ਪੁਲਿਸ ਮੁਕਾਬਲੇ ‘ਚ ਮਾਰੇ ਗਏ ਸ਼ੂਟਰ ਜਗਰੂਪ ਰੂਪਾ ਦੀ ਮਾਂ ਦਾ ਬਿਆਨ #PunjabPolice #Encounter #jagruproopa #Mother ਐਨਕਾਊਂਟਰ ‘ਚ ਮਾਰੇ ਗਏ ਜਗਰੂਪ ਰੂਪਾ ਦੀ ਮਾਂ ਆਈ ਕੈਮਰੇ ਸਾਮ੍ਹਣੇ ਪਿਓ ਕਹਿੰਦਾ ਨਾ ਲਾਸ਼ ਲੈਣ ਜਾਵਾਂਗੇ ਨਾ ਸਸਕਾਰ ਕਰਨਾ #JagroopRupa #Mother #PunjabPolice #Encounter #ManuKusa #JusticeForSidhuMooseWala #Amritsar
ਗਾਇਕ ਸਿੱਧੂ ਮੂਸਵਾਲਾ ਕਤਲ ਕਾਂਡ ’ਚ ਲੋੜੀਦੇ ਸ਼ੂਟਰ ਜਗਰੂਪ ਸਿੰਘ ਉਰਫ਼ ਰੂਪਾ ਦੇ ਅੰਮ੍ਰਿਤਸਰ ਦੇ ਨਜ਼ਦੀਕ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਪੱਟੀ ਦੇ ਨੇੜਲੇ ਪਿੰਡ ਜੋੜਾ ਦੇ ਖੇਤਾਂ ’ਚ ਬਣੇ ਉਸ ਦੇ ਘਰ ਵਿੱਚ ਪੂਰੀ ਤਰ੍ਹਾਂ ਨਾਲ ਸੁੰਨਸਾਨ ਸੀ। ਮੀਡੀਏ ਵੱਲੋਂ ਜਗਰੂਪ ਸਿੰਘ ਦੇ ਘਰ ਪਹੁੰਚ ਕੀਤੀ ਗਈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਘਰ ਅੰਦਰ ਵੜਨ ਦੀ ਆਗਿਆ ਨਹੀਂ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਵੀ ਦੂਰੀ ਬਣਾਈ ਗਈ। ਰੂਪਾ ਦੇ ਪਿਤਾ ਬਲਵਿੰਦਰ ਸਿੰਘ ਨੇ ਜੇ ਜਗਰੂਪ ਸਿੰਘ ਉਰਫ ਰੂਪਾ ਨੇ ਕਿਸੇ ਦਾ ਪੁੱਤ ਕਤਲ ਕੀਤਾ ਹੈ ਤਾਂ ਪੁਲੀਸ ਨੇ ਵੀ ਉਸ ਦਾ ਮੁਕਾਬਲਾ ਕਰ ਦਿੱਤਾ ਹੈ। ਉਹ ਆਪਣੇ ਪੁੱਤ ਦੀ ਲਾਸ਼ ਲੈਣ ਨਹੀਂ ਜਾਵੇਗਾ। ਦੱਸਣਯੋਗ ਹੈ ਕਿ ਜਗਰੂਪ ਸਿੰਘ ਰੂਪਾ ਦੀ ਅਪਰਾਧਿਕ ਗਤੀਵਿਧੀਆਂ ਤੋਂ ਦੁਖੀ ਹੋ ਕੇ ਉਸ ਦੇ ਪਰਿਵਾਰ ਵੱਲੋਂ ਲੰਮਾ ਸਮਾਂ ਪਹਿਲਾ ਉਸਨੂੰ ਘਰ ਵਿੱਚੋਂ ਬੇਦਖ਼ਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਤੇ AK-47 ਚਲਾਉਣ ਵਾਲੇ ਮੰਨੂ ਕੁੱਸੇ ਦੇ ਐਨਕਾਊਂਟਰ ਤੋਂ ਬਾਅਦ ਪਿੰਡ ਵਾਸੀਆਂ ਨੇ ਕੀਤੇ ਵੱਡੇ ਖੁਲਾਸੇ..
ਇਥੇ ਘਰਿੰਡਾ-ਹੁਸ਼ਿਆਰ ਨਗਰ ਸੜਕ ’ਤੇ ਪਿੰਡ ਭਕਨਾ ਨੇੜੇ ਗੈਂਗਸਟਰਾਂ ਅਤੇ ਪੁਲੀਸ ਵਿਚਾਲੇ ਮੁਕਾਬਲਾ ਖਤਮ ਹੋ ਗਿਆ ਹੈ। ਪੁਲੀਸ ਕਮਾਂਡੋ ਨੇ ਇਮਾਰਤ ਦੇ ਉੱਪਰ ਚੜ੍ਹਕੇ ਹੱਥ ਹਿਲਾ ਕੇ ਮੁਕਾਬਲਾ ਖਤਮ ਹੋਣ ਦੀ ਪੁਸ਼ਟੀ ਕੀਤੀ। ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ ਹਨ। ਉਨ੍ਹਾਂ ਪਛਾਣ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਵਜੋਂ ਕੀਤੀ ਗਈ ਹੈ। ਮੁਕਾਬਲੇ ਦੌਰਾਨ ਤਿੰਨ ਪੁਲੀਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲੀਸ ਸੂਤਰਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਮੁਕਾਬਲੇ ਦੀ ਕਵਰੇਜ ਕਰ ਰਹੇ ਪੱਤਰਕਾਰ ਨੂੰ ਵੀ ਗੋਲੀ ਲੱਗੀ ਹੈ। ਪੁਲੀਸ ਨੇ ਪਿੰਡ ਵਿੱਚ ਆਉਣ-ਜਾਣ ਵਾਲੇ ਸਾਰੇ ਰਸਤੇ ਘੇਰੇ ਹੋਏ ਹਨ। ਗੈਂਗਸਟਰਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਹ ਇਥੇ ਪਿੰਡ ਤੋਂ ਬਾਹਰ ਲੁਕੇ ਹੋਏ ਸਨ ਅਤੇ ਪੁਲੀਸ ਨੂੰ ਇਸ ਦੀ ਜਾਣਕਾਰੀ ਮਿਲੀ ਸੀ। ਇਸ ਦੌਰਾਨ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਵੀ ਮੌਕੇ ’ਤੇ ਪੁੱਜ ਚੁੱਕੇ ਹਨ।ਅੱਜ ਜਦੋਂ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਇਲਾਕੇ ਨੂੰ ਘੇਰਾ ਪਾਇਆ ਤਾਂ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਪੁਲੀਸ ਵੱਲੋਂ ਵੀ ਗੋਲੀ ਚਲਾਈ ਗਈ। ਪੁਲੀਸ ਮੁਕਾਬਲੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਅਪਰੇਸ਼ਨਨ ਸੈੱਲ ਤੇ ਹੋਰ ਪੁਲੀਸ ਜਵਾਨ ਸ਼ਾਮਲ ਸਨ।
ਮੂਸੇਵਾਲਾ ਦੇ ਕਾਤਲਾਂ ਦੇ Encounter ਮਗਰੋਂ ਪਹਿਲੀ Video ਆਈ ਸਾਮ੍ਹਣੇ,ਇੰਝ ਹੋਇਆ Operation #Amritsar #PunjabPolice #Encounter #JagroopRupa #ManuKusa #JusticeForSidhuMooseWala
ਇਹ ਗੱਲ ਸਰਕਾਰਾਂ ਦੇ ਹੱਕ ‘ਚ ਜਾਂਦੀ ਕਿ ਪੰਜਾਬ ਦੇ ਨੌਜਵਾਨ ਕਿਸੇ ਸੋਚ ਜਾਂ ਵਿਚਾਰਧਾਰਾ ਅਧੀਨ ਹਥਿਆਰ ਨਾ ਚੁੱਕਣ ਬਲਕਿ ਸਿਸਟਮ ਤੋਂ ਬਾਗੀ ਹੋ ਕੇ ਗੈਂਗਸਟਰ ਬਣ ਜਾਣ। ਗੈਂਗਸਟਰਾਂ ਨੂੰ ਸਟੇਟ ਫਿਰ ਆਪਣੇ ਹਿਤਾਂ ਲਈ ਵਰਤਦੀ ਹੈ, ਵਿਰੋਧੀ ਖਤਮ ਕਰਵਾਏ ਜਾਂਦੇ, ਦਬਕਾਏ ਜਾਂਦੇ, ਚੁੱਪ ਕਰਵਾਏ ਜਾਂਦੇ। ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਵਰਤ ਕੇ ਫਿਰੌਤੀਆਂ ‘ਚੋਂ ਹਿੱਸਾ ਲੈਂਦਾ ਤੇ ਫਿਰ ਇੱਕ ਦਿਨ ਜਦ ਲੋਕਾਈ ‘ਚ ਇਨ੍ਹਾਂ ਪ੍ਰਤੀ ਗੁੱਸਾ ਵੱਧ ਜਾਵੇ ਤਾਂ ਲੋਕਾਂ ਦੀ ਪੁਰ-ਜ਼ੋਰ ਮੰਗ ‘ਤੇ ਅਮਨ ਸ਼ਾਂਤੀ ਬਹਾਲ ਕਰਨ ਲਈ ਗੈਂਗਸਟਰ ਨੂੰ ਮਾਰ ਦਿੱਤਾ ਜਾਂਦਾ।
ਕਿਸੇ ਸੋਚ ਜਾਂ ਵਿਚਾਰਧਾਰਾ ਨਾਲ ਨਾ ਜੁੜੇ ਹੋਣ ਕਾਰਨ ਕੋਈ ਧਿਰ ਉਨ੍ਹਾਂ ਨਾਲ ਨਹੀਂ ਖੜ੍ਹਦੀ। ਬਹੁਤੇ ਲੋਕ ਉਨ੍ਹਾਂ ਦੇ ਮਾਰੇ ਜਾਣ ’ਤੇ ਖੁਸ਼ੀ ਜ਼ਾਹਰ ਕਰਦੇ ਹਨ, ਕੁਝ ਚੁੱਪ ਰਹਿੰਦੇ ਹਨ। ਸਰਕਾਰਾਂ ਦੇ ਇਹ ਵਰਤਾਰਾ ਬੜਾ ਸੂਤ ਬਹਿੰਦਾ। ਪੁਲਿਸ ਕਹਿੰਦੀ ਹੁੰਦੀ ਸੀ ਕਿ ਗੈਂਗਸਟਰ ਮਨਪ੍ਰੀਤ ਮੰਨਾ ਤੇ ਜਗਰੂਪ ਰੂਪਾ ਮਰਹੂਮ ਗਾਇਕ ਸਿੱਧੂ ਮੂਸੇਆਲਾ ਨੂੰ ਮਾਰਨ ਦੇ ਦੋਸ਼ੀ ਸਨ। ਸੋ ਅੱਜ ਉਨ੍ਹਾਂ ਦਾ ਮੁਕਾਬਲੇ ‘ਚ ਮਾਰਿਆ ਜਾਣਾ ਬਹੁਤੇ ਲੋਕਾਂ ਨੂੰ ਜਾਇਜ਼ ਹੀ ਲੱਗੇਗਾ। ਇਹ ਗੱਲ ਵੱਖਰੀ ਹੈ ਕਿ ਮੰਨੇ ਦੇ ਪਿੰਡ ਕੁੱਸੇ ਦੇ ਲੋਕ ਮਹੀਨਾ ਪਹਿਲਾਂ ਦੇ ਕਹਿ ਰਹੇ ਕਿ ਮੰਨਾ ਪੁਲਿਸ ਨੇ ਚੁੱਕਿਆ ਹੋਇਆ।
ਇਸ ਮੁਕਾਬਲੇ ਤੋਂ ਬਾਅਦ ਕਈ ਜ਼ਰੂਰ ਸੋਚਣਗੇ ਕਿ ਪੁਲਿਸ ਹੀ ਕਹਿੰਦੀ ਸੀ ਕਿ ਇਹ ਦੋਸ਼ੀ ਹਨ, ਪੁਲਿਸ ਨੇ ਹੀ ਮਾਰ ਦਿੱਤੇ। ਸਬੂਤਾਂ ਸਹਿਤ ਖੁਲਾਸਾ ਕਿੱਥੇ ਹੈ ਕਿ ਇਨ੍ਹਾਂ ਨੇ ਹੀ ਸਿੱਧੂ ਨੂੰ ਮਾਰਿਆ ਜਾਂ ਮਰਵਾਇਆ ਸੀ? ਪਰ ਸਿੱਧੂ ਨੂੰ ਮਾਰਨ ਦਾ ਦੁੱਖ ਹੀ ਏਨਾ ਵੱਡਾ ਕਿ ਸਾਨੂੰ ਬਹੁਤਿਆਂ ਨੂੰ ਇਨ੍ਹਾਂ ਦਾ ਮਾਰਿਆ ਜਾਣਾ ਸਹੀ ਹੀ ਲੱਗਣਾ। ਤੱਥ ਇਹ ਵੀ ਹੈ ਕਿ ਜਿਹੜੇ ਪੰਜਾਬ ਤੋਂ ਬਾਹਰਲੇ ਸਾਰੇ ਕਥਿਤ ਸ਼ੂਟਰ ਆਦਿ ਇਸ ਮਾਮਲੇ ‘ਚ ਫੜੇ ਹਨ, ਉਹ ਸਾਰੇ ਜੇਲ੍ਹਾਂ ‘ਚ ਹਨ।
ਪੰਜਾਬ ਦੇ ਪੁੱਤ ਜਿੰਨਾ ਚਿਰ ਸਟੇਟ ਦੀ ਇਹ ਖੇਡ ਨਹੀਂ ਸਮਝਣਗੇ, ਗੈਂਗਸਟਰ ਬਣ-ਬਣ ਮਰਦੇ ਰਹਿਣਗੇ।ਸਿੱਧੂ ਦੇ ਕਤਲ ਵਿੱਚ ਵਰਤੇ ਗਏ ਮੋਹਰੇ ਮਾਰੇ ਜਾਣਗੇ, ਜੇਲ੍ਹਾਂ ‘ਚ ਰਹਿਣਗੇ ਪਰ ਅਸਲ ਕਾਤਲ ਕਦੇ ਵੀ ਨਹੀਂ ਫੜੇ ਜਾਣਗੇ ਤੇ ਫਿਰ ਇੱਕ ਦਿਨ ਅਸੀਂ ਇਹ ਸਭ ਕੁਝ ਭੁੱਲ ਜਾਵਾਂਗੇ। ਮਾਰੇ ਗਏ ਗੈਂਗਸਟਰ ਦੀ ਮਾਤਾ ਇਹ ਕਹਿ ਕੇ ਸਬਰ ਕਰ ਰਹੀ ਹੈ ਕਿ ਅੱਜ ਇੱਕ ਵਿਲਕਦੀ ਮਾਂ (ਸਿੱਧੂ ਦੀ ਮਾਂ) ਨੂੰ ਇਨਸਾਫ਼ ਮਿਲ ਗਿਆ, ਕਦੇ ਮੈਨੂੰ ਵੀ ਮਿਲ ਜਊ। ਇਸ ਵੇਲੇ ਅਮਲ ਕਰਨ ਵਾਲੀ ਗੱਲ ਉਹ ਹੈ, ਜੋ ਮਰਹੂਮ ਸਿੱਧੂ ਦੇ ਪਿਤਾ ਸ. ਬਲਕੌਰ ਸਿੰਘ ਨੇ ਕਹੀ ਸੀ ਕਿ ਬੰਦ ਕਰੋ ਇੱਕ ਦੂਜੇ ਤੋਂ ਬਦਲੇ ਲੈਣੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਮੇਰੀ ਸਰਕਾਰ ਵੱਲੋਂ ਗੈਂਗਸਟਰ ਕਲਚਰ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫ਼ਲਤਾ ਲਈ ਵਧਾਈ
ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ…
— Bhagwant Mann (@BhagwantMann) July 20, 2022
ਸਧਾਰਨ ਬੰਦਾ ਇਨਕਾਉੰਟਰ ਨੂੰ ਸਿੱਧੂ ਮੂਸੇਵਾਲੇ ਦਾ ਬਦਲਾ ਸਮਝ ਕੇ ਖੁਸ਼ ਹੋ ਸਕਦਾ ਕਿਉੰ ਕਿ ਆਮ ਬੰਦੇ ਨੂੰ ਪਤਾ ਕਿ ਕਾਨੂੰਨ, ਲੋਕਤੰਤਰ, ਸਿਸਟਮ ਕਿਤਾਬੀ ਗੱਲਾਂ ਨੇ ਅਸਲ ਨਿਆਂ ਤਾਂ ਰੱਬ ਕਰਦਾ। ਸਾਡਾ ਉਨਾਂ ਮਾਰਿਆ ਸੀ ਉਹ ਕਿਸੇ ਨੇ ਮਾਰਤੇ,ਆਦਲੇ ਦਾ ਬਦਲਾ ਲੈ ਲਿਆ। ਇਹ ਦੋਵੇੰ ਹਾਦਸੇ ‘ਚ ਵੀ ਮਰ ਜਾਂਦੇ ਤੇ ਲੋਕਾਈ ਨੇ ਕਹਿਣਾ ਸੀ ਨਿਆ ਹੋ ਗਿਆ। ਆਮ ਬੰਦਾ ਦੋਵੇੰ ਪਾਸੇ ਦੀ ਹਿੰਸਾ ਨੂੰ ਇਕੋ ਜਿਹਾ ਸੈਲੀਬਰੇਟ ਕਰਦਾ। ਸਰਕਾਰ ਤੇ ਪੁਲਿਸ ਵੱਲੋੰ ਇਹ ਕਤਲ ਕੀਤੇ ਹੀ ਸਧਾਰਨ ਲੋਕਾਂ ਦੀ ਇਸ ਭਾਵਨਾ ਤੇ ਪੂਰੇ ਉਤਰਨ ਲਈ ਗਏ ਨੇ। ਤੁਸੀੰ ਭਗਵੰਤ ਮਾਨ ਦਾ ਟਵੀਟ ਵੇਖ ਲਵੋ।ਪਰ ਸਾਡਾ ਸਵਾਲ ਪੱਤਰਕਾਰਾਂ, ਅਦੀਬਾਂ ਵਿਦਵਾਨਾਂ ਨੂੰ ਏ ਜੋ ਹਮੇਸ਼ਾ ਲੋਕਤੰਤਰ, ਸਿਸਟਮ, ਨਿਆ ਤੇ ਹਿੰਸਾ ਦੀ ਗੱਲ ਕਰਦੇ ਨੇ । ਉਨਾਂ ਦੀ ਖੁਸ਼ੀ ਸਮਝ ਤੋੰ ਬਾਹਰ ਹੈ। ਮੰਨਲੋ ਚਾਰ ਥੰਮਾਂ ਤੇ ਖਲੋਤੀ ਕਿਸੇ ਇਮਾਰਤ (ਲੋਕਤੰਤਰ) ਦੇ ਦੋ ਥੰਮ (ਕਾਨੂੰਨ ਤੇ ਪੁਲਿਸ) ਕੱਠੇ ਡਿਗ ਪੈਣ ਤਾਂ ਕੀ ਚੌਥਾ ਥੰਮ ਹੱਸੂ ਜਾਂ ਰੋਊ ? ਇਹਨਾਂ ਦੀ ਇਮਾਰਤ ਦੇ ਅੱਜ ਤਿੰਨ ਥੰਮ ਕੱਠੇ ਡਿਗ ਪਏ। ਉਝ ਸੱਚ ਇਹ ਆ ਕਿ ਲੋਕਤੰਤਰ ਤੇ ਹੈ ਈ ਨਹੀੰ ਕੱਲੇ ਥੰਮ ਈ ਆ .ਉਹ ਵੀ ਅੰਗਰੇਜਾਂ ਦੇ ਵੇਲੇ ਦੇ …ਛੱਤ ਤੇ ਨਹਿਰੂ ਗਾਂਧੀ ਹੁਰਾਂ ਕੋਲ ਪਈ ਈ ਨਹੀੰ।
#ਮਹਿਕਮਾ_ਪੰਜਾਬੀ
ਮੂਸੇਵਾਲਾ ਦੇ ਕਾਤਲਾਂ ਦੇ ਐਨਕਾਉਂਟਰ ਮਗਰੋਂ ਆਹ ਵੀਡਿਓ ਆਈ ਸਾਮ੍ਹਣੇ,ਪੈਰਾਂ ‘ਚ ਪਈ AK 47 #Amritsar #PunjabPolice #Encounter #JagroopRupa #ManuKusa #JusticeForSidhuMooseWala