ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਛੇ ਗੁਜਰਾਤੀ ਵਿਦਿਆਰਥੀ, ਜਿਨ੍ਹਾਂ ਨੇ IELTS ‘ਚ 6.5 ਤੋਂ 7 ਬੈਂਡ ਹਾਸਲ ਕੀਤੇ ਸਨ, ਅਮਰੀਕਾ ਦੀ ਅਦਾਲਤ ਵਿੱਚ ਪੁੱਛੇ ਗਏ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ। ਜਾਰੀ ਜਾਂਚ ਵਿੱਚ ਵੱਡੇ ਘਪਲੇ ਦਾ ਖੁਲਾਸਾ ਹੋ ਸਕਦਾ ਹੈ।
ਕੈਨੇਡਾ ਸਟੱਡੀ ਵੀਜੇ ਤੇ ਆਉਣ ਤੋਂ ਬਾਅਦ ਗੈਰ-ਕਾਨੂਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਚ ਫੜੇ ਗਏ 7 ਬੈਂਡ ਲੈਕੇ ਆਏ ਗੁਜਰਾਤੀ ਵਿਦਿਆਰਥੀ ਅਮਰੀਕਾ ਦੀ ਇੱਕ ਅਦਾਲਤ ਚ ਅੰਗਰੇਜੀ ਚ ਗੱਲ ਨਾ ਕਰ ਸਕਣ ਕਰਕੇ ਚਰਚਾ ਚ ਹਨ। ਅਮਰੀਕੀ ਅਦਾਲਤ ਦੇ ਜੱਜ ਮੁਹਰੇ ਸਵਾਲਾ ਦੇ ਜਵਾਬ ਅੰਗਰੇਜੀ ਚ ਨਾ ਦੇਣ ਕਾਰਨ ਅਤੇ ਗੱਲਬਾਤ ਲਈ ਹਿੰਦੀ ਇੰਟਰਪਰੇਟਰ ਦੀ ਮੱਦਦ ਲੈਣ ਤੋਂ ਬਾਅਦ ਅਮਰੀਕੀ ਅਧਿਕਾਰੀਆ ਦੀ ਬੇਨਤੀ ਤੇ ਇਸ ਮਸਲੇ ਦੀ ਗੁਜਰਾਤ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਵਿਦਿਆਰਥੀ ਕਿਸ ਢੰਗ ਨਾਲ ਆਈਲੈਟਸ ਚ ਇੰਨੇ ਬੈਂਡ ਲੈ ਗਏ, ਜਿੰਨਾ ਨੂੰ ਅੰਗਰੇਜੀ ਦੀ ਬਹੁਤੀ ਸਮਝ ਨਹੀ ਹੈ ? ਪੁਲਿਸ ਮੁਤਾਬਕ ਇੰਨਾ ਦੇ ਟੈਸਟ ਲੈਣ ਵਾਲੀ ਏਜੰਸੀ ਦੇ ਮਾਲਕਾ ਨੂੰ ਵੀ ਅਦਾਲਤ ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਮਾਰਚ ਮਹੀਨੇ ਕੈਨੇਡਾ/ਅਮਰੀਕਾ ਦੀ ਸਰਹੱਦ ਨੇੜੇ ਸੇਂਟ ਰੇਗਿਸ ਨਦੀ ਵਿੱਚ ਇੱਕ ਕਿਸ਼ਤੀ ਤੋਂ 6 ਗੁਜਰਾਤੀ ਵਿਦਿਆਰਥੀਆ ਨੂੰ ਗੈਰ -ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਣ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਨ੍ਹਾਂ 6 ਜਣਿਆ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਹੈ।
ਕੁਲਤਰਨ ਸਿੰਘ ਪਧਿਆਣਾ