MLA ਪਠਾਨਮਾਜਰਾ ਦੀ ਵੀਡੀਓ ਹੋਈ ਵਾਇਰਲ

24233

MLA ਪਠਾਨਮਾਜਰਾ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ – #Breaking AAP ਵਿਧਾਇਕ ਪਠਾਨਮਾਜਰਾ ਦੀ ਪਤਨੀ ਦੇ ਗੰਭੀਰ ਇਲਜ਼ਾਮ ..”ਮੇਰਾ ਪਤੀ ਮੈਨੂੰ ਜਾਨੋਂ ਮਾਰਨ ਦੀ ਦੇ ਰਿਹਾ ਧਮਕੀ”
#punjab #aamaadmiparty #pathanmajra #mla #punjabpolice

ਸਨੌਰ : ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਦੂਜੀ ਪਤਨੀ ਨੇ ਵਿਧਾਇਕ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗੁਰਪ੍ਰੀਤ ਕੌਰ ਨਾਂ ਦੀ ਔਰਤ ਖ਼ੁਦ ਨੂੰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਦੱਸ ਰਹੀ ਹੈ।

ਗੁਰਪ੍ਰੀਤ ਕੌਰ ਨੇ ਜ਼ੀਰਕਪੁਰ ਥਾਣੇ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰਮੀਤ ਸਿੰਘ ਨੇ ਤਲਾਕ ਲਏ ਬਿਨਾਂ ਉਸ ਨਾਲ ਦੂਜਾ ਵਿਆਹ ਕਰਵਾ ਕੇ ਉਸ ਨਾਲ ਧੋਖਾ ਕੀਤਾ ਹੈ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ ਪਿਛਲੇ ਸਾਲ 14 ਅਗਸਤ ਨੂੰ ਹੋਇਆ ਸੀ।

ਗੁਰਪ੍ਰੀਤ ਕੌਰ ਨੇ ਹਰਮੀਤ ਸਿੰਘ ਪਠਾਨਮਾਜਰਾ ਉਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਨੇ ਇਲਜ਼ਾਮ ਲਗਾਏ ਕੇ ਪਠਾਨਮਾਜਰਾ ਦੇ ਰਿਸ਼ਤੇਦਾਰ ਨੇ ਵਟਸਐਪ ਉਤੇ ਉਸ ਲਈ ਭੱਦੀ ਸ਼ਬਦਾਵਲੀ ਵਰਤੀ। ਜਦੋਂ ਉਸ ਨੇ ਫੋਨ ਕੀਤਾ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਹਰਮੀਤ ਸਿੰਘ ਪਠਾਨਮਾਜਰਾ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਗੁਰਪ੍ਰੀਤ ਨੇ ਦੋਸ਼ ਲਗਾਏ ਕਿ ਹਰਮੀਤ ਸਿੰਘ ਨੇ ਬਿਨਾਂ ਤਲਾਕ ਲਏ ਉਸ ਨਾਲ ਪ੍ਰੇਮ ਵਿਆਹ ਕਰਵਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਜ਼ੀਰਕਪੁਰ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸ ਕੋਲ ਬਹੁਤ ਸਾਰੇ ਸਬੂਤ ਹਨ। ਗੁਰਪ੍ਰੀਤ ਕੌਰ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹੋ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।