਸਤੌਲ ਨਾਲ 10 ਜ਼ਿੰਦਾ ਕਾਰਤੂਸ, ਇਕ .3 ਐਮ.ਐਮ. ਪਿਸਤੌਲ ਨਾਲ 9 ਜ਼ਿੰਦਾ ਕਾਰਤੂਸ, ਡੋਂਗਲ ਤੇ ਸਿਮ ਕਾਰਡ ਦੇ ਨਾਲ 2 ਮੋਬਾਈਲ ਸੈੱਟ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਲੋੜੀਂਦੇ ਅਪਰਾਧੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਗੈਂਗ ਲਈ ਕੰਮ ਕਰਦੇ ਸੀ।
ਪੁਲਿਸ ਮੁਤਾਬਿਕ ਅੰਕਿਤ ਨੇ ਬਿਲਕੁਲ ਨੇੜੇ ਤੋਂ ਸਿੱਧੂ ਮੂਸੇਵਾਲਾ ‘ਤੇ 6 ਗੋਲੀਆਂ ਚਲਾਈਆਂ ਸੀ। ਘਟਨਾ ਮੌਕੇ ਅੰਕਿਤ ਪ੍ਰਿਅਵਰਤ ਫ਼ੌਜੀ ਦੇ ਨਾਲ ਗੱਡੀ ‘ਚ ਮੌਜੂਦ ਸੀ ਅਤੇ ਸ਼ੁਰੂਆਤ ‘ਚ ਅੰਕਿਤ ਤੇ ਫ਼ੌਜੀ ਦੋਵੇਂ ਇਕੱਠੇ ਹੀ ਭੱਜੇ ਸਨ। ਹਾਲਾਂਕਿ ਪ੍ਰਿਅਵਰਤ ਫ਼ੌਜੀ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਅੰਕਿਤ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਸਚਿਨ ਭਿਵਾਨੀ ‘ਤੇ ਦੋਸ਼ ਹੈ ਕਿ ਉਸ ਨੇ ਮੂਸੇਵਾਲਾ ਮਾਮਲੇ ਦੇ ਚਾਰੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਪੁਲਿਸ ਮੁਤਾਬਿਕ ਸਚਿਨ ਭਿਵਾਨੀ ਰਾਜਸਥਾਨ ‘ਚ ਲਾਰੈਂਸ ਬਿਸ਼ਨੋਈ ਗੈਂਗ ਦਾ ਪੂਰਾ ਕੰਮ ਸੰਭਾਲਦਾ ਸੀ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਸੇਰਸਾ ਪਿੰਡ ਦਾ ਵਸਨੀਕ ਅੰਕਿਤ ਰਾਜਸਥਾਨ ‘ਚ ਹੱਤਿਆ ਦੀ ਕੋਸ਼ਿਸ਼ ਦੇ ਦੋ ਹੋਰ ਮਾਮਲਿਆਂ ‘ਚ ਨਾਮਜ਼ਦ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਦਿੱਲੀ ਪੁਲਿਸ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।