ਕੈਨੇਡਾ: ਬਰੈਂਪਟਨ ’ਚ 71 ਸਾਲਾ ਵਿਅਕਤੀ ’ਤੇ ਲੱਗੇ ਇਲਜ਼ਾਮ

1276

ਇਲਜ਼ਾਮ ਬੰਦੇ ‘ਤੇ ਲੱਗਦੇ ਹਨ ਕਿ ਸਿੱਖ ‘ਤੇ ? ਕਾਨੂੰਨਨ ਜ਼ੁਬਾਨ ਵਿਚ ਸਹੀ ਤਰਤੀਬ ਕੀ ਹੈ ? ਦੋਸ਼ੀ ਅਤੇ ਦੋਸ਼ ਨੂੰ ਕਥਿਤ ਤੌਰ ‘ਤੇ ਕੇਂਦਰਤ ਕਰਨਾ ਜਾਂ ਦੋਸ਼ੀਂ ਦਾ ਧਰਮ ? ਕੀ ਧਰਮ ਇਹ ਕਰਵਾਉਂਦਾ ਹੈ ? ਜਾਂ ਇਹ ਘਟਨਾ ਕਥਿਤ ਤੌਰ ‘ਤੇ ਬੰਦੇ ਨੇ ਅੰਜਾਮ ਸਿਰਫ਼ ਸਿੱਖ ਹੋਣ ਕਰਕੇ ਹੀ ਦਿੱਤੀ ?ਸਾਨੂੰ ਇਸ ਗੱਲ ਦਾ ਇੰਤਜਾਰ ਰਹੇਗਾ ਕਿ ਕਦੋਂ ਕਿਸੇ ਹਿੰਦੂ , ਮੁਸਲਮਾਨ ਜਾਂ ਇਸਾਈ ਮੁਲਜਮ ਨੂੰ ਸਪੋਕਸਮੈਨ ਹਿੰਦੂ , ਮੁਸਲਮਾਨ ਜਾਂ ਇਸਾਈ ਕਹਿ ਕੇ ਸੰਬੋਧਨ ਕਰੇਗਾ। ਯਾਦ ਰਹੇ ਕਿ ਇਹ ਅਖਬਾਰ ਕਿਸੇ ਸਮੇਂ ਸਿੱਖਾਂ ਦੇ ਦਾਨ ਦੇ ਪੈਸੇ ਤੇ ਚੱਲਿਆ ਸੀ।
#ਮਹਿਕਮਾ_ਪੰਜਾਬੀ

ਪੀਲ ਰੀਜਨਲ ਪੁਲਿਸ ਵੱਲੋ ਬਰੈਂਪਟਨ ਨਾਲ ਸਬੰਧਤ 71 ਸਾਲਾਂ ਦੇ ਸੰਗੀਤ ਮਾਸਟਰ (Music School Instructor) ਰਜਿੰਦਰ ਰਾਜ ਨੂੰ 16 ਸਾਲਾਂ ਦੀ ਲੜਕੀ ਨਾਲ ਜਿ ਨ ਸੀ ਹ ਮ ਲੇ ਅਤੇ ਸ਼ਰੀਰਕ ਛੇ -ੜ -ਛਾ- ੜ ਸਬੰਧੀ ਦੋਸ਼ਾ ਤਹਿਤ ਚਾਰਜ ਕੀਤਾ ਗਿਆ ਹੈ। ਪੁਲਿਸ ਵੱਲੋ ਇਸ ਮਾਮਲੇ ਤਹਿਤ ਲੰਘੇ ਬੁਧਵਾਰ ਨੂੰ ਰਜਿੰਦਰ ਰਾਜ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਇੱਕ ਰਿਹਾਇਸ਼ ਵਿਖੇ ਸੰਗੀਤ ਸਿਖਾਉਣ ਵੇਲੇ ਰਜਿੰਦਰ ਰਾਜ ਵੱਲੋ ਪੀੜਤ ਨਾਲ ਜਿ ਨ ਸੀ ਹ ਮ ਲੇ ਅਤੇ ਛੇ -ੜ -ਛਾ -ੜ ਨੂੰ ਅੰਜਾਮ ਦਿੱਤਾ ਗਿਆ ਹੈ। ਸੰਗੀਤ ਮਾਸਟਰ ਦੀ ਬਰੈਂਪਟਨ ਕਚਿਹਰੀ ਚ ਪੇਸ਼ੀ ਆਉਣ ਵਾਲੇ ਸਮੇਂ ਦੌਰਾਨ ਪਵੇਗੀ ।
ਕੁਲਤਰਨ ਸਿੰਘ ਪਧਿਆਣਾ

71 ਸਾਲਾ ਵਿਅਕਤੀ ਦਾ ਨਾਂਅ ਰਜਿੰਦਰ ਰਾਜ ਹੈ। ਉਸ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵਿਖੇ ਇਕ ਬਜ਼ੁਰਗ ’ਤੇ ਜਿ ਨ ਸੀ ਸੋ ਸ਼ ਣ ਦੇ ਇਲਜ਼ਾਮ ਲੱਗੇ ਹਨ। ਪੀਲ ਪੁਲਿਸ ਨੇ ਦੱਸਿਆ ਹੈ ਕਿ 71 ਸਾਲਾ ਵਿਅਕਤੀ ਵੱਲੋਂ ਬਰੈਂਪਟਨ ਦੀ ਇਕ ਰਿਹਾਇਸ਼ ਵਿਚ ਸੰਗੀਤ ਦੀ ਸਿੱਖਿਆ ਲੈ ਰਹੀ 16 ਸਾਲਾ ਲੜਕੀ ਦਾ ਜਿ-ਨ-ਸੀ ਸੋ-ਸ਼-ਣ ਕੀਤਾ ਗਿਆ ਹੈ ਹਾਲਾਂਕਿ ਇਸ ਦੌਰਾਨ ਲੜਕੀ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ।ਰੀਜਨਲ ਪੁਲਿਸ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਜਾਂਚਕਰਤਾਵਾਂ ਨੇ ਜਿ-ਨ-ਸੀ ਸ਼ੋ-ਸ਼-ਣ ਦੀ ਜਾਂਚ ਸਬੰਧੀ ਸੰਗੀਤ ਸਕੂਲ ਦੇ ਇੰਸਟ੍ਰਕਟਰ ‘ਤੇ ਇਲਜ਼ਾਮ ਲਗਾਏ ਹਨ। 71 ਸਾਲਾ ਵਿਅਕਤੀ ਦਾ ਨਾਂਅ ਰਜਿੰਦਰ ਰਾਜ ਹੈ। ਉਸ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ, ਉਹਨਾਂ ਦਾ ਕਹਿਣਾ ਹੈ ਕਿ ਇਸ ਲੜਕੀ ਤੋਂ ਇਲਾਵਾ ਹੋਰ ਪੀ-ੜਤ- ਵੀ ਹੋ ਸਕਦੇ ਹਨ।ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਬਾਰੇ ਜਾਣਕਾਰੀ ਸਬੰਧੀ ਪੁਲਿਸ ਵੱਲੋਂ ਸਪੈਸ਼ਲ ਵਿਕਟਿਮਜ਼ ਯੂਨਿਟ ਵਿਖੇ 905-453-2121, ਐਕਸਟੈਂਸ਼ਨ 3460 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222-TIPS (8477) ‘ਤੇ ਕਾਲ ਕਰਕੇ ਜਾਂ www.peelcrimestoppers.ca ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।