ਬਰੈਂਪਟਨ ਦੇ ਇੱਕ ਫਾਰਮ ਹਾਊਸ ਚ ਬੀਤੇ ਦਿਨੀਂ ਕਤਲ ਕੀਤੇ ਗਏ ਅੰਤਰ-ਰਾਸ਼ਟਰੀ ਵਿਦਿਆਰਥੀ ਲਖਬੀਰ ਸਿੰਘ ਬੈਂਸ (ਲੱਕੀ) ਦੇ ਮਾਮਲੇ ਚ ਪੀਲ ਪੁਲਿਸ ਵੱਲੋ ਉਸਦੇ ਹੀ ਦੋਸਤ ਸ਼ਰਨਦੀਪ ਕੁਮਾਰ ਨੂੰ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ ਜਿਸਦੀ ਕੋਰਟ ਪੇਸ਼ੀ 2 ਸਤੰਬਰ ਦੀ ਪਈ ਹੈ। ਮਿ੍ਰਤਕ ਲਖਬੀਰ ਸਿੰਘ ਬੈਂਸ ਪੰਜਾਬ ਦੇ ਬਲਾਚੌਰ ਨਾਲ ਸਬੰਧਤ ਸੀ। ਇਸਤੋ ਇਲਾਵਾ ਬਰੈਂਪਟਨ ਨਾਲ ਸਬੰਧਤ 31 ਸਾਲਾਂ ਲਕਸ਼ਬੀਰ ਸੰਘੇੜਾ ਦੀ ਜੌਰਜੀਅਨ ਬੇਅ ਚ ਡੁੱਬਣ ਨਾਲ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਲਖਸ਼ਬੀਰ ਸੰਘੇੜਾ ਨੂੰ ਕੋਲ ਖੜੇ ਲੋਕਾ ਵੱਲੋ ਪਾਣੀ ਚੋ ਬਾਹਰ ਕੱਢ ਲਿਆ ਗਿਆ ਸੀ ਪਰ ਉਸਨੂੰ ਪੈਰੀ ਸਾਉੰਡ ਹੈਲਥ ਸੈੰਟਰ ਚ ਮਿ੍ਰਤਕ ਐਲਾਨ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਬਹੁਤ ਵਾਰ ਐਡਵਾਈਜ਼ਰੀ ਦੇਣ ਦੇ ਬਾਵਜੂਦ ਵੀ ਪਾਣੀ ਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾ ਦਾ ਸਿਲਸਲਾ ਬੰਦ ਨਹੀ ਹੋ ਰਿਹਾ ਹੈ ।
ਕੁਲਤਰਨ ਸਿੰਘ ਪਧਿਆਣਾ ਤਸਵੀਰ ਮਿ੍ਰਤਕ ਲਖਬੀਰ ਬੈਂਸ

ਕੈਨੇਡਾ, ਅਮਰੀਕਾ ‘ਚ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਮੁੱਦਾ ਗਰਮਾਇਆ

ਕੈਨੇਡਾ ਅਤੇ ਅਮਰੀਕਾ ‘ਚ ਭਾਰਤ ਤੋਂ ਵਿਦਿਆਰਥੀਆਂ ਵਜੋਂ ਪਹੁੰਚ ਰਹੇ ਮੁੰਡੇ ਅਤੇ ਕੁੜੀਆਂ ਦਾ ਮੁੱਦਾ ਸਰਕਾਰੀ ਅਤੇ ਸਮਾਜਿਕ ਪੱਧਰਾਂ ‘ਤੇ ਗਰਮਾਇਆ ਹੋਇਆ ਹੈ, ਜੋ ਅੰਗਰੇਜੀ ਬੋਲਣ ‘ਚ ਅਸਮਰਥ ਹਨ, ਜਦੋਂਕਿ ਉਨ੍ਹਾਂ ਦੇ ‘ਆਈਈਲੈਟਸ’ ਵਿਚੋਂ 6 ਤੋਂ 8 ਬੈਂਡ ਤੱਕ ਹੁੰਦੇ ਹਨ¢ ਇਸ ਦੇ ਨਾਲ ਹੀ ਇਹ ਵੀ ਕਿ ਟੈਸਟ ਦੇ ਉਹ ਸਰਟੀਫਿਕੇਟ ਨਕਲੀ ਨਹੀਂ ਹੁੰਦੇ¢ ਪੰਜਾਬ ਪੁਲਿਸ ਵਲੋਂ ਬੀਤੇ ਦਿਨ ਚਾਰ ਗਿ੍ਫ਼ਤਾਰੀਆਂ ਕੀਤੇ ਜਾਣ ਤੋਂ ਬਾਅਦ ਹੁਣ ਤਾਜਾ ਮਾਮਲਾ ਅੱਧੀ ਕੁ ਦਰਜਨ ਗੁਜਰਾਤੀ ਮੁੰਡਿਆਂ (19 ਤੋਂ 21 ਸਾਲ) ਦਾ ਚਰਚਾ ‘ਚ ਆਇਆ ਹੈ, ਜੋ ਬੀਤੀ 19 ਮਾਰਚ ਨੂੰ ਸਟੱਡੀ ਵੀਜ਼ੇ ਨਾਲ ਕੈਨੇਡਾ ‘ਚ ਦਾਖਲ ਹੋਣ ਤੋਂ ਦੋ ਕੁ ਹਫ਼ਤਿਆਂ ਬਾਅਦ ਕਿਸ਼ਤੀ ‘ਚ ਸਵਾਰ ਹੋ ਕੇ ਦਰਿਆ ਰਾਹੀਂ ਗੈਰ-ਕਾਨੂੰਨੀ ਤਰੀਕੇ ਅਮਰੀਕਾ ‘ਚ ਵੜਨ ਦੀ ਕੋਸ਼ਿਸ਼ ਦੌਰਾਨ ਫੜੇ ਗਏ ਸਨ¢ ਪੁਲਿਸ ਵਲੋਂ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤਾਂ ਜੱਜ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਮੁੰਡਿਆਂ ਨੂੰ ਅੰਗਰੇਜੀ ਦਾ ਕੋਈ ਗਿਆਨ ਨਹੀਂ ਸੀ ਅਤੇ ਹਿੰਦੀ ਦੇ ਉਲਥਾਕਾਰਾਂ ਦੀ ਮਦਦ ਲੈਣੀ ਪਈ, ਜਦਕਿ ਸਰਟੀਫਿਕੇਟਾਂ ‘ਚ ਉਕਤ ਮੁੰਡਿਆਂ ਦੇ ਆਈਈਲੈਟਸ ਟੈਸਟ ਸਕੋਰ 6.5 ਅਤੇ 7 ਬੈਂਡ ਦਿਖਾਏ ਗਏ ਸਨ¢ ਇਸ ਕੇਸ ‘ਚ ਜਾਂਚ ਅਧਿਕਾਰੀਆਂ ਵਲੋਂ ਭਾਰਤ ‘ਚ ਅਮਰੀਕੀ ਅੰਬੈਸੀ ਦਾ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਮੁੰਬਈ ਸਥਿਤ ਅਮਰੀਕੀ ਕੌਂਸਲਖਾਨੇ ਵਲੋਂ ਮਹਿਸਾਨਾ (ਗੁਜਰਾਤ) ਦੇ ਐਸ.ਐਸ.ਪੀ. ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਲਿਖਤੀ ਸ਼ਿਕਾਇਤ ਭੇਜੀ ਗਈ ਹੈ¢