ਇੰਗਲੈਂਡ ਵਿੱਚ ‘ਸਫਰੀ ਬੁਆਏਜ਼’ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਪਿਛੋਕੜ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਕਾਲਾ ਸੰਘਿਆਂ ਨੇੜਲੇ ਪਿੰਡ ਬਲੇਰਖਾਨਪੁਰ ਤੋਂ ਹੈਸ ਜਿਸ ਤੋਂ ਬਾਅਦ ਉਹ ਇੰਗਲੈਂਡ ‘ਚ ਵੱਸ ਗਏ ਸਨ।

ਬਲਵਿੰਦਰ ਸਫਰੀ 63 ਵਰ੍ਹਿਆਂ ਵਿੱਚ ਆਖਰੀ ਸਾਹ ਲਏ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪਿਛਲੇ ਕਾਫ਼ੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੀੜ੍ਹਤ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। 1990 ਵਿੱਚ ਸਫਰੀ ਬੁਆਏਜ਼ ਬੈਂਡ ਦਾ ਬਣਾਇਆ ਸੀ। ਬਲਵਿੰਦਰ ਸਫਰੀ ਨੇ ‘ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ’, ‘ਰਾਹੇ ਰਾਹੇ ਜਾਣ ਵਾਲੀਏ’,‌’ਅੰਬਰਾਂ ਤੋਂ ਆਈ ਹੋਈ ਹੂਰ ਲੱਗਦੀ’ ‘ਪਾ ਲੈ ਭੰਗੜੇ ਕਰੋ ਚਿੱਤ ਰਾਜ਼ੀ’ “ਚੰਨ ਮੇਰਾ ਮੱਖਨਾ” “ਆਜਾ ਬਿੱਲੋ ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਸਨ।

ਕਾਲ਼ਾ ਸੰਘਿਆਂ ਤੋਂ ਕਰੀਬ 4 ਮੀਲ ਤੇ ਸਥਿਤ ਪਿੰਡ ਬਲੇਰ ਖਾਨਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਜਨਮੇ ਤੇ ਸਫ਼ਰੀ ਬੁਆਏਜ਼ ਗਰੁੱਪ ਨਾਲ ਇੰਗਲੈਂਡ ਸਮੇਤ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਲੰਮੀ ਬਿਮਾਰੀ ਪਿੱਛੋਂ ਦੇਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਪਿੰਡ ਬਲੇਰਖਾਨਪੁਰ (ਕਪੂਰਥਲਾ) ਤੋਂ ਆਪਣੀ ਗਾਇਕੀ ਦੀ ਸ਼ੁਰੁਆਤ ਕਰਕੇ ਫਿਰ ਇੰਗਲੈਂਡ ਜਾ ਵਸੇ ਗਾਇਕ ਸਫ਼ਰੀ ਦੇ ਪ੍ਰਸਿੱਧ ਗੀਤਾਂ ਵਿੱਚ “ਪਾ ਲੳ ਭੰਗੜੇ ਕਰੋ ਚਿੱਤ ਰਾਜੀ, ਅੰਬਰਾਂ ਤੋਂ ਆਈ ਹੋਈ ਹੂਰ, ਰਾਹੇ ਰਾਹੇ ਜਾਣ ਵਾਲੀਏ ਆਦਿ ਅਣਗਿਣਤ ਗੀਤਾਂ ਰਾਹੀਂ ਦੁਨੀਆ ‘ਤੇ ਆਪਣਾ ਅਤੇ ਇਲਾਕੇ ਦਾ ਨਾਂਅ ਚਮਕਾਇਆ। ਉਹਨਾਂ ਦਾ ਅਖੀਰਲਾ ਗੀਤ “ਧਮਾਲਾਂ” ਪਿਛਲੇ ਵਰ੍ਹੇ ਰਿਲੀਜ਼ ਹੋਇਆ ਜਿਸ ਨੂੰ ਸਰੋਤਿਆਂ ਦਾ ਮਣਾਂ ਮੂੰਹੀਂ ਪਿਆਰ ਮਿਲਿਆ। ਬਲਵਿੰਦਰ ਸਫ਼ਰੀ ਨੂੰ ਸੰਗੀਤ ਦੀ ਦੁਨੀਆ ਵਿੱਚ ਬੀਟ ਸਟਾਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 63 ਸਾਲਾ ਗਾਇਕ ਸਫ਼ਰੀ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦਾ ਵਿਦੇਸ਼ ਵਿਖੇ ਅਪ੍ਰੈਲ ਮਹੀਨੇ ਦਿਲ ਦਾ ਆਪ੍ਰੇਸ਼ਨ ਹੋਣ ਉਪਰੰਤ ਹਸਪਤਾਲ ਛੁੱਟੀ ਮਿਲ ਗਈ ਪਰ ਉਹਨਾਂ ਦੀ‌ ਸਿਹਤ ਸਬੰਧੀ ਮੁਸ਼ਕਿਲਾਂ ਠੀਕ ਨਾ ਹੋਣ ਕਾਰਨ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਮੌਤ ਦੀ ਖ਼ਬਰ ਨਾਲ ਉਹਨਾਂ ਦੀ ਜਨਮ ਭੂਮੀ ਬਲੇਰ ਖਾਨਪੁਰ, ਕਾਲਾ ਸੰਘਿਆਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਫ਼ਰੀ ਦੀ ਮੌਤ ਦੀ ਖ਼ਬਰ ਆਉਣ ਤੇ ਪ੍ਰਸਿੱਧ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਨੇ ਆਪਣੇ ਆਪਣੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਫ਼ਰੀ ਦੀ ਮੌਤ ਤੇ ਦੁਖ ਪ੍ਰਗਟ ਕੀਤਾ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬਲਵਿੰਦਰ ਸਫ਼ਰੀ ਆਪਣੇ ਗੀਤਾਂ ਰਾਹੀਂ ਦੁਨੀਆ ‘ਤੇ ਹਮੇਸ਼ਾ ਜਿਉਂਦਾ ਰਹੇਗਾ।