AAP MLA ਦਾ ਇਲਜ਼ਾਮ, ‘ਮੇਰੀ ਪਤਨੀ ਦੇ ਹੋਰ ਲੀਡਰਾਂ ਨਾਲ ਸੰਬੰਧ’ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਵਾਈਸ ਚਾਂਸਲਰ ਰਾਜ ਕੁਮਾਰ ਬਹਾਦੁਰ ਨਾਲ ਵਿਵਾਦ ਹਾਲੇ ਠੰਡਾ ਪਏ ਨੂੰ ਕੁਝ ਹੀ ਦਿਨ ਬੀਤੇ ਸਨ ਕਿ ਹੁਣ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾਂ ’ਚ ਘਿਰ ਗਏ ਹਨ।


ਦੂਸਰੀ ਪਤਨੀ ਨੇ ਵਿਧਾਇਕ ’ਤੇ ਧੋਖੇ ਨਾਲ ਵਿਆਹ ਕਰਵਾਉਣ ਦੇ ਲਾਏ ਦੋਸ਼ -ਦਰਅਸਲ ਉਨ੍ਹਾਂ ਦੀ ਦੂਸਰੀ ਪਤਨੀ ਨੇ ਵਿਧਾਇਕ ਪਠਾਮਮਾਜਰਾ ’ਤੇ ਧੋਖਾ ਅਤੇ ਝੂਠ ਬੋਲ ਕੇ ਵਿਆਹ ਕਰਵਾਉਣ ਦੇ ਦੋਸ਼ ਲਗਾਏ ਹਨ। ਵਿਧਾਇਕ ਦੀ ਦੂਸਰੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਔਰਤ ਜ਼ੀਰਕਪੁਰ ਥਾਣੇ ’ਚ ਪਹੁੰਚੀ। ਉਸਨੇ ਥਾਣੇ ’ਚ ਸ਼ਿਕਾਇਤ ਦਿੱਤੀ ਕਿ ਪਹਿਲਾਂ ਤਾਂ ਵਿਧਾਇਕ ਨੇ ਧੋਖੇ ਨਾਲ ਉਸ ਨਾਲ ਵਿਆਹ ਕੀਤਾ ਤੇ ਬਾਅਦ ’ਚ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਔਰਤ ਨੇ ਵਿਧਾਇਕ ’ਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਵੀ ਦੋਸ਼ ਲਗਾਏ ਹਨ।


“ਮੈੰ ਕਿਸੇ ਦੀ ਜਨਾਨੀ ਨਾਲ ਫੜ੍ਹਿਆ ਨਹੀਂ ਗਿਆ, ਮੇਰੀ ਆਪਣੀ ਹੀ ਜਨਾਨੀ ਨੇ ਕੱਢਿਆ ਜਲੂਸ,”ਵਿਧਾਇਕ ਪਠਾਣਮਾਜਰਾ ਨੂੰ ਯਾਦ ਆਈ ਪਹਿਲੀ ਪਤਨੀ

ਚੰਡੀਗੜ੍ਹ : ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਇਕ ਵੱਡੇ ਵਿਵਾਦ ਵਿਚ ਘਿਰਦੇ ਨਜ਼ਰ ਆ ਰਹੇ ਹਨ। ਵਿਧਾਇਕ ਪਠਾਣਮਾਜਰਾ ਦੀ ਸੋਸ਼ਲ ਮੀਡੀਆ ’ਤੇ ਇਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਤੇ ਉਨ੍ਹਾਂ ਕਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਦੂਜੀ ਪਤਨੀ ਨੇ ਬਣਾਈ ਹੈ ਅਤੇ ਉਸ ਵਲੋਂ ਹੀ ਇਹ ਵੀਡੀਓ ਵਾਇਰਲ ਕੀਤੀ ਗਈ ਹੈ।

ਵਿਧਾਇਕ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਉਨ੍ਹਾਂ ਦਾ ਦੂਜਾ ਵਿਆਹ ਹੋਇਆ ਸੀ ਅਤੇ ਮੈਨੂੰ ਮਰਦ ਹੋਣ ਦੀ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਰਿਸ਼ਤਾ ਨਿਭਾਇਆ ਸੀ ਪਰ ਮੈਨੂੰ ਸਜ਼ਾ ਦਿੱਤੀ ਗਈ। ਪਠਾਣਮਾਜਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ’ਤੇ ਬਦਲੀਆਂ ਕਰਵਾਉਣ ਅਤੇ ਰਿਸ਼ਵਤ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ। ਜਿਸ ਤੋਂ ਇਨਕਾਰ ਕਰਨ ’ਤੇ ਇਹ ਵੀਡੀਓ ਵਾਇਰਲ ਕੀਤੀ ਗਈ ਹੈ।

ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਮੇਰੀ ਦੂਜੀ ਪਤਨੀ ਗੁਰਪ੍ਰੀਤ ਕੌਰ “ਸਿਆਸੀ ਵਿਰੋਧੀਆਂ ਦੇ ਸੰਪਰਕ ‘ਚ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਨਾਲ ਪਿਛਲੇ 6-7 ਸਾਲਾਂ ਤੋਂ ਸੰਬੰਧ ਸਨ ਅਤੇ ਉਸ ਨੇ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਵਿਆਹ ਕਰਵਾਇਆ।

ਪਠਾਣਮਾਜਰਾ ਨੇ ਕਿਹਾ ਕਿ ਦੂਜੀ ਪਤਨੀ ਉਨ੍ਹਾਂ ਖ਼ਿਲਾਫ਼ ਅਤੇ ਪਾਰਟੀ ਖਿਲਾਫ਼ ਵੀ ਪੋਸਟਾਂ ਪਾਉਂਦੀ ਰਹੀ ਹੈ। ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਦੂਜੀ ਪਤਨੀ ਗੁਰਪ੍ਰੀਤ ਕੌਰ ਨੂੰ ਜ਼ੀਰਕਪੁਰ ’ਚ ਇਕ ਘਰ ਵੀ ਲੈ ਕੇ ਦਿੱਤਾ ਹੈ। ਪਹਿਲੀ ਪਤਨੀ ਵੀ ਵਿਧਾਇਕ ਨਾਲ ਰਹਿ ਰਹੀ ਹੈ ਅਤੇ ਪਹਿਲੀ ਪਤਨੀ ਦੀ ਸਹਿਮਤੀ ਨਾਲ ਹੀ ਦੂਜਾ ਵਿਆਹ ਕਰਵਾਇਆ ਸੀ।

ਉਧਰ ਆਪਣੇ ਆਪ ਨੂੰ ਵਿਧਾਇਕ ਪਠਾਣਮਾਜਰਾ ਦੀ ਪਤਨੀ ਦੱਸਣ ਵਾਲੀ ਔਰਤ ਨੇ ਜ਼ੀਰਕਪੁਰ ਥਾਣੇ ਵਿਚ ਪਰਚਾ ਦਰਜ ਕਰਵਾਇਆ ਹੈ। ਉਕਤ ਮਹਿਲਾ ਨੇ ਸ਼ਿਕਾਇਤ ਪੱਤਰ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ ਨੇ ਧੋਖੇ ਨਾਲ ਉਸ ਨਾਲ ਦੂਜਾ ਵਿਆਹ ਕਰਵਾਇਆ ਹੈ ਅਤੇ ਬਾਅਦ ਵਿਚ ਉਸ ਨਾਲ ਕੁੱਟਮਾਰ ਕੀਤੀ ਜਾਣ ਲੱਗੀ।

ਉਕਤ ਔਰਤ ਨੇ ਵਿਧਾਇਕ ਪਠਾਣਮਾਜਰਾ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਹਨ। ਇਸ ਤੋਂ ਗੁਰਪ੍ਰੀਤ ਨੇ ਪੁਲਸ ਵੀ ਉਸ ਦੀ ਸੁਣਵਾਈ ਨਾ ਕਰਨ ਦੀ ਗੱਲ ਆਖੀ ਹੈ।

MLA ਪਠਾਨਮਾਜਰਾ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ – #Breaking AAP ਵਿਧਾਇਕ ਪਠਾਨਮਾਜਰਾ ਦੀ ਪਤਨੀ ਦੇ ਗੰਭੀਰ ਇਲਜ਼ਾਮ ..”ਮੇਰਾ ਪਤੀ ਮੈਨੂੰ ਜਾਨੋਂ ਮਾਰਨ ਦੀ ਦੇ ਰਿਹਾ ਧਮਕੀ” ਸਨੌਰ : ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ।


ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਦੂਜੀ ਪਤਨੀ ਨੇ ਵਿਧਾਇਕ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗੁਰਪ੍ਰੀਤ ਕੌਰ ਨਾਂ ਦੀ ਔਰਤ ਖ਼ੁਦ ਨੂੰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਦੱਸ ਰਹੀ ਹੈ।

ਗੁਰਪ੍ਰੀਤ ਕੌਰ ਨੇ ਜ਼ੀਰਕਪੁਰ ਥਾਣੇ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰਮੀਤ ਸਿੰਘ ਨੇ ਤਲਾਕ ਲਏ ਬਿਨਾਂ ਉਸ ਨਾਲ ਦੂਜਾ ਵਿਆਹ ਕਰਵਾ ਕੇ ਉਸ ਨਾਲ ਧੋਖਾ ਕੀਤਾ ਹੈ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ ਪਿਛਲੇ ਸਾਲ 14 ਅਗਸਤ ਨੂੰ ਹੋਇਆ ਸੀ।

ਗੁਰਪ੍ਰੀਤ ਕੌਰ ਨੇ ਹਰਮੀਤ ਸਿੰਘ ਪਠਾਨਮਾਜਰਾ ਉਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਨੇ ਇਲਜ਼ਾਮ ਲਗਾਏ ਕੇ ਪਠਾਨਮਾਜਰਾ ਦੇ ਰਿਸ਼ਤੇਦਾਰ ਨੇ ਵਟਸਐਪ ਉਤੇ ਉਸ ਲਈ ਭੱਦੀ ਸ਼ਬਦਾਵਲੀ ਵਰਤੀ। ਜਦੋਂ ਉਸ ਨੇ ਫੋਨ ਕੀਤਾ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਹਰਮੀਤ ਸਿੰਘ ਪਠਾਨਮਾਜਰਾ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਗੁਰਪ੍ਰੀਤ ਨੇ ਦੋਸ਼ ਲਗਾਏ ਕਿ ਹਰਮੀਤ ਸਿੰਘ ਨੇ ਬਿਨਾਂ ਤਲਾਕ ਲਏ ਉਸ ਨਾਲ ਪ੍ਰੇਮ ਵਿਆਹ ਕਰਵਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਜ਼ੀਰਕਪੁਰ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸ ਕੋਲ ਬਹੁਤ ਸਾਰੇ ਸਬੂਤ ਹਨ। ਗੁਰਪ੍ਰੀਤ ਕੌਰ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹੋ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੂਸਰੀ ਪਤਨੀ ਵੱਲੋਂ ਇਲਜ਼ਾਮ ਲਗਾਏ ਜਾਣ ਮਗਰੋਂ MLA ਹਰਮੀਤ ਪਠਾਨਮਾਜਰਾ ਦਾ ਬਿਆਨ -#HarmeetSinghPathanmajra #Wife #Pathanmajra #Sanaur #MLA #AAP #ViralVideo
ਦੂਜੀ ਘਰਵਾਲੀ ਵੱਲੋਂ ਲਗਾਏ ਇਲਜ਼ਾਮਾਂ ‘ਤੇ AAP MLA ਪਠਾਣਮਾਜਰਾ ਦਾ ਇੰਟਰਵਿਊ ..ਦੱਸਿਆ ਕਿੰਝ ਬਣੀ ਅਸ਼ਲੀਲ ਵੀਡੀਓ ..ਕਿਹਾ – ਭਰਾਵੋ ਬਚੋ, ਆਪਣੀ ਪਹਿਲੀ ਘਰਵਾਲੀ ਨਾਲ ਹੀ ਖੁਸ਼ ਰਹੋ ।
ਮੇਰੀ ਤਾਂ ਮਿੱਟੀ ਪਲੀਤ ਕਰ ਗਈ ਸਾਰਿਆਂ ਨੇ ਦੋ – ਦੋ ਵਿਆਹ ਕਰਵਾਏ ਮੈਂ ਇਕੱਲੇ ਨੇ ਤਾਂ ਨਹੀਂ ਕਰਵਾਇਆ ..#HarmeetSinghPathanmajra #Wife #Pathanmajra #Sanaur #MLA #AAP #ViralVideo AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਨੇ ਲਾਏ ਗੰਭੀਰ ਦੋਸ਼ AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਨੇ ਲਾਏ ਗੰਭੀਰ ਦੋਸ਼ ਕਿਹਾ ‘ਮੈਨੂੰ ਦਿੰਦਾ ਜਾਣੋ ਮਾਰਨ ਦੀ ਧਮਕੀ’, ਜਾਣੋ ਕੀ ਹੈ ਵਿਵਾਦ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਆਪਣੀ ਪਤਨੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਲਈ ਪਾਰਟੀ ਵਿੱਚੋਂ ਤੁਰੰਤ ਬਾਹਰ ਕੱਢਣ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਸ ਦੀ ਪਤਨੀ ਵੱਲੋਂ ਜ਼ੀਰਕਪੁਰ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।ਇੱਥੇ ਇੱਕ ਬਿਆਨ ਵਿੱਚ ਚੰਦੂਮਾਜਰਾ ਨੇ ਕਿਹਾ ਕਿ ਪਠਾਨਮਾਜਰਾ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰ ਲਿਆ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਚੰਦੂਮਾਜਰਾ ਨੇ ਦਾਅਵਾ ਕੀਤਾ, ”ਪਠਾਨਮਾਜਰਾ ਦੀ ਪਤਨੀ ਨੇ ਵਿਧਾਇਕ ‘ਤੇ ਬਦਸਲੂਕੀ ਤੋਂ ਇਲਾਵਾ ਕੁੱਟਮਾਰ ਕਰਨ ਦੇ ਵੀ ਦੋਸ਼ ਲਾਏ ਹਨ।”

ਚੰਦੂਮਾਜਰਾ ਨੇ ਕਿਹਾ ਕਿ “ਪਠਾਨਮਾਜਰਾ ‘ਤੇ ਲੱਗੇ ਗੰਭੀਰ ਦੋਸ਼ਾਂ ਨੇ ਸਮਾਜ ‘ਚ ਗਲਤ ਸੰਕੇਤ ਦਿੱਤਾ ਹੈ। ‘ਆਪ’ ਹਾਈਕਮਾਂਡ ਨੂੰ ਵਿਧਾਇਕ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਔਰਤਾਂ ਦੀ ਇੱਜ਼ਤ ਅਤੇ ਰਾਖੀ ਲਈ ਕੇਜਰੀਵਾਲ ਵੱਲੋਂ ਕੀਤੇ ਗਏ ਸਾਰੇ ਵੱਡੇ-ਵੱਡੇ ਵਾਅਦੇ ਸਿਰਫ਼ ਖਾਲੀ ਗੱਲਾਂ ਹਨ।”

ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਨੇ ਵਿਧਾਨ ਸਭਾ ਚੋਣਾਂ ਲੜਨ ਲਈ ਨਾਮਜ਼ਦਗੀ ਭਰਨ ਸਮੇਂ ਆਪਣਾ ਅਤੀਤ ਛੁਪਾਇਆ ਸੀ ਅਤੇ ‘ਆਪ’ ਹਾਈਕਮਾਂਡ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਅਕਾਲੀ ਆਗੂ ਨੇ ਕਿਹਾ, “ਹੁਣ ਸਾਡੇ ‘ਤੇ ਪਠਾਨਮਾਜਰਾ ‘ਤੇ ਹੋਰ ਵੀ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਉਸ ਵਿਰੁੱਧ ਸਖ਼ਤ ਮਿਸਾਲੀ ਕਾਰਵਾਈ ਕੀਤੀ ਜਾਵੇ। ”