ਮੂਸੇਵਾਲੇ ਦੀ ਮਾਂ ਦੇ ਬੋਲਾਂ ਨੇ ਹਿਲਾਕੇ ਰੱਖ ਦਿੱਤਾ ਸਭ ਨੂੰ, ”ਸ਼ਗਨਪ੍ਰੀਤ ਨੂੰ ਮਾਰਦੇ ਮੇਰਾ ਪੁੱਤ ਸਿੱਧੂ ਕਿਉਂ ਮਾਰਿਆ ..ਗੈਂਗਸਟਰ ਲਾਰੈਂਸ ਬਿਸ਼ਨੋਈ ਤਾਂ ਸਰਕਾਰ ਦਾ ਮਹਿਮਾਨ, ਕਿਸੇ ਅਫ਼ਸਰ ਦੀ ਹਿੰਮਤ ਨਹੀਂ ਉਸਦੇ ਥੱਪੜ ਮਾਰ ਦੇਵੇ: ਸਿੱਧੂ ਮੂਸੇਵਾਲਾ ਦਾ ਪਿਤਾ #sidhumoosewalamotherspeech #sidhumoosewala

ਸਿੱਧੂ ਮੂਸੇਵਾਲਾ ਦਾ ਪਿਤਾ ਨੇ ਪੁਲਿਸ ਅਫ਼ਸਰਾਂ ਤੇ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ।ਸਿੱਧੂ ਮੂਸੇਵਾਲਾ ਦੇ ਪਿਤਾ ਬਲਾਕੌਰ ਸਿੰਘ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੇਂਸ ਪੰਜਾਬ ਦਾ ਗੇਸਟ ਬਣਿਆ ਹੋਇਆ ਹੈ।ਉਸਦੇ 25 ਤੋਂ ਵੱਧ ਰਿਮਾਂਡ ਹੋ ਚੁੱਕੇ ਹਨ।ਉਹ ਬ੍ਰਾਂਡਡ ਟੀਸ਼ਰਟਾਂ ‘ਚ ਪੋਜ਼ ਦੇ ਰਿਹਾ ਹੈ।

ਤੁਹਾਨੂੰ ਲੱਗਦਾ ਹੈ ਕਿ ਉਸ ਨੇ ਰਿਮਾਂਡ ‘ਤੇ ਲਿਆ ਹੈ।ਕਿਸੇ ਅਫਸਰ ਦੀ ਹਿੰਮਤ ਨਹੀਂ ਕਿ ਉਸ ਨੂੰ ਥੱਪੜ ਮਾਰ ਦੇਵੇ।ਮੌਜੂਦਾ ਹਾਲਾਤ ‘ਚ ਸਰਕਾਰ ਤੋਂ ਜਿਆਦਾ ਗੈਂਗਸਟਰਾਂ ਦਾ ਰਾਜ ਹੈ।ਕਿਸ ਕਲਾਕਾਰ ਨੇ ਕਿੱਥੇ ਅਖਾੜਾ ਅਤੇ ਸ਼ੋਅ ਲਾਉਣਾ ਹੈ, ਇਹ ਗੈਂਗਸਟਰ ਤੈਅ ਕਰ ਰਹੇ ਹਨ।

ਮੂਸੇਵਾਲਾ ਕਦੇ ਉਨਾਂ੍ਹ ਦੇ ਦਬਾਅ ‘ਚ ਨਹੀਂ ਆਇਆ।ਨਾ ਹੀ ਮੈਂ ਇਨ੍ਹਾਂ ਦੇ ਦਬਾਅ ‘ਚ ਆਊਂਗਾ।ਉਨਾਂ੍ਹ ਕੋਲ ਬੰਦੂਕਾਂ ਹਨ, ਜਿੱਥੇ ਮਰਜ਼ੀ ਮਿਲ ਲੈਣ।ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਗੀਤਾਂ ਕਹੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।ਇਸਦੇ ਬਾਰੇ ‘ਚ ਗੈਂਗਸਟਰ ਨੂੰ ਭੜਕਾਇਆ ਗਿਆ।ਉਨ੍ਹਾਂ ਨੂੰ ਮੂਸੇਵਾਲਾ ਖਿਲਾਫ ਉਕਸਾਇਆ ਗਿਆ।ਜਿਸ ਕਾਰਨ ਉਨਾਂ੍ਹ ਨੇ ਮੂਸੇਵਾਲਾ ਨੂੰ ਕਿਸੇ ਇੱਕ ਗੈਂਗ ਨਾਲ ਜੋੜਿਆ ਅਤੇ ਫਿਰ ਬਿਨ੍ਹਾਂ ਕਿਸੇ ਕਾਰਨ ਰੰਜਿਸ਼ ਰੱਖ ਲਈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਗੈਂਗਸਟਰਾਂ ਵਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

“ਕਿਸੇ ਅਫ਼ਸਰ ਦੀ ਹਿੰਮਤ ਨਹੀਂ ਲਾਰੈਂਸ ਬਿਸ਼ਨੋਈ ਨੂੰ ਥੱਪੜ ਤੱਕ ਮਾਰ ਸਕੇ”, ਮੂਸੇਵਾਲਾ ਦੇ ਪਿਤਾ ਨੇ ਚੁੱਕੇ ਵੱਡੇ ਸਵਾਲ, ਗੈਂਗਸਟਰ ਸਰਕਾਰਾਂ ਦੇ ਮਹਿਮਾਨ ਨੇ ..ਕਹਿੰਦੇ ਰਿਮਾਂਡ ‘ਤੇ ਲਿਆ ਹੈ…ਜਿਸਨੂੰ ਰਿਮਾਂਡ ‘ਤੇ ਲਿਆ ਹੁੰਦਾ ਹੈ ਇੱਕ ਹਫ਼ਤਾ ਪੈਰ ਨਹੀਂ ਥੱਲੇ ਲੱਗਦੇ ..#SidhuMoosewala #Father #PunjabPolice #LawrenceBishnoi #Justice

ਸ਼ਗਨਪ੍ਰੀਤ ਨੂੰ ਮਾਰਦੇ ਮੇਰਾ ਪੁੱਤ ਸਿੱਧੂ ਕਿਉਂ ਮਾਰਿਆ .. ਮੂਸੇਵਾਲੇ ਦੀ ਮਾਂ ਦੇ ਬੋਲ ਹਿਲਾਕੇ ਰੱਖ ਦੇਣਗੇ #SidhuMooseWala #Mother #CharanKaur #Mansa #JusticeForSidhuMooseWala #GoldyBrar #LawrenceBishnoi