#cmbhagwantmann #drgurpreetkaur #twitteraccount #suspended #latestnews ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਅਚਾਨਕ ਸਸਪੈਂਡ ਹੋ ਗਿਆ ਹੈ। ਹਰਿਆਣਾ ਦੇ ਪਿਹੋਵਾ ਦੇ ਰਹਿਣ ਵਾਲੇ ਗੁਰਪ੍ਰੀਤ ਦਾ ਕੱਲ੍ਹ ਚੰਡੀਗੜ੍ਹ ਵਿੱਚ ਸੀਐਮ ਭਗਵੰਤ ਮਾਨ ਨਾਲ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਟਵਿਟਰ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇਹ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਹਾਲਾਂਕਿ ਖਾਤਾ ਸਸਪੈਂਡ ਹੋਣ ਤੋਂ ਬਾਅਦ ਇਸ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਬੀਤੇ ਦਿਨੀਂ ਡਾ: ਗੁਰਪ੍ਰੀਤ ਕੌਰ ਦੀ ਮਹਿੰਦੀ ਦੀ ਐਕਸਕਲੂਸਿਵ ਫੋਟੋ ਵੀ ਇਸੇ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਸੀ। ਵਿਆਹ ਤੋਂ ਬਾਅਦ ਵੀ ਇਸ ਅਕਾਊਂਟ ਤੋਂ ਮੈਸੇਜ ਦੇ ਨਾਲ ਡਾਕਟਰ ਗੁਰਪ੍ਰੀਤ ਦੀਆਂ ਸੀਐਮ ਭਗਵੰਤ ਮਾਨ ਨਾਲ ਕਈ ਫੋਟੋਆਂ ਪੋਸਟ ਕੀਤੀਆਂ ਗਈਆਂ ਸਨ।

ਭਗਵੰਤ ਮਾਨ ਦੀ ਘਰਵਾਲੀ ਦੇ ਨਾਮ ਤੋਂ ਬਣੇ ਖਾਤੇ ਦਾ ਭੇਤ..!ਭਗਵੰਤ ਮਾਨ ਦੀ ਦੂਜੀ ਘਰਵਾਲੀ ਦੇ ਨਾਮ ਤੋਂ ਬਣਿਆ ਇਕ ਟਵਿਟਰ ਖਾਤਾ ਸਸਪੈਂਡ ਹੋ ਗਿਆ ਹੈ।ਸਾਨੂੰ ਨਹੀੰ ਪਤਾ ਕਿ ਇਹ ਖਾਤਾ ਭਗਵੰਤ ਮਾਨ ਦੀ ਘਰਵਾਲੀ ਦਾ ਸੀ ਜਾਂ ਨਹੀਂ। ਪਰ ਇਸ ਖਾਤੇ ਵਿੱਚ ਬਹੁਤ ਕੁਝ ਹੈਰਾਨੀਜਨਕ ਸੀ। ਤਹਾਨੂੰ ਕੁਝ ਤੱਥ ਦੱਸ ਰਹੇ ਹਾਂ, ਵਿਆਖਿਆ ਆਪ ਕਰ ਲਿਓ।

ਇਸ ਟਵਿੱਟਰ ਖਾਤੇ ਵਿੱਚ ਇੱਕ ਬਹੁਤ ਖਾਸ ਗੱਲ ਸੀ। ਇਹ ਟਵਿਟਰ ਖਾਤਾ ਗੁਰਪ੍ਰੀਤ ਕੌਰ ਦੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਇੱਕ ਸਾਲ ਪਹਿਲਾਂ, ਭਾਵ ਕਿ 2018 ਵਿੱਚ ਬਣਿਆ।ਇਹ ਖਾਤਾ ਦੇਖਣ ਤੋੰ ਸਾਫ ਪਤਾ ਲੱਗਦਾ ਸੀ ਕਿ ਇਹ ਖਾਤਾ ਕਿਸੇ ਆਪ ਸਮਰਥਕ ਦਾ ਸੀ। ਉਸ ਆਪ ਸਮਰਥਕ ਦਾ ਜੋ ਦਿੱਲੀ ਵਾਲੀ ਟੀਮ ਨਾਲ ਜੁੜਿਆ ਸੀ। ਇਸ ਖਾਤੇ ਵੱਲੋਂ ਬਹੁਤੇ ਰੀਟਵੀਟ ਤੇ ਲਾਈਕ ਦਿੱਲੀ ਵਾਲੇ ਲੀਡਰਾਂ ਦੇ ਹੁੰਦੇ ਸਨ।

2019 ਵਿੱਚ ਜਾ ਕੇ ਇਸ ਖਾਤੇ ਤੋਂ ਭਗਵੰਤ ਮਾਨ ਦਾ ਪਹਿਲਾ ਰੀਟਵੀਟ ਹੁੰਦਾ ਹੈ। ਜਦੋਂ ਐਸ ਪੀ ਉਬਰਾਏ ਦੀ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਰਾਘਵ ਚੱਡੇ ਨਾਲ ਹੋਈ ਮੁਲਾਕਾਤ ਦੀ ਖਬਰ ਟ੍ਰਿਬਿਊਨ ਅਖਬਾਰ ‘ਚ ਲੱਗਦੀ ਹੈ। ਤਾਂ ਭਗਵੰਤ ਮਾਨ ਦੀ ਘਰਵਾਲੀ ਦੇ ਨਾਮ ਤੋਂ ਬਣਿਆ ਇਹ ਖਾਤਾ ਇਸ ਖਬਰ ‘ਚ ਕੇਜਰੀਵਾਲ ਦੀ ਪਾਰਟੀ ਦਾ ਬਚਾਅ ਕਰਦਾ ਹੈ। ਜਦੋਂ ਕਿ ਭਗਵੰਤ ਮਾਨ ਤਾਂ ਇਸ ਖਬਰ ਤੋਂ ਬਹੁਤ ਔਖਾ ਸੀ।


ਫੇਰ ਪਤਾ ਨਹੀਂ ਕੀ ਹੁੰਦਾ ਹੈ। ਜਿਹੜਾ ਖਾਤਾ ਤਿੰਨ ਸਾਲ ਤੋਂ ਆਪ ਦੀ ਦਿੱਲੀ ਲੀਡਰਸ਼ਿਪ ਅਤੇ ਭਗਵੰਤ ਮਾਨ ਦਾ ਪ੍ਰਚਾਰ ਕਰ ਰਿਹਾ ਸੀ। ਉਹ ਖਾਤਾ ਅਚਾਨਕ ਸਤੰਬਰ 2021 ਵਿੱਚ ਭੇਦਭਰੇ ਤਰੀਕੇ ਨਾਲ ਸਿਆਸੀ ਤੌਰ ‘ਤੇ ਸ਼ਾਂਤ ਹੋ ਜਾਂਦਾ ਹੈ। ਹੋਰ ਟਵੀਟ ਹੁੰਦੇ ਰਹਿੰਦੇ ਹਨ। ਪਰ ਪੰਜਾਬ ਜਾਂ ਆਪ ਦੀ ਸਿਆਸਤ ਨਾਲ ਸਬੰਧਤ ਕੁਝ ਵੀ ਟਵੀਟ ਨਹੀਂ ਕੀਤਾ ਜਾਂਦਾ। ਉਸ ਤੋਂ ਬਾਅਦ ਕੋਈ ਸਿਆਸੀ ਗਤੀਵਿਧੀ ਇਸ ਖਾਤੇ ਤੋਂ ਨਹੀੰ ਹੁੰਦੀ। ਜਦੋਂ ਕਿ ਇਸ ਤੋਂ ਅਗਲੇ ਪੰਜ ਮਹੀਨੇ ਤਾਂ ਪੰਜਾਬ ਦੀ ਸਿਆਸਤ ਵਿੱਚ ਪ੍ਰਚਾਰ ਵਜੋਂ ਬਹੁਤ ਮਹੱਤਵਪੂਰਨ ਸਨ। ਪਰ ਇਹ ਖਾਤਾ ਸਿਆਸੀ ਤੌਰ ‘ਤੇ ਚੁੱਪ ਰਹਿੰਦਾ ਹੈ।
ਹੁਣ ਤਹਾਨੂੰ ਯਾਦ ਕਰਵਾ ਦੇਈਏ ਕਿ ਸਤੰਬਰ 2021 ਵਿੱਚ ਹੀ ਪ੍ਰਾਈਮ ਏਸ਼ੀਆ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਿਸੇ ਵੱਡੇ ਲੀਡਰ ਦੀ ਸੀਡੀ ਬਣੀ ਹੋਣ ਦੀ ਖਬਰ ਚਲਾਈ ਸੀ। ਅਤੇ ਕਿਹਾ ਸੀ ਕਿ ਇਹ ਸੀਡੀ ਦਿੱਲੀ ਦੀ ਲੀਡਰਸ਼ਿਪ ਕੋਲ ਪਹੁੰਚ ਚੁੱਕੀ ਹੈ।


ਗੁਰਪ੍ਰੀਤ ਕੌਰ ਨਾਮ ਤੋਂ ਬਣੇ ਖਾਤੇ ਦੇ ਸਿਆਸੀ ਤੌਰ ‘ਤੇ ਸ਼ਾਂਤ ਹੋਣ ਅਤੇ ਸੀਡੀ ਵਾਲੀ ਖਬਰ ਚੱਲਣ ਦਾ ਸਮਾਂ ਬਹੁਤ ਢੁਕਵੇਂ ਤਰੀਕੇ ਨਾਲ ਮੇਲ ਖਾਂਦਾ ਹੈ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ।
ਫੇਰ ਇਹ ਖਾਤਾ ਸਿਆਸੀ ਤੌਰ ‘ਤੇ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਪੰਦਰਾਂ ਕੁ ਦਿਨ ਬਾਅਦ ਹਰਕਤ ‘ਚ ਆਉਂਦਾ ਹੈ ਤੇ ਫੇਰ ਲਗਾਤਾਰ ਭਗਵੰਤ ਮਾਨ ਦੇ ਟਵੀਟਾਂ ਨੂੰ ਰੀਟਵੀਟ ਕਰਨ ਲੱਗਦਾ ਹੈ।
ਇਸ ਖਾਤੇ ਦੇ ਟਵੀਟਾਂ ਵਾਂਗ ਭਗਵੰਤ ਮਾਨ ਦੇ ਵਿਆਹ ਵਿੱਚ ਵੀ ਦਿੱਲੀ ਦੀ ਲੀਡਰਸ਼ਿਪ ਹਾਵੀ ਰਹਿੰਦੀ ਹੈ। ਇਸ ਖਾਤੇ ਦੇ ਟਵੀਟਾਂ ਵਿੱਚੋਂ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਗਾਇਬ ਰਹਿੰਦੀ ਹੈ ਤੇ ਭਗਵੰਤ ਮਾਨ ਦੇ ਵਿਆਹ ਚੋਂ ਵੀ।


ਇਹ ਖਾਤਾ ਕੋਈ ਆਮ ਆਪ ਸਮਰਥਕ ਦਾ ਖਾਤਾ ਨਹੀਂ ਸੀ। ਇਸ ਗੱਲ ਦਾ ਇਕ ਹੋਰ ਸਬੂਤ ਹੈ। ਪਰ ਉਸ ਦਾ ਖੁਲਾਸਾ ਸਹੀ ਸਮੇਂ ਤੇ ਕਰਾਂਗੇ।ਫਿਲਹਾਲ ਤੁਸੀਂ ਇਸ ਖਾਤੇ ਦੇ ਖਾਸ ਹੋਣ ਦਾ ਅੰਦਾਜਾ ਇਸੇ ਗੱਲ ਤੋੰ ਲਾ ਸਕਦੇ ਹੋ ਕਿ ਇਸ ਖਾਤੇ ਕੋਲ ਭਗਵੰਤ ਮਾਨ ਦੀ ਘਰਵਾਲੀ ਦੀ ਚੂੜੇ ਵਾਲੀ ਹੇਠਲੀ ਫੋਟੋ ਸੀ, ਜੋ ਕਿਸੇ ਹੋਰ ਕੋਲ ਨਹੀਂ ਸੀ। ਫਿਲਹਾਲ ਐਨਾ ਹੀ


#ਮਹਿਕਮਾ_ਪੰਜਾਬੀ